Friday, November 22, 2024
 

ਰਾਸ਼ਟਰੀ

ਪੀਜੀਆਈ ਨੇ ਮਾਰਿਆ ਮਾਅਰਕਾ : ਭਾਰਤ ਦੀ ਓਸਟੀਓਪਰੋਸਿਸ ਰਜਿਸਟਰੀ ਸ਼ੁਰੂ

October 20, 2021 04:49 PM

ਚੰਡੀਗੜ੍ਹ : ਪੀਜੀਆਈ ਨੇ ਦੇਸ਼ ਵਿੱਚ ਭਾਰਤ ਦੀ ਪਹਿਲੀ ਓਸਟੀਓਪਰੋਸਿਸ ਰਜਿਸਟਰੀ ਸ਼ੁਰੂ ਕੀਤੀ ਹੈ। ਪੀਜੀਆਈ ਦੇ ਵੱਖ-ਵੱਖ ਵਿਭਾਗਾਂ ਵਿੱਚ ਇਲਾਜ ਅਧੀਨ ਓਸਟੀਓਪਰੋਸਿਸ ਦੇ ਮਰੀਜ਼ਾਂ ਨੂੰ ਇਸ ਆਨਲਾਈਨ ਰਾਹੀਂ ਰਜਿਸਟਰਡ ਕੀਤਾ ਜਾਵੇਗਾ। ਸ਼ੁਰੂਆਤੀ ਪੜਾਅ ਵਿੱਚ, ਇਸਦੇ 100 ਮਰੀਜ਼ਾਂ ਨੂੰ ਰਜਿਸਟਰਡ ਕੀਤਾ ਗਿਆ ਹੈ। ਐਂਡੋਕਰੀਨੋਲੋਜੀ ਵਿਭਾਗ, ਪੀਜੀਆਈ ਦੁਆਰਾ ਸਥਾਪਤ ਕੀਤੇ ਗਏ ਇਸ ਵਿਸ਼ੇਸ਼ ਪ੍ਰੋਗਰਾਮ ਅਧੀਨ ਰਜਿਸਟਰਡ ਮਰੀਜ਼ਾਂ ਲਈ 2 ਨਵੰਬਰ ਤੋਂ ਵਿਸ਼ੇਸ਼ ਕਲੀਨਿਕ ਵੀ ਚਲਾਏ ਜਾਣਗੇ। ਕਲੀਨਿਕ ਹਫਤੇ ਦੇ 2 ਦਿਨ ਖੁੱਲ੍ਹਾ ਰਹੇਗਾ।
ਓਸਟੀਓਪਰੋਸਿਸ ਦੇ ਮਰੀਜ਼ ਲਗਭਗ ਸਾਰੇ ਵਿਭਾਗਾਂ ਵਿੱਚ ਇੱਕ ਜਾਂ ਦੂਜੇ ਇਲਾਜ ਲਈ ਆਉਂਦੇ ਹਨ। ਲਗਭਗ ਸਾਰੇ ਹੋਰ ਵਿਭਾਗਾਂ ਦੇ ਮਾਹਰ ਵਿਸ਼ੇਸ਼ ਕਲੀਨਿਕ ਵਿੱਚ ਮੌਜੂਦ ਹੋਣਗੇ। ਇਹ ਵਿਸ਼ੇਸ਼ ਕਲੀਨਿਕ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਚਲਾਇਆ ਜਾਵੇਗਾ, ਇਸਦੇ ਲਈ ਹਰ ਬੁੱਧਵਾਰ ਅਤੇ ਵੀਰਵਾਰ ਨੂੰ ਹੋਣ ਵਾਲੇ ਐਂਡੋਕਰੀਨੋਲੋਜੀ ਕਲੀਨਿਕਾਂ ਦੁਆਰਾ ਐਡਵਾਂਸ ਬੁਕਿੰਗ ਕੀਤੀ ਜਾਏਗੀ। ਅਜਿਹੇ ਮਰੀਜ਼ਾਂ ਨੂੰ ਬਿਹਤਰ ਇਲਾਜ ਮੁਹੱਈਆ ਕਰਵਾਉਣ ਅਤੇ ਬੀਮਾਰੀ ਦੇ ਕਾਰਨ, ਲੱਛਣਾਂ ਅਤੇ ਰੋਕਥਾਮ ਦੇ ਸਬੰਧ ਵਿੱਚ ਅਸਾਨ ਤਰੀਕਿਆਂ ਨੂੰ ਲਾਗੂ ਕਰਨ ’ਤੇ ਧਿਆਨ ਕੇਂਦਰਤ ਕੀਤਾ ਜਾਵੇਗਾ।
ਇਥੇ ਦਸ ਦਈਏ ਕਿ ਬਜ਼ੁਰਗ ਨਾਗਰਿਕਾਂ ਵਿੱਚ ਓਸਟੀਓਪਰੋਰਰੋਸਿਸ ਦੀ ਬੀਮਾਰੀ ਆਮ ਹੁੰਦੀ ਜਾ ਰਹੀ ਹੈ, ਹੁਣ ਸ਼ਹਿਰ ਵਿੱਚ ਓਸਟੀਓਪਰੋਰਸਿਸ ਦੇ ਮਰੀਜ਼ਾਂ ਵਿੱਚ ਵਾਧਾ ਹੋ ਰਿਹਾ ਹੈ।

 

Have something to say? Post your comment

 
 
 
 
 
Subscribe