Tuesday, November 12, 2024
 

ਰਾਸ਼ਟਰੀ

ਸ਼ਾਹਰੁਖ ਖ਼ਾਨ ਦੇ ਪੁੱਤਰ ਮਗਰੋਂ ਹੋਰ ਗ੍ਰਿਫ਼ਤਾਰੀਆਂ ਜਾਰੀ

October 08, 2021 09:06 AM

ਮੁੰਬਈ : ਸ਼ਾਹਰੁਖ ਖਾਨ ਦੇ ਪੁੱਤਰ ਮਗਰੋਂ ਹੁਣ ਹੋਰ ਗ੍ਰਿਫ਼ਤਾਰੀਆਂ ਹੋ ਰਹੀਆਂ ਹਨ। ਦਰਅਸਲ ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਇਕ ਕ੍ਰੂਜ਼ 'ਤੇ ਰੇਵ ਪਾਰਟੀ ਦਾ ਪਰਦਾਫਾਸ਼ ਕਰਨ ਦੇ ਮਾਮਲੇ 'ਚ ਇਕ ਨਾਈਜੀਰੀਆਈ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ 'ਚ ਗ੍ਰਿਫ਼ਤਾਰ ਲੋਕਾਂ ਦੀ ਸੰਖਿਆਂ ਹੁਣ 18 ਹੋ ਗਈ ਹੈ। ਜਿਸ 'ਚ ਬਾਲੀਵੁੱਡ ਅਦਾਕਾਰ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰਿਅਨ ਖਾਨ ਸ਼ਾਮਿਲ ਹੈ। ਨਾਈਜੀਰੀਆਈ ਨਾਗਰਿਕ ਚਿਨੇਦੂ ਇਗਵੇ ਨੂੰ ਅੰਧੇਰੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਉਸ ਦੇ ਕੋਲੋਂ ਐਕਸਟਸੀ ਦੀਆਂ 40 ਗੋਲ਼ੀਆਂ ਮਿਲੀਆਂ। ਇਸ ਤੋਂ ਪਹਿਲਾਂ ਉਸ ਦਿਨ ਏਜੰਸੀ ਨੇ ਪਵਈ ਤੋਂ ਉਚਿਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਕੋਲੋਂ ਥੋੜੀ ਮਾਤਰਾ 'ਚ ਹਾਈਡ੍ਰੋਪੋਨਿਕ ਵੀਡ ਜਾਂ ਮਲਟੀ-ਸਟ੍ਰੇਨ ਕੈਨਬਿਸ ਜ਼ਬਤ ਹੋਈ ਸੀ।
ਐਨਸੀਬੀ ਦੀ ਇਕ ਟੀਮ ਨੇ ਸ਼ਨੀਵਾਰ ਮੁੰਬਈ ਦੇ ਕੋਲ ਸਮੁੰਦਰ ਦੇ ਵਿਚ ਇਕ ਕਰੂਜ਼ 'ਤੇ ਛਾਪੇਮਾਰੀ ਕੀਤੀ ਸੀ। ਏਜੰਸੀ ਨੂੰ ਸੂਚਨਾ ਮਿਲੀ ਸੀ ਕਿ ਕ੍ਰੂਜ਼ ਤੇ ਚੱਲ ਰਹੀ ਇਕ ਪਾਰਟੀ 'ਚ ਡ੍ਰਗਸ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ। ਏਜੰਸੀ ਨੇ ਛਾਪੇਮਾਰੀ ਦੌਰਾਨ 13 ਗ੍ਰਾਮ ਕੋਕੀਨ, 21 ਗ੍ਰਾਮ ਚਰਸ, ਐਮਡੀਐਮਏ ਦੀਆਂ 22 ਗੋਲ਼ੀਆਂ, 5 ਗ੍ਰਾਮ ਐਮਡੀ ਤੇ 1.33 ਲੱਖ ਰੁਪਏ ਨਕਦ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਵੀਰਵਾਰ ਇਕ ਅਦਾਲਤ ਨੇ ਆਰਿਅਨ ਖਾਨ ਤੇ ਸੱਤ ਹੋਰ ਲੋਕਾਂ ਨੂੰ 14 ਦਿਨ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ। ਐਨਸੀਬੀ ਦੇ ਅਧਿਕਾਰੀਆਂ ਨੇ 2 ਅਕਤੂਬਰ ਨੂੰ ਲਗਜ਼ਰੀ ਜਹਾਜ਼ ਕਾਰਡੇਲਿਆ ਕਰੂਜ਼ ਤੇ ਇਕ ਰੇਵ ਪਾਰਟੀ 'ਚ ਛਾਪਾ ਮਾਰਿਆ ਸੀ ਤੇ ਆਰਿਅਨ ਤੇ 7 ਹੋਰਾਂ ਨੂੰ ਹਿਰਾਸਤ 'ਚ ਲਿਆ ਸੀ। ਇਸ ਛਾਪੇਮਾਰੀ ਨੇ ਬਾਲੀਵੁੱਡ ਦੇ ਨਾਲ ਹੀ ਸਿਆਸੀ ਹਲਕਿਆਂ 'ਚ ਇਕ ਸਨਸਨੀ ਪੈਦਾ ਕਰ ਦਿੱਤੀ ਸੀ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

