ਨਵੀਂ ਦਿੱਲੀ : ਫਲਿੱਪਕਾਰਟ 'ਤੇ ਬਿੱਗ ਬਿਲੀਅਨ ਡੇਅ ਦੀ ਸੇਲ ਦਾ ਲਾਭ ਲੈਣ ਲਈ ਇਕ ਸ਼ਖ਼ਸ ਨੇ ਆਈਫੋਨ-12 ਆਰਡਰ ਕੀਤਾ ਸੀ, ਇਸ ਦੀ ਕੀਮਤ 53, 000 ਰੁਪਏ ਸੀ। ਜਦੋਂ ਪ੍ਰੋਡਕਟ ਦੀ ਡਿਲੀਵਰੀ ਹੋਈ ਤਾਂ ਸ਼ਖ਼ਸ ਦੇ ਹੋਸ਼ ਉੱਡ ਗਏ ਕਿਉਂਕਿ ਜਦੋਂ ਉਸ ਨੇ ਡੱਬਾ ਖੋਲ੍ਹਿਆ ਤਾਂ ਉਸ 'ਚੋਂ ਆਈਫੋਨ-12 ਦੀ ਥਾਂ ਨਿਰਮਾ ਸਾਬਣ ਨਿਕਲਿਆ। ਸ਼ਖ਼ਸ ਨੇ ਇਸ ਸਬੰਧੀ ਯੂ-ਟਿਊਬ 'ਤੇ ਇਕ ਵੀਡੀਓ ਵੀ ਅਪਲੋਡ ਕੀਤੀ ਹੈ। ਸ਼ਖ਼ਸ ਨੇ ਜਦੋਂ ਦੇਖਿਆ ਕਿ ਆਈਫੋਨ ਦੀ ਜਗ੍ਹਾ ਸਾਬਣ ਹੈ ਤਾਂ ਉਸ ਨੇ ਡਿਲੀਵਰੀ ਬੁਆਏ ਨਾਲ OTP ਸਾਂਝਾ ਕਰਨ ਤੋਂ ਮਨ੍ਹਾਂ ਕਰ ਦਿੱਤਾ। ਜੇਕਰ ਉਹ ਓ. ਟੀ. ਪੀ. (OTP) ਸਾਂਝਾ ਕਰ ਦਿੰਦਾ ਤਾਂ ਉਸ ਵੱਲੋਂ ਆਰਡਰ ਸਵੀਕਾਰ ਹੋ ਜਾਂਦਾ। ਇਸ ਤੋਂ ਬਾਅਦ ਸਿਮਰਨਪਾਲ ਨੇ ਫਲਿੱਪਕਾਰਟ ਦੇ ਕਸਟਮਰ ਕੇਅਰ 'ਤੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਕਾਇਤ ਦਰਜ ਕਰਨ ਦੇ ਕੁੱਝ ਦਿਨਾਂ ਬਾਅਦ ਕੰਪਨੀ ਨੇ ਗਲਤੀ ਸਵੀਕਾਰ ਕਰ ਲਈ ਅਤੇ ਫੋਨ ਦਾ ਆਰਡਰ ਕੈਂਸਲ ਕਰਕੇ ਸਿਮਰਨਪਾਲ ਨੂੰ ਉਸ ਦਾ ਪੂਰਾ ਪੈਸਾ ਵੀ ਵਾਪਸ ਕਰ ਦਿੱਤਾ ਹੈ।