ਮੁੰਬਈ : ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਬੁੱਧਵਾਰ ਨੂੰ ਮੁੰਬਈ 'ਚ ਚੋਣਵੇਂ ਲੋਕਾਂ ਦੀ ਬੈਠਕ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸ਼ਾਹਰੁਖ ਖਾਨ ਸਿਆਸੀ ਤੌਰ 'ਤੇ ਕੁਰਬਾਨ ਹੋ ਗਏ ਹਨ। ਦੱਸ ਦੇਈਏ ਕਿ 2 ਅਕਤੂਬਰ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਇੱਕ ਕਾਰਵਾਈ ਵਿੱਚ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਨੂੰ ਮੁੰਬਈ ਤੋਂ ਗੋਆ ਜਾ ਰਹੇ ਕਰੂਜ਼ ਕਾਰਡੇਲੀਆ ਤੋਂ ਉਸਦੇ ਕੁਝ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਸੀ। ਉਸ ਨੂੰ 28 ਦਿਨਾਂ ਬਾਅਦ ਜ਼ਮਾਨਤ ਮਿਲ ਗਈ ਸੀ। ਉਸ ਘਟਨਾ ਨੂੰ ਸਿਆਸੀ ਰੰਗ ਦਿੰਦਿਆਂ ਮਮਤਾ ਨੇ ਕਿਹਾ ਕਿ ਸ਼ਾਹ ਦਾ ਸਟੈਂਡ ਸਿਆਸੀ ਤੌਰ 'ਤੇ ਕੁਰਬਾਨ ਹੋ ਗਿਆ ਹੈ। ਇਸ ਦੇ ਲਈ ਉਨ੍ਹਾਂ ਭਾਜਪਾ ਨੂੰ ਜ਼ਾਲਮ ਅਤੇ ਗੈਰ-ਲੋਕਤੰਤਰੀ ਪਾਰਟੀ ਵੀ ਕਿਹਾ।
ਤੁਹਾਨੂੰ ਦੱਸ ਦੇਈਏ ਕਿ ਮਮਤਾ ਨੇ ਸ਼ਾਹਰੁਖ ਨੂੰ ਬੰਗਾਲ ਦਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਉਹ ਜਨਤਕ ਤੌਰ 'ਤੇ ਸ਼ਾਹਰੁਖ ਨੂੰ ਛੋਟਾ ਭਰਾ ਦੱਸਦੀ ਹੈ ਅਤੇ ਉਸ ਨੂੰ ਰਾਖੀ ਵੀ ਬੰਨ੍ਹਦੀ ਹੈ। ਸ਼ਾਹਰੁਖ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕਾਂ ਵਿੱਚੋਂ ਇੱਕ ਹੈ। ਇਸ ਦੇ ਬਾਵਜੂਦ ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਲੰਬੇ ਸਮੇਂ ਤੱਕ ਮਮਤਾ ਦਾ ਕੋਈ ਬਿਆਨ ਨਾ ਆਉਣ 'ਤੇ ਕਾਂਗਰਸ ਨੇ ਉਨ੍ਹਾਂ ਦੀ ਚੁੱਪੀ 'ਤੇ ਸਵਾਲ ਚੁੱਕੇ ਸਨ। ਮਮਤਾ ਨੇ ਬੁੱਧਵਾਰ ਨੂੰ ਇਸ ਮੁੱਦੇ 'ਤੇ ਪਹਿਲੀ ਵਾਰ ਮੂੰਹ ਖੋਲ੍ਹਿਆ ਹੈ।
ਮੁੰਬਈ ਦੇ ਜਿਨ੍ਹਾਂ ਚੋਣਵੇਂ ਲੋਕਾਂ 'ਚ ਮਮਤਾ ਨੇ ਇਹ ਗੱਲ ਕਹੀ, ਉਨ੍ਹਾਂ 'ਚ ਕਈ ਭਾਜਪਾ ਵਿਰੋਧੀ ਹਸਤੀਆਂ ਵੀ ਸ਼ਾਮਲ ਸਨ। ਇਸ ਪ੍ਰੋਗਰਾਮ 'ਚ ਸਵਰਾ ਭਾਸਕਰ, ਮਹੇਸ਼ ਭੱਟ, ਸ਼ਤਰੂਘਨ ਸਿਨਹਾ, ਜਾਵੇਦ ਅਖਤਰ, ਮੇਧਾ ਪਾਟਕਰ, ਤੁਸ਼ਾਰ ਗਾਂਧੀ ਅਤੇ ਵਿਦਿਆ ਚਵਾਨ ਦੇ ਨਾਲ ਆਰੀਅਨ ਦਾ ਕੇਸ ਲੜਨ ਵਾਲੇ ਐਡਵੋਕੇਟ ਮੁਕੁਲ ਰੋਹਤਗੀ ਵੀ ਮੌਜੂਦ ਸਨ।