Friday, November 22, 2024
 

ਚੰਡੀਗੜ੍ਹ / ਮੋਹਾਲੀ

ਮਾਮਲਾ ਭਗਤ ਰਵਿਦਾਸ ਧਰਮਸ਼ਾਲਾ ਦੀ ਰੈਨੋਵੇਸ਼ਨ ਦੇ ਕੰਮ ਦਾ

November 01, 2021 08:38 PM

ਕੁਲਵੰਤ ਸਿੰਘ ਮੇਅਰ ਦੇ ਕਾਰਜਕਾਲ ਦੌਰਾਨ ਹੋਇਆ ਸੀ ਮਤਾ ਪਾਸ : ਬੀਬੀ ਰਮਨਪ੍ਰੀਤ ਕੌਰ ਕੁੰਭਡ਼ਾ

ਮੋਹਾਲੀ(ਸੱਚੀ ਕਲਮ ਬਿਊਰੋ) : ਵਾਰਡ ਨੰਬਰ 28 ਵਿਖੇ ਕੌਂਸਲਰ ਰਮਨਪ੍ਰੀਤਕੌਰ-ਕੁੰਭਡ਼ਾ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਵੱਲੋਂ ਸਾਂਝੇ ਤੌਰ ਤੇ ਭਗਤ ਰਵਿਦਾਸ ਧਰਮਸ਼ਾਲਾ ਦੀ ਰੈਨੋਵੇਸ਼ਨ ਦਾ ਕੰਮ ਸ਼ੁਰੂ ਕੀਤਾ ਗਿਆ।ਇਸ ਮੌਕੇ ਤੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਸਨ।ਅਤੇ ਇਸ ਉਦਘਾਟਨ ਸਮਾਰੋਹ ਤੋਂ ਕੁਝ ਦੇਰ ਬਾਅਦ ਹੀ ਇਸ ਜਗ੍ਹਾ ਨੂੰ ਹਲਕਾ ਵਿਧਾਇਕ ਬਲਬੀਰ ਸਿੰਘ ਸਿੱਧੂ ਅਤੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਸ਼ਹਿ ਉੱਤੇ ਪੁਲੀਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ ਗਿਆ ਅਤੇ ਵਿਧਾਇਕ ਬਲਬੀਰ ਸਿੰਘ ਸਿੱਧੂ ਵੱਲੋਂ ਮੇਅਰ ਜੀਤੀ ਸਿੱਧੂ ਨਾਲ ਰਵਿਦਾਸ ਧਰਮਸ਼ਾਲਾ ਦੀ ਰੈਨੋਵੇਸ਼ਨ ਦੇ ਕੰਮ ਦਾ ਸਾਂਝੇ ਤੌਰ ਤੇ ਫਿਰ ਤੋਂ ਉਦਘਾਟਨ ਕਰ ਦਿੱਤਾ ਗਿਆ।ਬੀਬੀ ਰਮਨਪ੍ਰੀਤ ਕੌਰ ਕੁੰਭਡ਼ਾ ਅਤੇ ਹਰਮੇਸ਼ ਕੁੰਭੜਾ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਸਭ ਕੁਝ ਜੋ ਪੁਲਸ ਦੁਆਰਾ ਕਾਂਗਰਸ ਦੀ ਸ਼ਹਿ ਉਤੇ ਕੀਤਾ ਗਿਆ ਹੈ ਇਹ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਨਾਲ ਜ਼ਿਆਦਤੀ ਹੈ ਤੇ ਲੋਕਤੰਤਰ ਨਾਲ ਭੱਦਾ ਮਜ਼ਾਕ ਹੈ। ਇਸ ਮੌਕੇ ਤੇ ਗੱਲਬਾਤ ਕਰਦਿਆਂ ਹਰਮੇਸ਼ ਕੁੰਭੜਾ ਨੇ ਕਿਹਾ ਕਿ ਬਲਬੀਰ ਸਿੰਘ ਸਿੱਧੂ ਅਤੇ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਇਹ ਪਤਾ ਚੱਲ ਗਿਆ ਸੀ, ਕਿ ਜਦੋਂ ਉਹ ਇਸ ਕੰਮ ਦਾ ਉਦਘਾਟਨ ਦੁਬਾਰਾ ਤੋਂ ਕਰਨ ਦੇ ਲਈ ਖੁਦ ਵਾਰਡ ਵਿਚ ਜਾਣਗੇ ਤਾਂ ਵਾਰਡ ਦੇ ਲੋਕਾਂ ਦੁਆਰਾ ਕਾਲੀਆਂ ਝੰਡੀਆਂ ਵਿਖਾ ਕੇ ਉਨ੍ਹਾਂ ਦਾ ਸੁਆਗਤ ਕੀਤਾ ਜਾਵੇਗਾ ਅਤੇ ਜਿਸ ਦੇ ਚਲਦਿਆਂ ਅਤੇ ਜਿਸ ਦੇ ਕਾਰਨ ਬਲਬੀਰ ਸਿੰਘ ਸਿੱਧੂ ਦੇ ਕਹਿਣ ਤੇ ਹੀ ਵਾਰਡ ਨੰਬਰ 28 ਵਿੱਚ ਵੱਡੀ ਗਿਣਤੀ 'ਚ ਪੁਲਿਸ ਕਰਮੀ ਤਾਇਨਾਤ ਕਰ ਦਿੱਤੇ ਗਏ।
ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੀਬੀ ਰਮਨਪ੍ਰੀਤ ਕੌਰ ਕੁੰਭੜਾ -ਕੌਂਸਲਰ ਨੇ ਕਿਹਾ ਕਿ ਇਸ ਧਰਮਸ਼ਾਲਾ ਦੇ ਰੈਨੋਵੇਸ਼ਨ ਨਾਲ ਸੰਬੰਧਤ ਮੋਹਾਲੀ ਕਾਰਪੋਰੇਸ਼ਨ ਦੀ ਤਰਫੋਂ ਸਾਬਕਾ ਮੇਅਰ - ਕੁਲਵੰਤ ਸਿੰਘ ਵੱਲੋਂ ਧਰਮਸ਼ਾਲਾ ਦਾ ਕੰਮ ਦਾ ਮਤਾ ਪਾਸ ਕੀਤਾ ਗਿਆ ਸੀ ਅਤੇ ਇਹ ਮਤਾ ਵਾਰਡ ਨੰਬਰ- 1771/112 -ਜੋ ਕਿ ਮਿਤੀ 10 ਅਕਤੂਬਰ 2019 ਨੂੰ 14 ਲੱਖ 47 ਹਜ਼ਾਰ ਵਿੱਚ ਪਾਸ ਹੋਇਆ ਅਤੇ ਇਸ ਕੰਮ ਦਾ ਉਦਘਾਟਨ ਰਮਨਪ੍ਰੀਤ ਕੌਰ ਕੁੰਭੜਾ ਨੇ ਕੀਤਾ।ਇਹ ਕੰਮ ਬਹੁਤ ਹੀ ਲੰਬੇ ਸਮੇਂ ਤੋਂ ਰੁਕਿਆ ਹੋਇਆ ਸੀ, ਜਿਸ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।ਇਸ ਮੌਕੇ ਤੇ ਰਮਨਪ੍ਰੀਤ ਕੌਰ ਕੌਸ਼ਲਰ, ਹਰਮੇਸ਼ ਸ਼ਿੰਘ ਕੂੰਬੜਾ, ਲਾਭ ਸ਼ਿੰਘ, ਸ਼ੇਰ ਸ਼ਿੰਘ, ਰੂਪਾ ਸ਼ਿੰਘ, ਅਮਰੀਕ ਸ਼ਿੰਘ , ਪੰਚ ਗੂਰਮੂਖ ਸ਼ਿੰਘ, ਸ਼ੂਖਵਿੰਦਰ ਸਿੰਘ, ਗੁਲਾਬ ਸ਼ਿੰਘ, ਹਰਬੰਸ ਸਿੰਘ, ਬਚਿੱਤਰ ਸਿੰਘ, ਰਤਨ ਸ਼ਿੰਘ , ਨਾਗਰ ਸਿੰਘ, ਸ਼ਰੂਪ ਸ਼ਿੰਘ,
ਰਾਜੂ ਸ਼ਿੰਘ ਲਾਡੀ , ਅਮਨਦੀਪ ਸਿੰਘ, ਜਸ਼ਨਪਰੀਤ ਸ਼ਿੰਘ ਬਾਵਾ, ਭੂਪਿਦਰ ਕੌਰ, ਸ਼ਿੰਦਰ ਕੌਰ, ਸ਼ੇਰੌ, ਸ਼ੰਤੌ, ਮਾਇਆ, ਲਾਭੌ, ਗੂਰਮੀਤ ਕੌਰ, ਹਰਜਿੰਦਰ ਕੌਰ ਅਤੇ ਸ਼ਵਰਨੌ ਕੌਰ ਹਾਜ਼ਰ ਸਨ।

 

Have something to say? Post your comment

Subscribe