ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਟਾਟਾ ਮੋਟਰਜ਼ ਦੇ ਨੁਮਾਇੰਦਿਆਂ ਨਾਲ ਹੰਗਾਮੀ ਮੀਟਿੰਗ ਕਰ ਕੇ ਹਦਾਇਤ ਕੀਤੀ ਕਿ ਉਹ ਹਰ ਹੀਲੇ 10 ਨਵੰਬਰ ਤੱਕ ਸੂਬੇ ਵਿੱਚ ਸਾਰੀਆਂ 842 ਬੱਸ ਚਾਸੀਆਂ ਪੁੱਜਦੀਆਂ ਕਰਨ। ਪੰਜਾਬ ਭਵਨ ਵਿਖੇ ਟਾਟਾ ਮੋਟਰਜ਼ ਦੇ ਸੀਨੀਅਰ ਮੈਨੇਜਰ ਸ਼੍ਰੀ ਰਾਮ ਵਿਲਾਸ ਅਤੇ ਡਿਪਟੀ ਜਨਰਲ ਮੈਨੇਜਰ ਸ਼੍ਰੀ ਵਿਕਾਸ ਕੁਮਾਰ ਨਾਲ ਮੀਟਿੰਗ ਦੌਰਾਨ ਟਰਾਂਸਪੋਰਟ ਮੰਤਰੀ ਨੇ ਕਿਹਾ ਕਿ ਅਕਤੂਬਰ ਤੋਂ ਪੜਾਅ ਵਾਰ ਚਾਸੀਆਂ ਭੇਜੀਆਂ ਜਾਣ ਅਤੇ ਇਹ ਕਾਰਵਾਈ 10 ਨਵੰਬਰ ਤੱਕ ਚੈਸੀਆਂ ਦੀ ਡਿਲੀਵਰੀ ਯਕੀਨੀ ਬਣਾਉਣ। ਕੰਪਨੀ ਦੇ ਨੁਮਾਇੰਦਿਆਂ ਨੇ ਰਾਜਾ ਵੜਿੰਗ ਨੂੰ ਸਹਿਮਤੀ ਪੱਤਰ ਸੌਂਪ ਕੇ 842 ਚਾਸੀਆਂ ਮਿੱਥੇ ਸਮੇਂ ਮੁਤਾਬਕ ਮੁਹੱਈਆ ਕਰਾਉਣ ਲਈ ਕਿਹਾ।