ਨਵੀਂ ਦਿੱਲੀ : ਬਾਲਗਾਂ ਤੋਂ ਬਾਅਦ ਹੁਣ ਬੱਚਿਆਂ ਲਈ ਵੀ ਭਾਰਤ ਵਿਚ ਕੋਰੋਨਾ ਵੈਕਸੀਨ ਤਿਆਰ ਹੋ ਗਈ ਹੈ ਅਤੇ ਛੇਤੀ ਹੀ ਇਹ ਕੋਰੋਨਾ ਵੈਕਸੀਨ ਬੱਚਿਆਂ ਨੂੰ ਵੀ ਲਾਈ ਜਾ ਸਕੇਗੀ। ਦਰਅਸਲ ਹੁਣ 2 ਤੋਂ 18 ਸਾਲ ਦੇ ਬੱਚੇ ਕੋਰੋਨਾ ਵੈਕਸੀਨ ਲੈ ਸਕਣਗੇ। ਬੱਚਿਆਂ ਨੂੰ ਕੋਵੈਕਸੀਨ ਦੀਆਂ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ। ਸੀਡੀਐਸਸੀਓ ਦੀ ਵਿਸ਼ਾ ਮਾਹਿਰ ਕਮੇਟੀ ਨੇ 2 ਤੋਂ 18 ਸਾਲ ਦੀ ਉਮਰ ਦੇ ਬੱਚਿਆਂ ਨੂੰ ਕੋਵੇਸੀਨ ਦੇਣ ਦੀ ਸਿਫਾਰਸ਼ ਕੀਤੀ ਹੈ। ਹਾਸਲ ਜਾਣਕਾਰੀ ਦੇ ਅਨੁਸਾਰ ਇਸ ਟੀਕੇ ਤੋਂ ਇਮਿਊਨ ਸਿਸਟਮ ਵਿਕਸਤ ਹੋਵੇਗਾ ਤੇ ਇਸ ਦੇ ਕੋਈ ਮਾੜੇ ਪ੍ਰਭਾਵ ਨਹੀਂ ਵੇਖੇ ਗਏ।