ਵਾਸ਼ਿੰਗਟਨ : ਪੂਰਬੀ ਯੂਰਪ ਵਿੱਚ ਰੂਸ ਅਤੇ ਯੂਕਰੇਨ ਵਿਚਾਲੇ ਯੁੱਧ ਵਿੱਚ ਭਾਰੀ ਤਬਾਹੀ ਹੋ ਰਹੀ ਹੈ। ਹਾਲਾਤ ਇਹ ਹੈ ਕਿ ਪਹਿਲੇ ਦਿਨ ਹੀ 137 ਤੋਂ ਵੱਧ ਲੋਕਾਂ ਦੀ ਮੌਤ ਤੇ ਸੈਂਕੜੇ ਜ਼ਖਮੀ ਹੋ ਗਏ ਹਨ। ਇਸ ਦਰਿਮਾਨ ਅਮਰੀਕਾ ਦੇ ਰਾਸ਼ਟਪਤੀ ਜੋਅ ਬਾਇਡਨ ਦੇ ਬਿਆਨ ਸੁਰਖੀਆਂ ਵਿੱਚ ਆ ਗਿਆ ਹੈ। ਬਾਇਡਨ ਨੇ ਅਫਗਾਨਿਸਤਾਨ ਵਾਂਗ ਯੂਕਰੇਨ 'ਤੇ ਵੀ ਹੱਥ ਖੜ੍ਹੇ ਕਰ ਦਿੱਤੇ ਹਨ ਅਤੇ ਯੂਕਰੇਨ ਵਿੱਚ ਅਮਰੀਕੀ ਫੌਜ(US Forces) ਭੇਜਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਯੂਕਰੇਨ ਨੂੰ ਆਪਣੀ ਲੜਾਈ ਖੁਦ ਲੜਨੀ ਪਵੇਗੀ।