ਮੋਹਾਲੀ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਵੱਡੇ ਪੁੱਤਰ ਨਵਜੀਤ ਸਿੰਘ ਦਾ ਵਿਆਹ ਡੇਰਾਬੱਸੀ ਦੇ ਅਮਲਾ ਪਿੰਡ ਦੀ ਵਸਨੀਕ ਸਿਮਰਨਧੀਰ ਕੌਰ ਨਾਲ ਅੱਜ ਹੋਵੇਗਾ। ਉਨ੍ਹਾਂ ਦਾ ਅਨੰਦ ਕਾਰਜ ਮੁਹਾਲੀ ਦੇ ਫੇਜ਼ -3 ਬੀ 1 ਸਥਿਤ ਗੁਰਦੁਆਰਾ ਸੱਚਾ ਧੰਨ ਸਾਹਿਬ ਵਿਖੇ ਹੋਵੇਗਾ। ਵਿਆਹ ਦਾ ਸਮਾਗਮ ਸਾਦਾ ਹੋਵੇਗਾ। ਵਿਆਹ ਲਈ ਗੁਰਦੁਆਰਾ ਸਾਹਿਬ ਨੂੰ ਆਕਰਸ਼ਕ ਫੁੱਲਾਂ ਨਾਲ ਸਜਾਇਆ ਗਿਆ ਹੈ। ਜ਼ਿਲ੍ਹਾ ਪੁਲਿਸ ਨੇ ਇਲਾਕੇ ਵਿੱਚ ਸੁਰੱਖਿਆ ਵਧਾ ਦਿੱਤੀ ਹੈ। ਵਿਆਹ ਤੋਂ ਬਾਅਦ ਮਹਿਮਾਨਾਂ ਲਈ ਚਾਹ ਅਤੇ ਸਨੈਕਸ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਪਰਿਵਾਰ ਤੋਂ ਇਲਾਵਾ, ਮੁੱਖ ਮੰਤਰੀ ਦੇ ਕਰੀਬੀ ਦੋਸਤਾਂ ਅਤੇ ਪੰਜਾਬ ਕੈਬਨਿਟ ਦੇ ਮੰਤਰੀਆਂ ਦੇ ਗੁਰਦੁਆਰਾ ਸਾਹਿਬ ਵਿੱਚ ਸ਼ਾਮਲ ਹੋਣ ਦੀ ਚਰਚਾ ਹੈ। ਪਹਿਲਾਂ ਇਹ ਸਮਾਰੋਹ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਹੋਣਾ ਸੀ। ਪਰ ਮੁੱਖ ਮੰਤਰੀ ਦੀ ਰੁਝੇਵਿਆਂ ਕਾਰਨ ਇਸ ਨੂੰ ਸਾਦਾ ਰੱਖਿਆ ਗਿਆ ਹੈ। ਹਾਲਾਂਕਿ ਵਿਆਹ ਦੀਆਂ ਰਸਮਾਂ ਤਿੰਨ ਦਿਨਾਂ ਤੋਂ ਚੱਲ ਰਹੀਆਂ ਹਨ। ਇਸ ਵਿੱਚ ਮੋਰਿੰਡਾ ਵਿੱਚ ਸ਼ਗਨ ਦੀ ਰਸਮ ਹੋਈ। ਜਦਕਿ ਖਰੜ ਦੇ ਹੋਟਲ ਵਿੱਚ ਸੰਗੀਤ ਸਮਾਗਮ ਸੀ।