ਮੋਹਾਲੀ (ਸੱਚੀ ਕਲਮ ਬਿਊਰੋ) : ਬੇਰੁਜ਼ਗਾਰ ਸਟੈਨੋ ਯੂਨੀਅਨ ਪੰਜਾਬ ਵਲੋਂ ਦਿੱਤਾ ਜਾ ਰਿਹਾ ਧਰਨਾ ਲਗਾਤਾਰ ਜਾਰੀ ਹੈ। ਹੱਕੀ ਮੰਗਾਂ ਲਈ ਬੈਠੇ ਨੌਜਵਾਨਾਂ ਨੇ ਦੱਸਿਆ ਕੇ ਉਹ ਪਿਛਲੇ ਸਾਢੇ ਚਾਰ ਤੋਂ ਪੰਜਾਬ ਸਰਕਾਰ ਦੇ ਖੋਲ੍ਹੇ ਸਰਕਾਰੀ ਭਾਸ਼ਾ ਵਿਭਾਗ ਤੇ ਡਾਕਟਰ ਅੰਬੇਡਕਰ ਇੰਸਟੀਚਿਊਟ ਅਤੇ ਪ੍ਰਾਈਵੇਟ ਸੈਂਟਰਾਂ ਵਿੱਚ ਪੰਜਾਬੀ ਸਟੈਨੋ ਦੀ ਤਿਆਰੀ ਕਰ ਰਹੇ ਹਨ ਤੇ ਅਸੀਂ 80 ਪ੍ਰਤੀਸ਼ਤ ਦਲਿਤ ਗਰੀਬ ਪਰਿਵਾਰਾਂ ਦੇ ਬੱਚੇ ਹਾਂ ਅਸੀਂ ਮਹਿੰਗੀਆਂ ਫੀਸਾਂ ਭਰ ਕੇ ਪ੍ਰਾਈਵੇਟ ਸੈਂਟਰਾਂ ਵਿੱਚ ਪੜ੍ਹ ਰਹੇ ਹਾਂ ਤੇ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਸਰਕਾਰ ਨੇ ਸਾਡੀ ਇੱਕ ਵੀ ਆਸਾਮੀ ਨਹੀਂ ਕੱਢੀ ਇਸ ਦੇ ਸਬੰਧ ਵਿਚ ਅਸੀਂ ਪੰਜਾਬ ਕਾਂਗਰਸ ਸਰਕਾਰ ਦੇ ਤਕਰੀਬਨ 30-35 ਵਿਧਾਇਕਾਂ ਨੂੰ ਮੰਗ ਪੱਤਰ ਦੇ ਚੁੱਕੇ ਹਾਂ ਪਰ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਹੋਈ ਇਸ ਤੋਂ ਨਿਰਾਸ਼ ਹੋ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚੋਂ ਪੰਜਾਬੀ ਸਟੈਨੋ ਕਰਦੇ ਸਾਰੇ ਸਿਖਿਆਰਥੀ ਅਧੀਨ ਸੇਵਾਵਾਂ ਚੋਣ ਬੋਰਡ ਮੋਹਾਲੀ ਦੇ ਗੇਟ ਅੱਗੇ 23 ਅਗਸਤ 2021 ਤੋਂ ਅੱਜ 44 ਵੇਂ ਦਿਨ ਧਰਨੇ ਲਾ ਕੇ ਬੈਠੇ ਹੋਏ ਹਨ ਸਾਡੇ ਕੋਲ ਪੰਜਾਬ ਸਰਕਾਰ ਦਾ ਕੋਈ ਵੀ ਨੁਮਾਇੰਦਾ ਸਾਡੀ ਮੰਗ ਸੁਣਨ ਨਹੀਂ ਆਇਆ ਜਿਸ ਕਾਰਨ ਬੇਰੁਜ਼ਗਾਰ ਬੱਚਿਆਂ ਵਿੱਚ ਬਹੁਤ ਨਿਰਾਸ਼ਾ ਪਾਈ ਜਾ ਰਹੀ ਹੈ।
ਅਖੀਰ ਵਿੱਚ ਅਸੀਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਤੋਂ ਝੋਲੀ ਫੈਲਾਅ ਕਿ ਇਹ ਮੰਗ ਮੰਗਦੇ ਹਾਂ ਕਿ ਪੰਜਾਬੀ ਸਟੈਨੋ ਟਾਈਪਿਸਟ ਦੀਆਂ ਅਸਾਮੀਆਂ ਦੀ ਰਿਕਰੂਟਮੈਂਟ ਪੰਜਾਬ ਐੱਸ.ਐੱਸ.ਐੱਸ ਬੋਰਡ ਮੋਹਾਲੀ ਕੋਲ ਤਕਰੀਬਨ 600 ਦੇ ਕਰੀਬ ਅਸਾਮੀਆਂ ਪਈਆਂ ਹਨ ਸੋ ਕ੍ਰਿਪਾ ਕਰਕੇ ਇਨ੍ਹਾਂ ਦਾ ਇਸ਼ਤਿਹਾਰ ਇੱਕ ਹਫਤੇ ਵਿੱਚ ਜਾਰੀ ਕਰ ਦਿੱਤਾ ਜਾਵੇ ਤਾਂ ਕਿ ਸਾਡੀ ਭਰਤੀ ਦੀ ਪ੍ਰਕਿਰਿਆ ਜਲਦੀ ਪੂਰੀ ਹੋ ਸਕੇ ਤੇ ਪੰਜਾਬ ਸਰਕਾਰ ਦਾ ਘਰ ਘਰ ਰੁਜ਼ਗਾਰ ਦੇਣ ਦਾ ਕੀਤਾ ਵਾਅਦਾ ਵੀ ਪੂਰਾ ਹੋ ਸਕੇ ਤੇ ਬੇਰੁਜ਼ਗਾਰ ਬੱਚਿਆਂ ਦਾ ਭਵਿੱਖ ਉਜਵਲ ਹੋ ਸਕੇ।