Friday, November 22, 2024
 

ਚੰਡੀਗੜ੍ਹ / ਮੋਹਾਲੀ

ਹਰਿਆਣਾ ਦੇ ਖੇਤਰ ਨਾਲ ਲੱਗਦੀਆਂ ਫੈਕਟਰੀਆਂ 'ਚ ਅੱਜ ਦੇ ਦਿਨ ਤਨਖ਼ਾਹ ਸਮੇਤ ਮਿਲੇਗੀ ਛੁੱਟੀ

October 30, 2021 08:21 AM

ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਰਾਜ ਵਿੱਚ ਸਥਿਤ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ, ਜੋ ਕਿ ਹਰਿਆਣਾ ਦੇ ਵੋਟਰ ਹਨ, ਨੂੰ ਹਰਿਆਣਾ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਵਾਸਤੇ ਹਰਿਆਣਾ ਵਿੱਚ 46-ਏਲਨਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ ਹਰਿਆਣਾ ਦੇ ਨਾਲ ਲੱਗਦੇ ਜ਼ਿਲਿਆਂ ਦੇ ਮਾਲ ਅਧਿਕਾਰ ਖੇਤਰ ਵਿਚਲੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਲਈ 30 ਅਕਤੂਬਰ ਨੂੰ ਤਨਖ਼ਾਹ ਸਮੇਤ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਇਹ ਜਾਣਕਾਰੀ ਕਿਰਤ ਵਿਭਾਗ ਦੇ ਬੁਲਾਰੇ ਨੇ ਦਿੱਤੀ।ਇਸ ਲਈ ਪੰਜਾਬ ਸੌਪਜ਼ ਐਂਡ ਕਮਰਸ਼ੀਅਲ ਅਸਟੈਬਲਿਸ਼ਮੈਂਟ ਐਕਟ, 1958 (1958 ਦਾ ਪੰਜਾਬ ਐਕਟ ਨੰ. 15) ਦੀ ਧਾਰਾ-10 ਦੀ ਉਪ-ਧਾਰਾ (1) ਦੇ ਦੂਜੇ ਪ੍ਰਾਵਧਾਨ ਤਹਿਤ ਪੰਜਾਬ ਵਿਚਲੀਆਂ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਵਿੱਚ ਕੰਮ ਕਰਦੇ ਕਰਮਚਾਰੀਆਂ ਜੋ ਹਰਿਆਣਾ ਦੇ ਵੋਟਰ ਹਨ, ਲਈ 30 ਅਕਤੂਬਰ, 2021 (ਸ਼ਨੀਵਾਰ) ਦੇ ਦਿਨ ਛੁੱਟੀ ਰਹੇਗੀ।

ਹਰਿਆਣਾ ਵਿੱਚ 46-ਏਲਨਾਬਾਦ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਮੱਦੇਨਜ਼ਰ 30 ਅਕਤੂਬਰ, 2021 ਦੀ ਛੁੱਟੀ 31 ਅਕਤੂਬਰ, 2021 ਅਤੇ 6 ਨਵੰਬਰ, 2021 ਦਰਮਿਆਨ ਆਉਣ ਵਾਲੀ ਹਫਤਾਵਾਰੀ ਛੁੱਟੀ ਦੇ ਇਵਜ਼ ਵਿੱਚ ਨਹੀਂ ਹੋਵੇਗੀ।

 

Have something to say? Post your comment

Subscribe