ਲੇਬਨਾਨ : ਵੀਰਵਾਰ ਨੂੰ ਇੱਕ ਮੁਜ਼ਾਹਰੇ ਦੌਰਾਨ ਲੇਬਨਾਨ ਦੀ ਰਾਜਧਾਨੀ ਬੇਰੂਤ ਵਿੱਚ ਗੋਲੀਬਾਰੀ ਦੌਰਾਨ ਛੇ ਜਣਿਆਂ ਦੀ ਜਾਨ ਚਲੀ ਗਈ ਹੈ ਤੇ 32 ਜ਼ਖਮੀ ਹੋਏ ਹਨ। ਮੁਜ਼ਾਹਰਾਕਾਰੀ ਪਿਛਲੇ ਸਾਲ ਬੇਰੂਤ ਬੰਦਰਗਾਹ ਉੱਪਰ ਹੋਏ ਭਿਆਨ ਬੰਬ ਧਮਾਕੇ ਦੀ ਜਾਂਚ ਦੀ ਮੰਗ ਕਰ ਰਹੇ ਸਨ। ਬੰਬ ਧਮਾਕੇ ਵਿੱਚ 219 ਜਣਿਆਂ ਦੀ ਮੌਤ ਹੋ ਗਈ ਸੀ। ਮੁਜ਼ਾਹਰੇ ਦੌਰਾਨ ਹਿਜ਼ਬੁਲਾਹ ਅਤੇ ਅਮਾਲ ਨਾਮਕ ਸੰਗਠਨਾਂ ਦੇ ਸਮਰਥਕ ਜੱਜ ਤਾਰੇਕ ਬਿਟਰ ਨੂੰ ਬਦਲਣ ਦੀ ਮੰਗ ਕਰ ਰਹੇ ਸਨ ਕਿ ਉਸੇ ਸਮੇਂ ਗੋਲੀਬਾਰੀ ਸ਼ੁਰੂ ਹੋ ਗਈ। ਵੀਰਵਾਰ ਦੀ ਘਟਨਾ ਉੱਪਰ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਸ਼ੁੱਕਰਵਾਰ ਨੂੰ ਇੱਕ ਦਿਨ ਦੇ ਸੋਗ ਦਾ ਐਲਾਨ ਕੀਤਾ ਹੈ। ਉੱਥੇ ਹੀ ਰਾਸ਼ਟਰਪਤੀ ਆਊਨ ਨੇ ਕਿਹਾ, "ਅਸੀਂ ਕਿਸੇ ਨੂੰ ਵੀ ਆਪਣੇ ਲਾਹੇ ਲਈ ਦੇਸ਼ ਨੂੰ ਬੰਦੀ ਬਣਾਉਣ ਦੀ ਆਗਿਆ ਨਹੀਂ ਦੇਵਾਂਗੇ।" ਮੁਜ਼ਾਹਰਾਕਾਰੀਆਂ ਦਾ ਇਲਜ਼ਾਮ ਹੈ ਕਿ ਜੱਜ ਤਾਰੇਕ ਬਿਤਰ ਨੂੰ ਬਦਲਣ ਦੀ ਮੰਗ ਲੈ ਕੇ ਇਕੱਠੇ ਹੋਏ ਸਨ, ਹਿਜ਼ਬੁੱਲਾਹ ਅਤੇ ਉਸ ਦੇ ਸਹਿਯੋਗੀ ਜੱਜ ਉੱਪਰ ਪੱਖਪਾਤ ਦਾ ਇਲਜ਼ਾਮ ਲਾ ਰਹੇ ਹਨ, ਹਾਲਾਂਕਿ ਪੀੜਤ ਪਰਿਵਾਰਾਂ ਨੇ ਉਨ੍ਹਾਂ ਦਾ ਪੱਖ ਲਿਆ ਹੈ। ਮੁਜ਼ਾਹਰਾਕਾਰੀਆਂ ਦਾ ਇਲਜ਼ਾਮ ਹੈ ਕਿ ਜੱਜ ਤਾਰੇਕ ਬਿਤਰ ਪਿਛਲੇ ਸਾਲ ਬੇਰੂਤ ਦੀ ਬੰਗਰਗਾਹ ਉੱਪਰ ਹੋਈ ਧਮਾਕੇ ਦੀ ਪੁੱਛਗਿੱਛ ਲਈ ਹਿਜਬੁੱਲਾਹ ਦੇ ਸਾਬਕਾ ਕੈਬਨਿਟ ਮੰਤਰੀਆਂ ਨੂੰ ਦੇ ਖ਼ਿਲਾਫ਼ ਜਾਣਬੁੱਝ ਕੇ ਲਾਪਰਵਾਹੀ ਦੇ ਇਲਜ਼ਾਮ ਲਾ ਰਹੇ ਹਨ। ਇਸ ਤੋਂ ਪਹਿਲਾਂ ਅਦਾਲਤ ਨੇ ਇਸੇ ਜੱਜ ਦੇ ਖ਼ਿਲਾਫ਼ ਕੀਤੀ ਗਈ ਇੱਕ ਅਪੀਲ ਨੂੰ ਰੱਦ ਕਰ ਦਿੱਤਾ ਸੀ। ਮੁਜ਼ਾਹਰਾਕਾਰੀ ਕਹਿ ਰਹੇ ਸਨ ਕਿ ਜਾਂਚ ਦਾ ਸਿਆਸੀਕਰਨ ਹੋ ਚੁੱਕਿਆ ਹੈ ਅਤੇ ਉਹ ਜੱਜ ਤਾਰੇਕ ਬਿਤਰ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ ਕਿ ਦੇਖਦੇ ਦੇਖਦੇ ਹਿੰਸਾ ਸ਼ੁਰੂ ਹੋ ਗਈ। ਜਦੋਂ ਜਲੂਸ ਕੇਂਦਰੀ ਤਾਇਊਨੇਹ-ਬਦਾਰੋ ਇਲਾਕੇ ਦੇ ਇੱਕ ਗੋਲ ਚੱਕਰ ਵਿੱਚੋਂ ਲੰਘ ਰਿਹਾ ਸੀ ਤਾਂ ਸੜਕਾਂ 'ਤੇ ਗੋਲੀਬਾਰੀ ਸ਼ੁਰੂ ਹੋ ਗਈ। ਪਿਛਲੇ ਸਾਲ ਹੋਈ ਉਸ ਧਮਾਕੇ ਦੇ ਪੀੜਤਾਂ ਨੇ ਇਸ ਕਦਮ ਦੀ ਨਿੰਦਾ ਕੀਤੀ ਸੀ ਜਿਸ ਕਾਰਨ ਜਾਂਚ ਨੂੰ ਤਿੰਨ ਮਹੀਨਿਆਂ ਵਿੱਚ ਦੂਜੀ ਵਾਰ ਰੋਕਣਾ ਪਿਆ। ਪਿਛਲੇ ਸਾਲ ਹੋਏ ਇਸ ਬੰਬ ਧਮਾਕੇ ਵਿੱਚ ਅਜੇ ਤੱਕ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ ਹੈ।