ਕੈਂਪ ਦੌਰਾਨ ਮੁਫ਼ਤ ਟੈਸਟਾਂ ਦੀਆਂ ਰਿਪੋਰਟਾਂ ਘਰ ਘਰ ਪਹੁੰਚਾਈਆਂ ਜਾਣਗੀਆਂ-ਧਨੋਆ
ਪਹਿਲਾਂ ਵਾਂਗ ਹੀ ਅਜਿਹੀਆਂ ਸਿਹਤ ਸੇਵਾਵਾਂ ਸੁਸਾਇਟੀ ਵੱਲੋਂ ਜਾਰੀ ਰਹਿਣਗੀਆਂ
ਕੈਂਸਰ ਕੋਈ ਲਾਇਲਾਜ ਬਿਮਾਰੀ ਨਹੀਂ ਹੈ : ਅਸ਼ੋਕ ਗੁਪਤਾ
ਮੋਹਾਲੀ (ਸੱਚੀ ਕਲਮ ਬਿਊਰੋ) : ਪੰਜਾਬੀ ਵਿਰਸਾ ਸੱਭਿਆਚਾਰਕ ਸੁਸਾਇਟੀ (ਰਜਿ:) ਵੱਲੋਂ ਸਤਵੀਰ ਸਿੰਘ ਧਨੋਆ ਦੀ ਅਗਵਾਈ ਵਿੱਚ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਵੱਲੋਂ ਮੋਹਾਲੀ ਦੇ ਫੇਜ਼ 8 ਵਿਖੇ 7ਵਾਂ ਫਰੀ ਕੈਂਸਰ ਅਵੇਅਰਨੈੱਸ, ਟੈਸਟ ਅਤੇ ਚੈੱਕਅਪ ਕੈਂਪ ਸਫਲਤਾ ਪੂਰਵਕ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਸੰਤ ਬਾਬਾ ਮਹਿੰਦਰ ਸਿੰਘ ਲੰਬਿਆਂ ਵਾਲਿਆਂ ਵੱਲੋਂ ਗੁਰੂ ਦਾ ਓਟ ਆਸਰਾ ਲੈਂਦੇ ਹੋਏ ਕੀਤਾ ਗਿਆ।
ਜਿਸ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਵੱਲੋਂ ਕੈਂਪ ਦਾ ਲਾਭ ਉਠਾਇਆ ਗਿਆ। ਇਸ ਦੌਰਾਨ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਦੇ ਫਾਊਂਡਰ ਕੁਲਵੰਤ ਸਿੰਘ ਧਾਲੀਵਾਲ ਅਤੇ ਜਗਮੋਹਣ ਸਿੰਘ ਕਾਹਲੋਂ ਨੇ ਲੋਕਾਂ ਨੂੰ ਕੈਂਸਰ ਪ੍ਰਤੀ ਅਵੇਅਰ ਕਰਦੇ ਹੋਏ ਕਿਹਾ ਕਿ ਕੈਂਸਰ ਕੋਈ ਲਾਇਲਾਜ ਬਿਮਾਰੀ ਨਹੀਂ ਹੈ। ਸਮੇਂ ਸਿਰ ਇਸ ਦਾ ਪਤਾ ਲੱਗਣ ਤੇ ਵਿਅਕਤੀ ਇਸ ਦਾ ਇਲਾਜ ਕਰਵਾ ਕੇ ਤੰਦਰੁਸਤ ਹੋ ਸਕਦਾ ਹੈ। ਇਸ ਲਈ ਇਸ ਦਾ ਜਲਦ ਤੋਂ ਜਲਦ ਪਤਾ ਲਗਾ ਕੇ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਮੌਕੇ ਸਤਵੀਰ ਸਿੰਘ ਧਨੋਆ ਨੇ ਦੱਸਿਆ ਕਿ ਕੈਂਪ ਦੌਰਾਨ ਮੈਮੋਗ੍ਰਾਫੀ ਦੇ 49 ਟੈਸਟ, ਪੀ.ਐੱਸ.ਏ ਦੇ 91, ਬੋਨ ਟੈਸਟ 250, ਮੂੰਹ ਦੇ ਕੈਂਸਰ ਦੀ ਜਾਂਚ ਲਈ 151 ਟੈਸਟ ਆਦਿ ਕੀਤੇ ਗਏ। ਉਨ੍ਹਾਂ ਕਿਹਾ ਕਿ ਇਹ ਕੈਂਪ, ਸੁਸਾਇਟੀ ਦੇ ਵਿੱਛੜ ਚੁੱਕੇ ਅਹੁਦੇਦੇਦਾਰ ਸਵ: ਹਰਦੇਵ ਸਿੰਘ ਜਟਾਣਾ, ਰਘਬੀਰ ਸਿੰਘ ਤੋਕੀ, ਜਗਤਾਰ ਸਿੰਘ ਬਾਰੀਆ, ਜਸਰਾਜ ਸਿੰਘ ਸੋਨੂੰ ਦੀ ਪਿਆਰੀ ਯਾਦ ਨੂੰ ਸਮਰਪਿਤ ਅਸ਼ੋਕ ਕੁਮਾਰ ਗੁਪਤਾ (ਡਿਪਲਾਸਟ ਗਰੁੱਪ) ਮੋਹਾਲੀ ਅਤੇ ਰੈੱਡ ਕਰਾਸ ਮੋਹਾਲੀ ਦੇ ਸਹਿਯੋਗ ਨਾਲ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਕੈਂਪ ਦੌਰਾਨ ਕੀਤੇ ਗਏ ਟੈਸਟਾਂ ਦੀਆਂ ਰਿਪੋਰਟਾਂ 25 ਅਕਤੂਬਰ ਤੋਂ ਸੁਸਾਇਟੀ ਵਾਲੰਟੀਅਰਾਂ ਰਾਹੀਂ ਘਰ ਘਰ ਪਹੁੰਚਾ ਦਿੱਤੀਆਂ ਜਾਣਗੀਆਂ।
ਅੰਤ ਵਿੱਚ ਕੌਂਸਲਰ ਕੁਲਦੀਪ ਕੌਰ ਧਨੋਆ ਵਾਰਡ ਨੰ: 29 ਵੱਲੋਂ ਸਾਰੇ ਆਏ ਹੋਏ ਪਤਵੰਤੇ ਸੱਜਣਾਂ, ਕੈਂਪ ਨੂੰ ਸਫਲ ਬਣਾਉਣ ਲਈ ਕੰਮ ਕਰਨ ਵਾਲੇ ਵਾਲੰਟੀਅਰਾਂ ਅਤੇ ਆਏ ਹੋਏ ਡਾਕਟਰਾਂ ਦੀ ਟੀਮ ਅਤੇ ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹੋ ਜਿਹੇ ਕੈਂਪ ਅੱਜ ਦੇ ਸਮੇਂ ਦੀ ਲੋੜ ਹਨ ਅਤੇ ਬਿਮਾਰੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਹ ਕੈਂਪ ਵੱਡੀ ਪੱਧਰ ਤੇ ਲੱਗਣੇ ਚਾਹੀਦੇ ਹਨ।
ਨੌਜਵਾਨ ਆਗੂ ਇਦਰ ਪਾਲ ਸਿੰਘ ਧਨੋਆ ਨੇ ਕਿਹਾ ਕਿ ਨੌਜਵਾਨਾਂ ਨੂੰ ਵੱਡੀ ਪੱਧਰ 'ਤੇ ਲੋਕ ਸੇਵਾ ਲਈ ਅੱਗੇ ਆਉਣਾ ਚਾਹੀਦਾ ਹੈ ਅਤੇ ਕੁਲਵੰਤ ਸਿੰਘ ਧਾਲੀਵਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਕਿ ਉਹ ਕੈਂਸਰ ਅਵੇਅਰਨੈੱਸ ਤੋਂ ਇਲਾਵਾ ਵੀ ਸਮਾਜ ਵਿੱਚ ਇੱਕ ਚਾਨਣ ਮੁਨਾਰੇ ਦੇ ਤੌਰ ਤੇ ਲੋਕਾਂ ਨੂੰ ਸਾਦਾ ਜੀਵਨ, ਕੁਰੀਤੀਆਂ ਦੇ ਖਾਤਮੇ ਲਈ ਰਾਹ ਵਿਖਾ ਰਹੇ ਹਨ।
