Friday, November 22, 2024
 

ਚੰਡੀਗੜ੍ਹ / ਮੋਹਾਲੀ

ਆਸ਼ੂ ਵੱਲੋਂ ਉਡਣ ਦਸਤਿਆਂ ਵਿੱਚ ਸ਼ਾਮਲ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਸਬੰਧੀ ਰੋਸਟਰ ਬਣਾਉਣ ਦੇ ਹੁਕਮ

October 09, 2021 01:27 PM
ਚੰਡੀਗੜ੍ਹ (ਸੱਚੀ ਕਲਮ ਬਿਊਰੋ) : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਸਮੂਹ ਜ਼ਿਲਾ ਖੁਰਾਕ ਅਤੇ ਸਿਵਲ ਸਪਲਾਈ ਕੰਟਰੋਲਰਾਂ ਨੂੰ ਹਦਾਇਤ ਜਾਰੀ ਕੀਤੀ ਕਿ ਉਹ ਉਡਣ ਦਸਤਿਆਂ ਵਿੱਚ ਸ਼ਾਮਲ ਖੁਰਾਕ ਅਤੇ ਸਿਵਲ ਸਪਲਾਈ ਅਧਿਕਾਰੀਆਂ/ਕਰਮਚਾਰੀਆਂ ਦੀਆਂ ਡਿਊਟੀਆਂ ਸਬੰਧੀ ਰੋਸਟਰ ਬਣਾਉਣ।
 
ਸ੍ਰੀ ਆਸ਼ੂ ਨੇ ਕਿਹਾ ਕਿ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਹ ਯਕੀਨੀ  ਬਣਾਉਣ ਕਿ ਦੂਜੇ ਰਾਜਾਂ ਤੋਂ ਰੀਸਾਈਕਲਿੰਗ ਅਤੇ ਬੋਗਸ ਬਿਲਿੰਗ ਲਈ ਲਿਆਂਦੇ ਜਾ ਰਹੇ ਝੋਨੇ ਅਤੇ ਚਾਵਲ ਨੂੰ ਰੋਕਣ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਵਿੱਚ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦਾ ਇਕ ਪ੍ਰਤੀਨਿਧ 24 ਘੰਟੇ ਸਾਰੇ ਨਾਕਿਆਂ ‘ਤੇ ਜ਼ਰੂਰ ਤਾਇਨਾਤ ਰਹੇ।
 
ਉਹਨਾਂ ਅਧਿਕਾਰੀਆਂ ਨੂੰ ਰੋਸਟਰ ਬਣਾਉਣ ਦੀ ਹਦਾਇਤ ਜਾਰੀ ਕਰਦਿਆਂ ਕਿਹਾ ਕਿ  ਮੰਡੀ ਬੋਰਡ ਦੇ ਅਧਿਕਾਰੀ ਅਤੇ ਕਰਮਚਾਰੀ ਵੀ ਇਨਾਂ ਨਾਕਿਆਂ ਤੇ ਤਾਇਨਾਤ ਰਹਿਣ ਤਾਂ ਜੋ ਪੰਜਾਬ ਪੁਲਿਸ ਨੂੰ ਸਹਾਇਤਾ ਦਿੱਤੀ ਜਾ ਸਕੇ।
 
ਸ੍ਰੀ ਆਸ਼ੂ ਨੇ ਉਡਣ ਦਸਤਿਆਂ ਦੀ ਹੁਣ ਤੱਕ ਦੀ ਕਾਰਗੁਜਾਰੀ ‘ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਆਸ ਪ੍ਰਗਟਾਈ ਕਿ ਘੱਟੋ-ਘੱਟ 31 ਦਸੰਬਰ, 2021 ਤੱਕ ਇਹ ਉਡਣ ਦਸਤੇ ਪੂਰੀ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਣਗੇ।
 

Have something to say? Post your comment

Subscribe