ਨਵੀਂ ਦਿੱਲੀਂ : ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਹੱਦ ਸਿੰਘੂ ਬਾਰਡਰ ਤੇ ਜਿਥੇ ਕਿਸਾਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਅੰਦੋਲਨ ਚਲ ਰਿਹ ਹੈ ਉਥੇ ਇਕ ਨੌਜਵਾਨ ਦੀ ਲਾਸ਼ ਮਿਲੀ ਹੈ ਅਤੇ ਲਾਸ਼ ਦਾ ਹੱਥ ਵੱਢਿਆ ਹੋਇਆ ਹੈ। ਇਹ ਵੇਖ ਕੇ ਹਰ ਪਾਸੇ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਦਰਅਸਲ ਸਿੰਘੂ ਸਰਹੱਦ 'ਤੇ ਜਿੱਥੇ ਕਿਸਾਨ ਅੰਦੋਲਨ ਕਰ ਰਹੇ ਹਨ , ਉੱਥੇ ਇੱਕ ਨੌਜਵਾਨ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਲਾਸ਼ ਨੂੰ ਉਸ ਦੇ ਹੱਥ ਵੱਢ ਕੇ ਬੈਰੀਕੇਡ ਨਾਲ ਲਟਕਿਆ ਹੋਇਆ ਸੀ। ਲਾਸ਼ ਮਿਲਣ ਤੋਂ ਬਾਅਦ ਸਿੰਘੂ ਸਰਹੱਦ 'ਤੇ ਹੰਗਾਮਾ ਸ਼ੁਰੂ ਹੋ ਗਿਆ। ਕੁੰਡਲੀ ਥਾਣਾ ਪੁਲਿਸ ਨੇ ਲਾਸ਼ ਨੂੰ ਹੇਠਾਂ ਉਤਾਰ ਕੇ ਸਿਵਲ ਹਸਪਤਾਲ ਲਿਆਂਦਾ। ਉਸ ਵਿਅਕਤੀ ਦੀ ਲਾਸ਼ ਸਵੇਰੇ ਸਿੰਘੂ ਸਰਹੱਦ 'ਤੇ ਅੰਦੋਲਨਕਾਰੀਆਂ ਦੇ ਮੁੱਖ ਮੰਚ ਕੋਲ ਲਟਕਦੀ ਮਿਲੀ ਸੀ, ਉਸ ਦੀ ਉਮਰ 35 ਸਾਲ ਦੇ ਕਰੀਬ ਹੈ। ਨੌਜਵਾਨ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਹਮਲੇ ਦੇ ਨਿਸ਼ਾਨ ਮਿਲੇ ਹਨ। ਮਾਰੇ ਗਏ ਨੌਜਵਾਨ ਦਾ ਹੱਥ ਗੁੱਟ ਤੋਂ ਕੱਟ ਦਿੱਤਾ ਗਿਆ ਹੈ। ਉਧਰ ਥਾਣਾ ਮੁਖੀ ਰਵੀ ਕੁਮਾਰ ਮੌਕੇ 'ਤੇ ਪਹੁੰਚ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪਤਾ ਇਹ ਵੀ ਲੱਗਾ ਹੈ ਕਿ ਅੱਜ ਸਵੇਰੇ ਸਵੇਰ ਸਿੰਘੂ ਬਾਰਡਰ 'ਤੇ ਜਦੋਂ 3.30 ਵਜੇ ਇਹੀ ਨੌਜਵਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਕੇ ਭੱਜਣ ਲੱਗਾ ਤਾਂ ਉਸ ਨੂੰ ਸਿੰਘਾਂ ਨੇ ਓਥੇ ਹੀ ਦਬੋਚ ਲਿਆ ਫਿਰ ਮੋਕੇ 'ਤੇ ਹੀ ਜਥੇਦਾਰ ਬਾਬਾ ਅਮਨਦੀਪ ਸਿੰਘ ਨੇ ਪਾਪੀ ਦਾ ਗੁਟ ਵੱਡ ਦਿੱਤਾ ਤੇ ਜਥੇਦਾਰ ਬਾਬਾ ਨਰੈਣ ਸਿੰਘ ਨੇ ਮੋਕੇ 'ਤੇ ਨੌਜਵਾਨ ਜਿਨਾਂ ਲੱਤਾਂ ਨਾਲ ਚੱਲ ਕੇ ਆਇਆ ਸੀ ਉਸ ਦੀ ਇਕ ਲੱਤ ਵੱਢ ਦਿਤੀ ਗਈ।