Thursday, November 14, 2024
 

ਰਾਸ਼ਟਰੀ

ਮਾਸਾਹਾਰੀ ਭੋਜਨ ਨੂੰ ਲੇ ਕੇ ਯੂਨੀਵਰਸਿਟੀ ਵਿੱਚ ਹੋਇਆ ਵਿਵਾਦ, ਕਈ ਵਿਦਿਆਰਥੀ ਜ਼ਖ਼ਮੀ

April 11, 2022 04:38 AM

ਨਵੀਂ ਦਿੱਲੀ : ਰਾਮ ਨੌਮੀ ਦੇ ਮੌਕੇ 'ਤੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐਨ.ਯੂ.) ਦੇ ਕੈਂਪਸ 'ਚ ਮਾਸਾਹਾਰੀ ਭੋਜਨ ਨੂੰ ਲੈ ਕੇ ਦੋ ਵਿਦਿਆਰਥੀ ਗੁੱਟਾਂ ਵਿਚਾਲੇ ਹੰਗਾਮਾ ਹੋ ਗਿਆ। ਇਹ ਹੰਗਾਮਾ ਦਰ ਰਾਤ ਤੱਕ ਜਾਰੀ ਰਿਹਾ। ਇਸ ਦੌਰਾਨ ਕਈ ਵਿਦਿਆਰਥੀ ਜ਼ਖ਼ਮੀ ਹੋ ਗਏ।

ਜਾਣਕਾਰੀ ਅਨੁਸਾਰ ਇਹ ਲੜਾਈ ਜੇ.ਐਨ.ਯੂ ਕੈਂਪਸ ਵਿਚ ਖੱਬੇ ਪੱਖੀ ਵਿਦਿਆਰਥੀਆਂ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਦੇ ਕਾਰਕੁਨਾਂ ਵਿਚਕਾਰ ਹੋਈ ਹੈ। 

ਇੰਟਰਨੈੱਟ ਮੀਡੀਆ 'ਚ ਲੋਕ ਇਸ ਵਿਵਾਦ 'ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਜਾਣਕਾਰੀ ਮੁਤਾਬਕ ਜੇਐੱਨਯੂ ਦੇ ਕਾਵੇਰੀ ਹੋਸਟਲ ਵਿੱਚ ਸਾਬਕਾ ਵਿਦਿਆਰਥੀਆਂ ਵੱਲੋਂ ਰਾਮ ਨੌਮੀ ਦੀ ਪੂਜਾ ਕੀਤੀ ਜਾ ਰਹੀ ਸੀ।

ਇਸ ਦੇ ਨਾਲ ਹੀ ਖੱਬੇ ਪੱਖੀ ਵਿਚਾਰਧਾਰਾ ਨਾਲ ਜੁੜੇ ਵਿਦਿਆਰਥੀ ਸੰਗਠਨ ਵੀ ਪੂਜਾ ਦੀ ਇਜਾਜ਼ਤ ਨਹੀਂ ਦੇਣਾ ਚਾਹੁੰਦੇ ਸਨ। ਹਾਲਾਂਕਿ ਪੂਜਾ ਸ਼ਾਂਤੀਪੂਰਵਕ ਚੱਲੀ। ਇਸ ਦੇ ਨਾਲ ਹੀ ਪੂਜਾ 'ਤੇ ਰੋਕ ਨਾ ਲੱਗਣ ਕਾਰਨ ਖੱਬੇ ਪੱਖੀ ਵਿਦਿਆਰਥੀ ਸੰਗਠਨਾਂ ਨੇ ਮਾਸਾਹਾਰੀ ਭੋਜਨ 'ਤੇ ਰੋਕ ਲਗਾਉਣ ਦਾ ਮੁੱਦਾ ਉਠਾਇਆ।

ਦੱਸਿਆ ਜਾ ਰਿਹਾ ਹੈ ਕਿ ਕਾਵੇਰੀ ਹੋਸਟਲ ਦੇ ਮੈਨਿਊ 'ਚ ਨਾਨ ਵੈਜ ਅਤੇ ਵੈਜ ਦੋਵੇਂ ਸ਼ਾਮਲ ਹਨ। ਏਬੀਵੀਪੀ ਦੇ ਕਾਰਕੁਨ ਐਤਵਾਰ ਨੂੰ ਮਾਸਾਹਾਰੀ ਭੋਜਨ ਬਣਾਉਣ ਅਤੇ ਖਾਣ ਨੂੰ ਰੋਕ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਸ ਨੇ ਹੋਸਟਲ ਵਾਰਡਨ ਨਾਲ ਹੱਥੋਪਾਈ ਵੀ ਕੀਤੀ।

ਇਸ ਲੜਾਈ ਵਿੱਚ ਦੋਵਾਂ ਪਾਸਿਆਂ ਤੋਂ ਕਈ ਵਿਦਿਆਰਥੀ ਜ਼ਖ਼ਮੀ ਹੋਏ ਹਨ। ਦਿੱਲੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵਾਂ ਧਿਰਾਂ ਵੱਲੋਂ ਇਸ ਝਗੜੇ ਦੀ ਵੀਡੀਓ ਇੰਟਰਨੈੱਟ ਮੀਡੀਆ 'ਤੇ ਜਾਰੀ ਕੀਤੀ ਗਈ ਹੈ। ਇਸ 'ਚ ਕਈ ਵਿਦਿਆਰਥੀ ਜ਼ਖ਼ਮੀ ਨਜ਼ਰ ਆ ਰਹੇ ਹਨ।

 

 

Have something to say? Post your comment

 
 
 
 
 
Subscribe