ਨਵੀਂ ਦਿੱਲੀ : ਦੁਨੀਆ ਵਿੱਚ ਫੇਸਬੁੱਕ, ਵ੍ਹਟਸਐਪ ਅਤੇ ਇੰਸਟਾਗ੍ਰਾਮ ਦਾ ਸਰਵਰ ਡਾਊਨ ਹੋ ਗਿਆ ਹੈ। ਇਹ ਸਮੱਸਿਆ ਭਾਰਤੀ ਸਮੇਂ ਮੁਤਾਬਕ ਅੱਜ ਸ਼ਾਮ 9 ਵਜੇ ਤੋਂ ਬਾਅਦ ਦੇਖਣ ਨੂੰ ਮਿਲੀ। ਉਪਭੋਗਤਾਵਾਂ ਨੂੰ ਇਨ੍ਹਾਂ ਐਪਸ ਦੁਆਰਾ ਸੰਦੇਸ਼ ਭੇਜਣ ਅਤੇ ਪ੍ਰਾਪਤ ਕਰਨ ਵਿੱਚ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਦੁਨੀਆ ਦੇ ਕਈ ਦੇਸ਼ਾਂ ਦੇ ਉਪਭੋਗਤਾਵਾਂ ਨੂੰ ਇਸ ਤਰ੍ਹਾਂ ਦੀ ਸਮੱਸਿਆ ਨਾਲ ਨਜਿੱਠਣਾ ਪੈ ਰਿਹਾ ਹੈ। ਫੇਸਬੁੱਕ ਵੈੱਬਸਾਈਟ ਦੇ ਮੈਸੇਜ ਵਿੱਚ ਲਿਖਿਆ ਗਿਆ ਸੀ ਕਿ, 'ਮੁਆਫ ਕਰਨਾ, ਕੁਝ ਗਲਤ ਹੋ ਗਿਆ ਹੈ। ਅਸੀਂ ਇਸ 'ਤੇ ਕੰਮ ਕਰ ਰਹੇ ਹਾਂ ਅਤੇ ਜਿੰਨੀ ਜਲਦੀ ਹੋ ਸਕੇ ਇਸ ਨੂੰ ਠੀਕ ਕਰਾਂਗੇ।