ਮਾਸਕੋ : ਰੂਸ ਦੀ ਸੱਤਵੀਂ ਏਅਰਬੋਰਨ ਡਿਵੀਜ਼ਨ ਦੇ ਕਮਾਂਡਿੰਗ ਜਨਰਲ ਮੇਜਰ ਜਰਨਲ ਆਂਦ੍ਰੇ ਸੁਖੋਵੇਤਸਕੀ ਦੀ ਯੂਕ੍ਰੇਨ 'ਚ ਲੜਾਈ ਦੌਰਾਨ ਇਸ ਹਫ਼ਤੇ ਮੌਤ ਹੋ ਗਈ।
ਦੱਖਣੀ ਰੂਸ ਦੇ ਕ੍ਰਾਸਨੋਦਰ ਖੇਤਰ 'ਚ ਸਥਾਨਕ ਅਧਿਕਾਰੀਆਂ ਦੇ ਇਕ ਸੰਗਠਨ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੀ ਮੌਤ ਕਿਸ ਹਾਲਾਤ 'ਚ ਹੋਈ।
ਸੁਖੋਵੇਤਸਕੀ 47 ਸਾਲਾ ਦੇ ਸਨ ਅਤੇ ਉਨ੍ਹਾਂ ਨੇ ਇਕ ਮਿਲਟਰੀ ਅਕੈਡਮੀ ਤੋਂ ਗ੍ਰੈਜੂਏਟ ਹੋਣ ਤੋਂ ਬਾਅਦ ਪਲਾਟੂਨ ਕਮਾਂਡਰ ਦੇ ਤੌਰ 'ਤੇ ਫੌਜ 'ਚ ਸੇਵਾ ਸ਼ੁਰੂ ਕੀਤੀ ਸੀ ਅਤੇ ਲੀਡਰਸ਼ਿਪ ਦੀਆਂ ਕਈ ਭੂਮਿਕਾਵਾਂ ਸੰਭਾਲਣ ਤੋਂ ਬਾਅਦ ਤੇਜ਼ੀ ਨਾਲ ਜਨਰਲ ਦੇ ਅਹੁਦੇ ਤੱਕ ਪਹੁੰਚੇ।
ਉਨ੍ਹਾਂ ਨੇ ਸੀਰੀਆ 'ਚ ਰੂਸ ਦੇ ਫੌਜੀ ਮੁਹਿੰਮ 'ਚ ਵੀ ਹਿੱਸਾ ਲਿਆ ਸੀ। ਉਹ 41ਵੀਂ ਸੰਯੁਕਤ ਹਥਿਆਰ ਬਲਾਂ ਦੇ ਡਿਪਟੀ ਕਮਾਂਡਰ ਵੀ ਸਨ। ਉਨ੍ਹਾਂ ਦਾ ਅੰਤਿਮ ਸੰਸਕਾਰ ਨੋਵੋਰੋਸਸਿਸਕ 'ਚ ਕੀਤਾ ਜਾਵੇਗਾ ਪਰ ਪੂਰੀ ਜਾਣਕਾਰੀ ਅਜੇ ਉਪਲੱਬਧ ਨਹੀਂ ਹੈ।