ਯੂਕੇ : ਅੱਜ ਦੇ ਸਮੇਂ ’ਚ ਫਿਊਲ ਲੋਕਾਂ ਦੀ ਜ਼ਿੰੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ, ਪਟਰੌਲ ਤੇ ਡੀਜ਼ਲ ਵਰਗੇ ਫਿਊਲ ਇਕ ਸਮੇਂ ਬਾਅਦ ਖਤਮ ਹੋ ਜਾਣਗੇ ਤੇ ਇਨ੍ਹਾਂ ਦੇ ਦੁਬਾਰਾ ਬਣਨ ’ਚ ਕਾਫੀ ਸਮਾਂ ਲੱਗੇਗਾ। ਇਸ ਵਜ੍ਹਾ ਨਾਲ ਲੋਕ ਆਲਟਰੇਨਟਿਵੇ ਤਰੀਕੇ ਦਾ ਇਸਤੇਮਾਲ ਜ਼ਿਆਦਾ ਕਰਨ ਲੱਗੇ ਹਨ। ਇਸ ’ਚ ਸੋਲਰ ਤੇ ਥਰਮਲ ਐਨਰਜੀ ਆਦਿ ਸ਼ਾਮਲ ਹੈ। ਇਸ ਵਿਚਕਾਰ ਅਜੇ ਯੂਕੇ ’ਚ ਤੇਲ ਦੀ ਕਮੀ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ’ਤੇ ਲੰਡਨ ’ਚ ਰਹਿਣ ਵਾਲੀ ਇਕ ਔਰਤ ਦੇ ਨਾਲ ਪਟਰੌਲ ਦੀ ਕਮੀ ਦੇ ਕਾਰਨ ਹੋ ਜੋ ਹੋਇਆ ਉਹ ਚਰਚਾ ’ਚ ਆ ਗਿਆ। ਲੰਡਨ ’ਚ ਰਹਿਣ ਵਾਲੀ 34 ਸਾਲ ਦੀ ਜੇਨੀ ਟਰਨਰ ਨੇ ਸੋਸ਼ਲ ਮੀਡੀਆ ’ਤੇ ਕਾਰ ਦੀ ਟੈਂਕੀ ਫੁੱਲ ਕਰਵਾਉਣ ਦੀ ਖ਼ਬਰ ਸ਼ੇਅਰ ਕੀਤੀ ਸੀ। ਉਸ ਨੇ ਕਮੀ ਦੌਰਾਨ ਮਹਿੰਗਾ ਪੈਟਰੋਲ ਭਰਵਾਉਣ ਦਾ ਦਿਖਾਵਾ ਲੋਕਾਂ ਦੇ ਸਾਹਮਣੇ ਕੀਤਾ, ਪਰ ਉਸ ਨੇ ਕਦੀ ਸੋਚਿਆ ਵੀ ਨਹੀਂ ਸੀ ਕਿ ਇਸ ਦਾ ਅੰਜਾਮ ਕੀ ਹੋਵੇਗਾ। ਦਰਅਸਲ ਅਜੇ ਲੰਡਨ ’ਚ ਵੀ ਤੇਲ ਦੀ ਕਮੀ ਦੇ ਕਾਰਨ ਦਿੱਕਤਾਂ ਚੱਲ ਰਹੀਆਂ ਹਨ। ਇਸ ਵਿਚਕਾਰ ਜੇਨੀ ਨੇ 4 ਹਜ਼ਾਰ 300 ਰੁਪਏ ਦਾ ਪੈਟਰੋਲ ਆਪਮੀ ਕਾਰ ’ਚ ਭਰਵਾਇਆ। ਨਾਲ ਹੀ ਸ਼ੋਅ ਆਫ ਕਰਨ ਲਈ ਇਸ ਨੂੰ ਫੇਸਬੁੱਕ ’ਤੇ ਵੀ ਸ਼ੇਅਰ ਕਰ ਦਿੱਤਾ। ਇਸ ਦੇ ਅੱਗੇ ਜੋ ਹੋਇਆ ਉਸ ਦੀ ਕਿਸੇ ਨੇ ਕਲਪਨਾ ਨਹੀਂ ਕੀਤੀ ਸੀ। ਚੋਰਾਂ ਨੇ ਜੇਨੀ ਦੀ ਕਾਰ ਦੇ ਫਿਊਲ ਬਾਕਸ ’ਚ ਦੋ ਛੇਕ ਕਰਕੇ ਤੇਲ ਚੋਰੀ ਕਰ ਲਿਆ। ਜੇਨੀ ਨੇ ਪੈਟਰੋਲ ਭਰਵਾ ਕੇ ਇਸ ਦੀ ਜਾਣਕਾਰੀ ਫੇਸਬੁੱਕ ’ਤੇ ਸ਼ੇਅਰ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਾਰ ਨੂੰ ਪਾਰਕਿੰਗ ’ਚ ਲੱਗਾ ਦਿੱਤਾ। ਸ਼ਾਮ ਨੂੰ ਜਦ ਉਹ ਆਪਣੇ ਬੇਟੇ ਦੇ ਨਾਲ ਵਾਕ ਤੋਂ ਵਾਪਸ ਆਈ ਤਾਂ ਆਪਣੀ ਕਾਰ ਨੂੰ ਦੇਖ ਕੇ ਹੈਰਾਨ ਰਹਿ ਗਈ। ਜੇਨੀ ਨੇ ਦੇਖਿਆ ਕਿ ਕਿਸੇ ਨੇ ਉਸ ਦੀ ਫੋਰਡ ਫਿਏਸਟਾ ਦੀ ਟੈਂਕੀ ’ਚ ਦੋ ਛੇਕ ਕਰਕੇ ਸਾਰਾ ਤੇਲ ਚੋਰੀ ਕਰ ਲਿਆ ਸੀ। ਜੇਨੀ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ, ਪੁਲਿਸ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਉਸ ਦੇ ਗੁਆਂਢੀ ਦੇ ਘਰ ’ਚ ਲੱਗੇ ਸੀਸੀਟੀਵੀ ਨੂੰ ਦੇਖਿਆ। ਇਸ ’ਚ ਉਨ੍ਹਾਂ ਨੇ ਪਾਇਆ ਕਿ ਦੋ ਲੋਕਾਂ ਨੇ ਆ ਕੇ ਉਸ ਦੀ ਕਾਰ ’ਚੋ ਪੈਟਰੋਲ ਚੋਰੀ ਕਰ ਲਿਆ।