Friday, November 22, 2024
 

ਚੰਡੀਗੜ੍ਹ / ਮੋਹਾਲੀ

ਸੀਨੀਅਰ ਐਡਵੋਕਟ RS ਬੈਂਸ ਨੂੰ ਲਾਇਆ ਸਪੈਸ਼ਲ ਪ੍ਰੋਸੀਕਿਊਟਰ

October 01, 2021 07:59 PM

ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੀਨੀਅਰ ਵਕੀਲ ਰਾਜਵਿੰਦਰ ਸਿੰਘ ਬੈਂਸ (RS Bains) ਨੂੰ ਸਪੈਸ਼ਲ ਪਬਲਿਕ ਵਕੀਲ ਨਿਯੁਕਤ ਕੀਤਾ ਹੈ। ਨਵਨਿਯੁਕਤ ਸੀਐਮ ਚਰਨਜੀਤ ਸਿੰਘ ਚੰਨੀ (CM Charanjit Singh Channi) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਬੇਅਦਬੀ ਮਾਮਲਿਆਂ ਦੀ ਜਾਂਚ RS ਬੈਂਸ ਨੂੰ ਸੌਂਪੀ ਹੈ। ਹੁਣ ਬੇਅਦਬੀ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਆਰਐਸ ਬੈਂਸ ਕਰਨਗੇ। ਦੱਸਣਯੋਗ ਹੈ ਕਿ ਆਰਐਸ ਬੈਂਸ ਸਾਬਕਾ ਜਸਟਿਸ ਅਜੀਤ ਸਿੰਘ ਬੈਂਸ ਦੇ ਪੁੱਤਰ ਹਨ।

ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ਕਿਹਾ ਹੈ ਕਿ ਆਰ. ਐਸ. ਬੈਂਸ ਹੁਣ ਬਾਜਾਖਾਨਾ ਤੇ ਕੋਟਕਪੁਰਾ ਪੁਲਿਸ ਥਾਣਿਆਂ ਵਿਚ ਜਿਹੜੇ ਕੇਸ ਬੇਅਦਬੀ ਜਾਂ ਪੁਲਿਸ ਫਾਇਰਿੰਗ ਨਾਲ ਸਬੰਧਤ ਦਰਜ ਹੋਏ ਹਨ, ਉਨ੍ਹਾਂ ਵਿਚ ਟ੍ਰਾਇਲ ਕੋਰਟ ਅਤੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਰਕਾਰ ਦੀ ਪੈਰਵਈ ਆਰਐਸ ਬੈਂਸ ਕਰਨਗੇ।

ਕਾਬਲੇਗੌਰ ਹੈ ਕਿ ਆਰਐਸ ਬੈਂਸ ਨੇ ਸਾਬਕਾ DGP ਕੇਪੀਐਸ ਗਿੱਲ ਨੂੰ ਸਾਬਕਾ ਮਹਿਲਾ ਆਈਏਐਸ ਅਧਿਕਾਰੀ ਨਾਲ ਛੇੜਛਾੜ ਦੇ ਮਾਮਲੇ ਵਿਚ ਸਜ਼ਾ ਦਿਵਾਉਣ ਲਈ ਕੇਸ ਲਇਆ ਸੀ। RS ਬੈਂਸ ਮਨੁੱਖੀ ਅਧਿਕਾਰਾਂ ਲਈ ਲੜਾਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦਾ ਕੇਸ ਵੀ ਲੜ ਚੁੱਕੇ ਹਨ।

 

Have something to say? Post your comment

Subscribe