ਦੇਹਰਾਦੂਨ 'ਚ ਭਿਆਨਕ ਹਾਦਸਾ

ਸੁਪਰੀਮ ਕੋਰਟ ਦਾ ਕੌਲਿਜੀਅਮ ਬਦਲਿਆ

ਪੀਐਮ ਮੋਦੀ ਦੀ ਅੱਜ ਮਹਾਰਾਸ਼ਟਰ ਵਿੱਚ ਰੈਲੀ

ਖੰਨਾ 'ਚ ਦਿਨ ਦਿਹਾੜੇ ਪੈ ਗਿਆ ਡਾਕਾ

पंजाब को नगर निगम चुनाव पर आंशिक राहत : सुप्रीम कोर्ट ने 8 सप्ताह के भीतर नगर निगम चुनाव पूरे करने का निर्देश दिया

ਜੋੜੇ ਨੇ ਫੇਸਬੁੱਕ 'ਤੇ ਕੀ ਕੀਤਾ ਪੋਸਟ ਕੀਤਾ ਕਿ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ?

ਬਾਬਾ ਸਿੱਦੀਕੀ ਕਤਲ ਕੇਸ ਵਿੱਚ ਇੱਕ ਹੋਰ ਸ਼ੂਟਰ ਗ੍ਰਿਫਤਾਰ

ਕੈਨੇਡਾ ਨੇ ਵਿਦਿਆਰਥੀ ਵੀਜ਼ਾ ਖ਼ਤਮ ਨਹੀਂ ਕੀਤਾ, ਸਿਰਫ ਨਿਯਮ ਬਦਲੇ ਹਨ, ਪੜ੍ਹੋ ਜਾਣਕਾਰੀ

ਕੈਨੇਡਾ 'ਚ ਹਿੰਦੂ ਮੰਦਿਰ 'ਤੇ ਹੋਏ ਹਮਲੇ ਤੋਂ ਗੁੱਸੇ 'ਚ ਆਏ ਸਿੱਖ, ਦਿੱਲੀ 'ਚ ਕੈਨੇਡੀਅਨ ਅੰਬੈਸੀ 'ਤੇ ਜ਼ੋਰਦਾਰ ਪ੍ਰਦਰਸ਼ਨ

ਪੀਲੀਭੀਤ 'ਚ ਭਾਜਪਾ ਵਿਧਾਇਕ ਦੇ ਚਚੇਰੇ ਭਰਾ ਦੀ ਕੁੱਟ-ਕੁੱਟ ਕੇ ਹੱਤਿਆ

 
 
 
 
Subscribe