ਇਸ ਦੌਰਾਨ ਕੈਂਪ ਵਿੱਚ ਅਮਰਜੀਤ ਸਿੰਘ ਸਿੱਧੂ-ਮੇਅਰ, ਕਮਲ ਕੁਮਾਰ ਗਰਗ - ਕਮਿਸ਼ਨਰ, ਅਮਰੀਕ ਸਿੰਘ ਸੋਮਲ-ਸੀਨੀਅਰ ਡਿਪਟੀ ਮੇਅਰ, ਕੁਲਜੀਤ ਸਿੰਘ ਬੇਦੀ-ਡਿਪਟੀ ਮੇਅਰ, ਗੁਰਪ੍ਰੀਤ ਸਿੰਘ ਜੀ.ਪੀ. ਐੱਮ.ਐੱਲ.ਏ. ਬਸੀ ਪਠਾਣਾ, ਪਰਮਿੰਦਰ ਸਿੰਘ ਸੋਹਾਣਾ, ਕਾਮਰੇਡ ਸੱਜਣ ਸਿੰਘ, ਅਜੀਤ ਸਿੰਘ ਸਰਵਾਰਾ, ਰਜਿੰਦਰ ਸਿੰਘ ਬੈਦਵਾਣ, ਹਰਜਿੰਦਰ ਸਿੰਘ, ਭੁਪਿੰਦਰ ਸਿੰਘ ਡਾਰ੍ਹੀ, ਮਨਮੋਹਣ ਸਿੰਘ ਲੰਗ, ਪਰਮਜੀਤ ਸਿੰਘ ਕਾਹਲੋਂ, ਰਿਸ਼ਭ ਜੈਨ ਕੌਂਸਲਰ, ਨਰਪਿੰਦਰ ਸਿੰਘ ਰੰਗੀ ਕੌਂਸਲਰ, ਪਰਮਜੀਤ ਸਿੰਘ ਹੈਪੀ ਕੌਂਸਲਰ, ਸੁੱਚਾ ਸਿੰਘ ਕਲੌੜ ਕੌਂਸਲਰ, ਰਾਜੀਵ ਵਸਿਸਟ, ਪ੍ਰਿੰਸੀਪਲ ਨਾਨਕ ਸਿੰਘ, ਹਜਾਰਾ ਸਿੰਘ, ਸਿਮਰਦੀਪ ਸਿੰਘ, ਗਗਨਜੋਤ ਸਿੰਘ, ਇੰਦਰਜੀਤ ਸਿੰਘ ਖੋਖਰ, ਗੁਰਦੇਵ ਸਿੰਘ ਧਨੋਆ, ਕਮਲੇਸ਼ ਕੁਮਾਰ ਕੌਸ਼ਲ ਸਕੱਤਰ ਰੈੱਡ ਕਰਾਸ, ਗੁਰਪ੍ਰਤਾਪ ਸਿੰਘ, ਸੁਖਦੇਵ ਸਿੰਘ ਵਾਲੀਆ, ਕੁਲਦੀਪ ਸਿੰਘ ਭਿੰਡਰ, ਤੇਜਿੰਦਰ ਸਿੰਘ ਤੋਕੀ, ਪ੍ਰਭਦੀਪ ਸਿੰਘ ਬੋਪਾਰਾਏ, ਕਰਮ ਸਿੰਘ ਮਾਵੀ, ਹਰਜੀਤ ਸਿੰਘ ਗਿੱਲ, ਪੁਨੂੰ ਨਰੂਲਾ, ਮੇਜਰ ਸਿੰਘ, ਹਰਭਗਤ ਸਿੰਘ ਬੇਦੀ, ਬਲਜੀਤ ਸਿੰਘ, ਕੁਲਮੀਤ ਸਿੰਘ ਕਾਹਲੋਂ, ਭਰਪੂਰ ਸਿੰਘ, ਜਸਵਿੰਦਰ ਸਿੰਘ ਪੱਟੀ, ਗੁਰਮੇਲ ਸਿੰਘ, ਸੁਖਵੰਤ ਸਿੰਘ ਬਾਠ, ਸ਼ਰਨਦੀਪ ਸਿੰਘ ਨਈਅਰ, ਗੁਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਅਤੇ ਪਤਵੰਤੇ ਸੱਜਣ ਹਾਜ਼ਰ ਸਨ।