ਮਾਸਕੋ/ਕੀਵ :ਯੂਕਰੇਨ 'ਤੇ ਰੂਸ ਦੀ ਬੰਬਾਰੀ ਜਾਰੀ ਹੈ। ਜੰਗ ਨੂੰ ਖਤਮ ਕਰਨ ਲਈ ਦੋਵਾਂ ਦੇਸ਼ਾਂ ਨੇ ਬੇਲਾਰੂਸ-ਯੂਕਰੇਨ (Belarus-Ukraine) ਸਰਹੱਦ 'ਤੇ 6 ਘੰਟੇ ਤੱਕ ਗੱਲਬਾਤ ਕੀਤੀ। ਪਰ ਕੋਈ ਨਤੀਜਾ ਨਹੀਂ ਨਿਕਲਿਆ ਇਸ ਦੌਰਾਨ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਐਮਰਜੈਂਸੀ ਸੈਸ਼ਨ 'ਚ ਜੰਗ ਨੂੰ ਖਤਮ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਗਈ।
ਰੂਸ (Russia) ਨੇ ਪਰਮਾਣੂ ਬੰਬਾਂ ਨਾਲ ਲੈਸ ਮਿਜ਼ਾਈਲਾਂ ਨੂੰ ਹਮਲੇ ਲਈ ਤਿਆਰ ਰੱਖਣ ਦਾ ਹੁਕਮ ਦੇ ਦਿੱਤਾ। ਪਰਮਾਣੂ ਹਮਲੇ ਨਾਲ ਸਬੰਧਤ ਯੂਨਿਟ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਤੇ ਉਨ੍ਹਾਂ ਨੂੰ ਪੂਰੇ 24 ਘੰਟੇ ਅਲਰਟ ਮੋਡ ’ਚ ਰਹਿਣ ਦੇ ਹੁਕਮ ਦਿੱਤੇ ਗਏ ਹਨ।
ਰੂਸ ਦੇ ਕਦਮ ਤੋਂ ਚੌਕਸ ਹੋਏ ਅਮਰੀਕਾ (America) ਨੇ ਆਪਣੇ ਦੂਤਘਰ ਮੁਲਾਜ਼ਮਾਂ ਨੂੰ ਪਰਿਵਾਰ ਵਾਪਸ ਭੇਜਣ ਲਈ ਕਿਹਾ ਹੈ। ਨਾਲ ਹੀ ਬੇਲਾਰੂਸ ਦਾ ਦੂਤਘਰ ਬੰਦ ਕਰ ਦਿੱਤਾ ਹੈ। ਜਦਕਿ ਬੇਲਾਰੂਸ ’ਚ ਸਾਢੇ ਤਿੰਨ ਘੰਟੇ ਚੱਲੀ ਵਾਰਤਾ ’ਚ ਯੂਕਰੇਨ (Ukraine) ਨੇ ਰੂਸ (Russia) ਤੋਂ ਕ੍ਰੀਮੀਆ ਤੇ ਡੋਨਬਾਸ (ਡੋਨੇਸਕ ਤੇ ਲੁਹਾਂਸਕ) ਤੋਂ ਫ਼ੌਜ ਹਟਾਉਣ ਲਈ ਕਿਹਾ ਹੈ। ਵਾਰਤਾ ’ਚ ਦੋਵਾਂ ਧਿਰਾਂ ’ਚ ਕੋਈ ਸਹਿਮਤੀ ਨਹੀਂ ਬਣ ਸਕੀ ਹੈ।
ਐਮਰਜੈਂਸੀ ਸੈਸ਼ਨ ਦੌਰਾਨ ਭਾਰਤ ਨੇ ਮਨੁੱਖੀ ਸਹਾਇਤਾ ਵਜੋਂ ਯੂਕਰੇਨ ਨੂੰ ਦਵਾਈਆਂ ਭੇਜਣ ਦੀ ਗੱਲ ਕੀਤੀ। ਭਾਰਤੀ ਪ੍ਰਤੀਨਿਧੀ ਟੀ.ਐਸ. ਤਿਰੁਮੂਰਤੀ ਨੇ ਕਿਹਾ ਕਿ ਭਾਰਤ ਯੂਕਰੇਨ (India-Ukraine) ਦੇ ਘਟਨਾਕ੍ਰਮ ਤੋਂ ਚਿੰਤਤ ਹੈ। ਉੱਥੇ ਫਸੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣਾ ਸਾਡੀ ਤਰਜੀਹ ਹੈ।
ਯੂਕਰੇਨ 'ਤੇ 16 ਘੰਟਿਆਂ 'ਚ ਕਬਜ਼ਾ ਕਰਨ ਦਾ ਸੁਪਨਾ ਬਰਬਾਦ ਹੁੰਦਾ ਦੇਖ ਕੇ ਹੁਣ ਰਾਸ਼ਟਰਪਤੀ ਵਲਾਦੀਮੀਰ ਪੁਤਿਨ (President Putin) ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਭਿਆਨਕ ਯੋਜਨਾ ਬਣਾ ਲਈ ਹੈ।
ਰੂਸੀ ਮੀਡੀਆ ਏਜੰਸੀ 'ਸਪੁਟਨਿਕ' ਨੇ ਇਸ ਦੀ ਪੁਸ਼ਟੀ ਕੀਤੀ ਹੈ। ਪਰਮਾਣੂ ਕਮਾਂਡ ਵੱਲੋਂ ਕਮਾਂਡ ਕਰਨ ਵਾਲੀਆਂ ਇਕਾਈਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਹਮਲੇ ਲਈ ਤਿਆਰ ਰਹਿਣ ਦੇ ਹੁਕਮ ਦਿੱਤੇ ਗਏ ਹਨ।
ਪੁਤਿਨ ਨੇ ਇਸ ਕਮਾਂਡ ਦੇ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਹੈ। ਰੱਖਿਆ ਮੰਤਰੀ ਸਰਗੇਈ ਸ਼ੋਇਗੂ (asergei Shoigu) ਨੇ ਸੋਮਵਾਰ ਦੁਪਹਿਰ ਨੂੰ ਪੁਤਿਨ (Putin) ਨੂੰ ਹਮਲੇ ਦੀ ਯੋਜਨਾ ਦੀ ਪੂਰੀ ਜਾਣਕਾਰੀ ਦਿੱਤੀ। ਸਾਰੀਆਂ ਪਰਮਾਣੂ ਮਿਜ਼ਾਈਲਾਂ ਨੂੰ ਫਾਇਰਿੰਗ ਮੋਡ 'ਤੇ ਰੱਖਿਆ ਗਿਆ ਹੈ।