Friday, November 22, 2024
 

ਰਾਸ਼ਟਰੀ

ਬਿਨਾਂ ਆਧਾਰ ਨਹੀਂ ਮਿਲੇਗਾ ਹੁਣ 'ਪੀ. ਐੱਮ. ਕਿਸਾਨ' ਯੋਜਨਾ ਦਾ ਲਾਭ!

December 09, 2019 11:59 AM

ਨਵੀਂ ਦਿੱਲੀ : ਸਰਕਾਰ ਦੀ ਇਨਕਮ ਸਪੋਰਟ ਸਕੀਮ ਦਾ ਫਾਇਦਾ ਲੈਣਾ ਹੈ ਤਾਂ ਬੈਂਕ ਖਾਤੇ ਨੂੰ ਆਧਾਰ ਨਾਲ ਜੋੜਨਾ ਲਾਜ਼ਮੀ ਹੋਵੇਗਾ। 'ਪੀ. ਐੱਮ. ਕਿਸਾਨ' ਯੋਜਨਾ ਤਹਿਤ ਕਿਸਾਨਾਂ ਨੂੰ ਤਿੰਨ ਕਿਸ਼ਤਾਂ ਜਾਰੀ ਕਰ ਚੁੱਕੀ ਨਰਿੰਦਰ ਮੋਦੀ ਸਰਕਾਰ ਹੁਣ ਚੌਥੀ ਕਿਸ਼ਤ ਟਰਾਂਸਫਰ ਕਰਨ ਤੋਂ ਪਹਿਲਾਂ ਬੈਂਕ ਖਾਤੇ ਨੂੰ ਆਧਾਰ ਨਾਲ ਜੋੜਨ 'ਤੇ ਜ਼ੋਰ ਦੇ ਰਹੀ ਹੈ। ਰਿਪੋਰਟਾਂ ਮੁਤਾਬਕ, ਸਰਕਾਰ ਵਿਚਾਰ ਕਰ ਰਹੀ ਹੈ ਕਿ ਚੌਥੀ ਕਿਸ਼ਤਾਂ ਉਨ੍ਹਾਂ ਕਿਸਾਨਾਂ ਨੂੰ ਟਰਾਂਸਫਰ ਕੀਤੀ ਜਾਵੇ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਲਿੰਕ ਹਨ। ਇਹ ਪਹਿਲੀ ਵਾਰ ਹੋਵੇਗਾ ਜਦੋਂ ਸਰਕਾਰ ਇਸ ਯੋਜਨਾ ਲਈ ਆਧਾਰ ਲਿੰਕਿੰਗ 'ਤੇ ਜ਼ੋਰ ਦੇ ਰਹੀ ਹੈ। ਰਿਪੋਰਟ 'ਚ ਖੇਤੀਬਾੜੀ ਮੰਤਰਾਲਾ ਦੇ ਇਕ ਸੂਤਰ ਦਾ ਹਵਾਲੇ ਦਿੰਦੇ ਹੋਏ ਕਿਹਾ ਗਿਆ ਹੈ, ''ਚੌਥੀ ਕਿਸ਼ਤ ਦਾ ਭੁਗਤਾਨ ਸਿਰਫ ਉਨ੍ਹਾਂ ਕਿਸਾਨਾਂ ਨੂੰ ਕੀਤਾ ਜਾਵੇਗਾ ਜਿਨ੍ਹਾਂ ਦੇ ਬੈਂਕ ਖਾਤੇ ਆਧਾਰ ਨਾਲ ਲਿੰਕਡ ਤੇ ਪ੍ਰਮਾਣਿਤ ਹੋ ਗਏ ਹਨ।'' ਅਧਿਕਾਰੀ ਮੁਤਾਬਕ, ਵਿਭਾਗ ਨੇ ਹੁਣ ਤੱਕ 5 ਕਰੋੜ ਤੋਂ ਵੱਧ ਬੈਂਕ ਖਾਤਿਆਂ ਨੂੰ ਪ੍ਰਮਾਣਿਤ ਕੀਤਾ ਹੈ। ਪਿਛਲੇ ਸਾਲ ਤੋਂ ਸ਼ੁਰੂ ਕੀਤੀ ਗਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਸਰਕਾਰ ਦੇਸ਼ ਦੇ ਸਾਰੇ ਕਿਸਾਨ ਪਰਿਵਾਰਾਂ ਨੂੰ ਸਾਲ 'ਚ ਚਾਰ ਵਾਰ ਕਿਸ਼ਤਾਂ 'ਚ ਕੁੱਲ ਮਿਲਾ ਕੇ 6, 000 ਰੁਪਏ ਦੀ ਸਹਾਇਤਾ ਪ੍ਰਦਾਨ ਕਰ ਰਹੀ ਹੈ। ਰਿਪੋਰਟਾਂ ਮੁਤਾਬਕ, ਹੁਣ ਦਸੰਬਰ 2019 ਅਤੇ ਮਾਰਚ 2020 ਵਿਚਕਾਰ ਦਿੱਤੀ ਜਾਣ ਵਾਲੀ ਅਗਲੀ ਕਿਸ਼ਤ ਆਧਾਰ ਨਾਲ ਲਿੰਕਡ ਬੈਂਕ ਖਾਤਿਆਂ 'ਚ ਟਰਾਂਸਫਰ ਕੀਤੀ ਜਾਵੇਗੀ।

 

Have something to say? Post your comment

 
 
 
 
 
Subscribe