ਚੰਡੀਗੜ੍ਹ : ਚੰਡੀਗੜ੍ਹ ਵਿੱਚ ਪੀਜੀਆ ਵਿੱਚ 25 ਮਾਰਚ ਨੂੰ ਠੇਕਾ ਆਧਾਰਿਤ ਮੁਲਾਜ਼ਮ ਹੜਤਾਲ ਉਤੇ ਹਨ। ਠੇਕਾ ਮੁਲਾਜ਼ਮ ਆਪਣੀਆਂ ਨੂੰ ਲੈ ਕੇ ਹੜਤਾਲ ਉਤੇ ਜਾ ਰਹੇ ਹਨ। ਇਸ ਕਾਰਨ ਪੀਜੀਆਈ ਦੀ ਓਪੀਡੀ ਬੰਦ ਰਹੇਗੀ।
ਓਪੀਡੀ ਬੰਦ ਰਹਿਣ ਕਾਰਨ ਟੈਸਟ ਨਹੀਂ ਹੋਣਗੇ ਅਤੇ ਨਵੇਂ ਕੇਸ ਵੀ ਨਹੀਂ ਲਏ ਜਾਣਗੇ। ਇਸ ਤੋਂ ਇਲਾਵਾ ਓਟੀ, ਪੇਟ ਸੈਂਟਰ, ਲੈਬ ਸਭ ਬੰਦ ਰਹੇਗਾ। ਇਸ ਜਿਹੜੇ ਮਰੀਜ਼ਾਂ ਨੇ ਸ਼ੁੱਕਰਵਾਰ ਨੂੰ ਪੀਜੀਆਈ ਵਿੱਚ ਚੈਕਅੱਪ ਲਈ ਆਉਣਾ ਹੈ, ਉਨ੍ਹਾਂ ਦਾ ਇਲਾਜ ਜਾਂ ਟੈਸਟ ਨਹੀਂ ਕੀਤੇ ਜਾ ਸਕਣਗੇ।
ਇਸ ਤੋਂ ਇਲਾਵਾ ਐਮਰਜੈਂਸੀ ਸੇਵਾਵਾਂ ਜਾਰੀ ਰਹਿਣਗੀਆਂ ਤੇ ਐਮਰਜੈਂਸੀ ਟੈਸਟ ਹੀ ਹੋਣਗੇ। ਜੋ ਮਰੀਜ਼ ਪੀਜਆਈ ਵਿੱਚ ਪਹਿਲਾਂ ਹੀ ਦਾਖਲ ਹਨ ਉਨ੍ਹਾਂ ਦਾ ਇਲਾਜ ਹੋਵੇਗਾ।
ਪੀਜੀਆਈ ਦੀ ਐਮਰਜੈਂਸੀ ਤੋਂ ਇਲਾਵਾ ਬਾਕੀ ਸਾਰੀਆਂ ਓਪੀਡੀ ਸੇਵਾਵਾਂ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕਾਰਨ ਸਿਹਤ ਸੇਵਾਵਾਂ ਕਾਫੀ ਪ੍ਰਭਾਵਿਤ ਹੋਣਗੇ। ਠੇਕਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਉਤੇ ਜਾ ਰਹੇ ਹਨ ਅਤੇ ਮੰਗਾਂ ਮੰਨਵਾਉਣ ਲਈ ਮੰਗ ਪੱਤਰ ਵੀ ਸੌਂਪਣਗੇ।