CBSE 2022 Exam Date Sheet:
ਨਵੀਂ ਦਿੱਲੀ : ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (CBSE) ਸੀਬੀਐਸਈ ਨੇ ਸ਼ੁੱਕਰਵਾਰ ਨੂੰ ਪ੍ਰੀਖਿਆ ਦੀ ਮਿਆਦ ਅਤੇ ਵਿਸ਼ਾ-ਵਾਰ Date ਸ਼ੀਟ ਬਾਰੇ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਸੀਬੀਐਸਈ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੀਬੀਐਸਈ 12ਵੀਂ ਜਮਾਤ ਵਿੱਚ 114 ਅਤੇ ਦਸਵੀਂ ਜਮਾਤ ਵਿੱਚ 75 ਵਿਸ਼ਿਆਂ ਦੀ ਪੇਸ਼ਕਸ਼ ਕਰ ਰਿਹਾ ਹੈ। ਜੇਕਰ ਸਾਰੇ ਵਿਸ਼ਿਆਂ ਦੀ ਪ੍ਰੀਖਿਆ ਕਰਵਾਈ ਜਾਵੇ ਤਾਂ ਪ੍ਰੀਖਿਆ ਦਾ ਪੂਰਾ ਸਮਾਂ ਲਗਪਗ 45-50 ਦਿਨ ਰਹਿ ਜਾਵੇਗਾ। ਇਸ ਲਈ ਸੀਬੀਐਸਈ ਭਾਰਤ ਅਤੇ ਵਿਦੇਸ਼ਾਂ ਵਿੱਚ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਡੇਟ ਸ਼ੀਟ ਫਿਕਸ ਕਰਕੇ ਵੱਖ-ਵੱਖ ਵਿਸ਼ਿਆਂ ਦੀ ਪ੍ਰੀਖਿਆ ਕਰਵਾਏਗਾ। CBSE ਦੇ ਅਨੁਸਾਰ, ਪ੍ਰੀਖਿਆ ਦੀ ਮਿਆਦ 90 ਮਿੰਟ ਹੋਵੇਗੀ।
CBSE ਨੇ ਕਲਾਸ 10 ਅਤੇ 12 ਦੀ ਟਰਮ 1 ਪ੍ਰੀਖਿਆ 2021 ਸਬੰਧੀ ਕੁਝ ਮਹੱਤਵਪੂਰਨ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। CBSE ਟਰਮ 1 ਪ੍ਰੀਖਿਆ 2021 ਦੇ ਰੋਲ ਨੰਬਰ ਤੋਂ ਲੈ ਕੇ OMR ਸ਼ੀਟ, ਪ੍ਰੀਖਿਆ ਕੇਂਦਰ ਅਤੇ ਵਿਸ਼ਿਆਂ ਤੱਕ ਦੇ ਪੂਰੇ ਵੇਰਵੇ ਦਿੱਤੇ ਗਏ ਹਨ। ਇਸ ਸਬੰਧੀ ਬੋਰਡ ਨੇ ਆਪਣੀ ਅਧਿਕਾਰਤ ਵੈੱਬਸਾਈਟ cbse.gov.in 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਸੀਬੀਐਸਈ ਵਲੋਂ 1 ਨਵੰਬਰ-ਦਸੰਬਰ 2021 ਵਿੱਚ 10ਵੀਂ ਅਤੇ 12ਵੀਂ ਜਮਾਤ ਦੀ ਬੋਰਡ ਪ੍ਰੀਖਿਆ ਕਰਵਾਈ ਜਾ ਰਹੀ ਹੈ। CBSE 10ਵੀਂ ਦੀ ਪ੍ਰੀਖਿਆ 17 ਨਵੰਬਰ 2021 ਤੋਂ ਅਤੇ CBSE 12ਵੀਂ ਦੀ ਪ੍ਰੀਖਿਆ 16 ਨਵੰਬਰ 2021 ਤੋਂ ਸ਼ੁਰੂ ਹੋਵੇਗੀ।
ਸੀਬੀਐਸਈ 10ਵੀਂ ਜਮਾਤ ਵਿੱਚ ਕੁੱਲ 75 ਅਤੇ 12ਵੀਂ ਜਮਾਤ ਵਿੱਚ 114 ਵਿਸ਼ਿਆਂ ਦੀ ਪੇਸ਼ਕਸ਼ ਕਰਦਾ ਹੈ। ਯਾਨੀ ਬੋਰਡ ਨੂੰ ਕੁੱਲ 189 ਵਿਸ਼ਿਆਂ ਦੀ ਪ੍ਰੀਖਿਆ ਦੇਣੀ ਹੋਵੇਗੀ। ਬੋਰਡ ਦਾ ਕਹਿਣਾ ਹੈ ਕਿ ਇਸ ਦੇ ਲਈ 45 ਤੋਂ 50 ਦਿਨ ਦਾ ਸਮਾਂ ਲੱਗੇਗਾ। ਇਸ ਲਈ ਵਿਦਿਆਰਥੀਆਂ ਦੇ ਪੜ੍ਹਾਈ ਦੇ ਸਮੇਂ ਦੀ ਬਰਬਾਦੀ ਨੂੰ ਰੋਕਣ ਲਈ ਬੋਰਡ ਵੱਲੋਂ ਕਈ ਵਿਸ਼ਿਆਂ ਦੀ ਸਮੂਹ ਪੱਧਰੀ ਪ੍ਰੀਖਿਆ ਕਰਵਾਈ ਜਾਵੇਗੀ। ਸਿਰਫ਼ ਮੁੱਖ ਵਿਸ਼ੇ ਨਿਯਮਿਤ ਤੌਰ 'ਤੇ ਲਏ ਜਾਣਗੇ।
10ਵੀਂ ਜਮਾਤ ਦੇ ਮੁੱਖ ਵਿਸ਼ੇ - ਹਿੰਦੀ ਕੋਰਸ ਏ, ਮੈਥਸ ਸਟੈਂਡਰਡ, ਹੋਮ ਸਾਇੰਸ, ਹਿੰਦੀ ਕੋਰਸ ਬੀ, ਸਾਇੰਸ, ਸੋਸ਼ਲ ਸਾਇੰਸ, ਕੰਪਿਊਟਰ ਐਪਲੀਕੇਸ਼ਨ, ਅੰਗਰੇਜ਼ੀ ਭਾਸ਼ਾ ਅਤੇ ਸਾਹਿਤ, ਗਣਿਤ ਬੇਸਿਕ।
12ਵੀਂ ਜਮਾਤ ਦੇ ਮੁੱਖ ਵਿਸ਼ੇ - ਹਿੰਦੀ ਇਲੈਕਟਿਵ, ਇਤਿਹਾਸ, ਰਾਜਨੀਤੀ ਸ਼ਾਸਤਰ, ਭੂਗੋਲ, ਅਰਥ ਸ਼ਾਸਤਰ, ਮਨੋਵਿਗਿਆਨ, ਸਮਾਜ ਸ਼ਾਸਤਰ, ਗਣਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਜੀਵ ਵਿਗਿਆਨ, ਸਰੀਰਕ ਸਿੱਖਿਆ, ਵਪਾਰ ਅਧਿਐਨ, ਲੇਖਾਕਾਰੀ, ਗ੍ਰਹਿ ਵਿਗਿਆਨ, ਸੂਚਨਾ ਵਿਗਿਆਨ ਅਭਿਆਸ (ਨਵਾਂ), ਕੰਪਿਊਟਰ ਵਿਗਿਆਨ ( ਨਵਾਂ), ਅੰਗਰੇਜ਼ੀ ਕੋਰ, ਹਿੰਦੀ ਕੋਰ।