ਚੰਡੀਗੜ੍ਹ: ਕਿਸੇ ਇੱਕ ਅਣਜਾਣ ਵਿਅਕਤੀ ਨੇ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਅਧਿਕਾਰਤ ਫੇਸਬੁੱਕ ਪੇਜ ਤੇ ਇੱਕ ਅਸ਼ਲੀਲ ਵੀਡੀਓ ਲਿੰਕ ਅਪਲੋਡ ਕਰ ਦਿੱਤਾ। ਜਿਸ ਤੋਂ ਬਾਅਦ ਪੁਲਿਸ ਨੇ ਅਣਪਛਾਤੇ ਦੋਸ਼ੀਆਂ ਦੇ ਖਿਲਾਫ ਸੈਕਟਰ 17 ਪੁਲਿਸ ਸਟੇਸ਼ਨ ਵਿੱਚ ਸੂਚਨਾ ਤਕਨਾਲੋਜੀ ਐਕਟ ਅਤੇ ਸਾਈਬਰ ਕ੍ਰਾਈਮ ਦੀਆਂ ਸੰਬੰਧਿਤ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸੋਸ਼ਲ ਮੀਡੀਆ ਸੈੱਲ, ਚੰਡੀਗੜ੍ਹ ਟ੍ਰੈਫਿਕ ਪਾਰਕ, ਸੈਕਟਰ 23 ਦੇ ਸੰਚਾਲਕ ਨੇ ਇਸ ਸਬੰਧ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਦੋਸ਼ੀ ਨੇ 29 ਅਗਸਤ ਨੂੰ ਪੇਜ ਦੇ ਸੰਦੇਸ਼ ਵੀਡੀਓ ਲਿੰਕ ਅਪਲੋਡ ਕੀਤਾ ਸੀ। ਅਸ਼ਲੀਲ ਵੀਡੀਓ ਦੀ ਇਕ ਤਸਵੀਰ ਦਿਸਣ ਤੋਂ ਬਾਅਦ ਲਿੰਕ ਖੁੱਲ੍ਹ ਨਹੀਂ ਰਿਹਾ ਸੀ। ਇਸਤੋਂ ਬਾਅਦ ਉਸਨੇ ਸੀਨੀਅਰ ਅਧਿਕਾਰੀਆਂ ਨੂੰ ਇਸਦੀ ਸੂਚਨਾ ਦਿੱਤੀ। ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ।