Friday, November 22, 2024
 

ਰਾਸ਼ਟਰੀ

ਪੈਟਰੋਲ ਦੇ ਨਾਲ ਹੁਣ ਦੀਆਂ ਕੀਮਤਾਂ ਵਿਚ ਵੀ ਕੀਤਾ ਵਾਧਾ

October 13, 2021 08:40 AM

ਨਵੀਂ ਦਿੱਲੀ : 10 ਦਿਨਾਂ ਦੇ ਅੰਦਰ ਦੂਜੀ ਵਾਰ ਦਿੱਲੀ NCR ਅਤੇ ਹੋਰ ਥਾਵਾਂ 'ਤੇ CNG ਅਤੇ PNG ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਕੀਮਤਾਂ 'ਚ ਲਗਪਗ 2.50 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋਇਆ। ਇਸ ਤੋਂ ਪਹਿਲਾਂ 2 ਅਕਤੂਬਰ ਨੂੰ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਇੰਦਰਪ੍ਰਸਥ ਗੈਸ ਲਿਮਟਿਡ (IGL) ਨੇ ਮੰਗਲਵਾਰ ਨੂੰ ਕਈ ਸ਼ਹਿਰਾਂ ਵਿੱਚ ਸੀਐਨਜੀ ਅਤੇ ਪਾਈਪਡ ਕੁਦਰਤੀ ਗੈਸ (ਪੀਐਨਜੀ) ਦੋਵਾਂ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ। ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ 1 ਰੁਪਏ ਤੋਂ ਵੱਧ ਦਾ ਵਾਧਾ ਕੀਤਾ ਗਿਆ ਹੈ। ਕੀਮਤਾਂ ਅਕਤੂਬਰ ਮਹੀਨੇ ਵਿੱਚ ਦੂਜੀ ਵਾਰ ਵਧੀਆਂ ਹਨ। ਰਾਜਧਾਨੀ ਦਿੱਲੀ ਵਿੱਚ ਅੱਜ ਤੋਂ ਸੀਐਨਜੀ ਦੀ ਕੀਮਤ 49.76 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਇਸ ਤੋਂ ਇਲਾਵਾ, ਦਿੱਲੀ ਵਿੱਚ ਪੀਐਨਜੀ ਦੀ ਲਾਗਤ 35.11/- ਪ੍ਰਤੀ ਐਸਸੀਐਮ ਹੋਵੇਗੀ। ਅੱਜ ਤੋਂ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ ਪੀਐਨਜੀ ਦੀ ਕੀਮਤ 34.86/- ਪ੍ਰਤੀ ਐਸਸੀਐਮ ਹੋਵੇਗੀ। ਗੁਰੂਗ੍ਰਾਮ ਵਿੱਚ PNG ਦੀ ਕੀਮਤ 33.31/- SCM ਹੋਵੇਗੀ। ਨਵੀਂਆਂ ਕੀਮਤਾਂ ਲਾਗੂ ਹੋਣ ਤੋਂ ਬਾਅਦ 13 ਅਕਤੂਬਰ ਤੋਂ ਦਿੱਲੀ ਵਿੱਚ ਪੀਐਨਜੀ ਦੀ ਕੀਮਤ 35.11 ਰੁਪਏ ਪ੍ਰਤੀ ਯੂਨਿਟ ਹੋਵੇਗੀ, ਨੋਇਡਾ, ਗ੍ਰੇਟਰ ਨੋਇਡਾ, ਗਾਜ਼ੀਆਬਾਦ ਵਿੱਚ ਪੀਐਨਜੀ ਦੀ ਕੀਮਤ 34.86 ਰੁਪਏ ਪ੍ਰਤੀ ਐਸਸੀਐਮ ਹੋਵੇਗੀ। ਇਸ ਦੇ ਨਾਲ ਹੀ ਰੇਵਾੜੀ, ਕਰਨਾਲ ਵਿੱਚ ਪੀਐਨਜੀ ਦੀ ਕੀਮਤ 33.92 ਰੁਪਏ ਪ੍ਰਤੀ ਐਸਸੀਐਮ ਹੋਵੇਗੀ, ਜਦੋਂ ਕਿ ਮੁਜ਼ੱਫਰਨਗਰ, ਮੇਰਠ ਅਤੇ ਸ਼ਾਮਲੀ ਵਿੱਚ ਇਹ 38.97 ਰੁਪਏ ਪ੍ਰਤੀ ਐਸਸੀਐਮ ਹੋਵੇਗੀ। ਸੀਐਨਜੀ ਗੈਸ ਦੀ ਕੀਮਤ ਵੀ ਬਦਲੀ ਗਈ ਹੈ। 13 ਅਕਤੂਬਰ ਸਵੇਰੇ 6 ਵਜੇ ਸੀਐਨਜੀ ਦਿੱਲੀ ਵਿੱਚ 49.76 ਰੁਪਏ ਪ੍ਰਤੀ ਕਿਲੋ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਵਿੱਚ 56.02 ਰੁਪਏ ਪ੍ਰਤੀ ਕਿਲੋ ਹੋਵੇਗੀ। ਇਸ ਦੇ ਨਾਲ ਹੀ, ਗੁਰੂਗ੍ਰਾਮ ਵਿੱਚ ਸੀਐਨਜੀ ਦੀ ਕੀਮਤ 58.20 ਰੁਪਏ ਪ੍ਰਤੀ ਕਿਲੋ ਹੋਵੇਗੀ।

CNG-PNG Price

 

Have something to say? Post your comment

 
 
 
 
 
Subscribe