ਨੋਏਡਾ : ਨੋਏਡਾ ਦੇ ਥਾਣਾ ਸੂਰਜਪੁਰ ਖੇਤਰ ਦੇ ਉਦਯੋਗਕ ਇਲਾਕੇ ਵਿੱਚ ਸੜਕ ਉਸਾਰੀ ਦਾ ਕੰਮ ਕਰ ਰਹੇ ਇੱਕ ਵਿਅਕਤੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਥਾਣਾ ਸੂਰਜਪੁਰ ਖੇਤਰ ਦੇ ਉਦਯੋਗਕ ਇਲਾਕੇ ਵਿੱਚ ਸੜਕ ਉਸਾਰੀ ਦਾ ਕੰਮ ਚੱਲ ਰਿਹਾ ਹੈ , ਸ਼ੁੱਕਰਵਾਰ ਸ਼ਾਮ ਨੂੰ ਕੰਮ ਕਰਨ ਮਗਰੋਂ ਜਦੋਂ ਮਜਦੂਰ ਧਰਮੇਂਦਰ ਮੋਟਰ ਚਲਾ ਕੇ ਪਾਣੀ ਨਾਲ ਹੱਥ- ਪੈਰ ਧੋਣ ਲੱਗੇ ਤਾ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।