Friday, November 22, 2024
 

ਪੰਜਾਬ

ਮੋਗਾ : ਨਾਜਾਇਜ਼ ਅਸਲੇ ਤੇ ਹੈਰੋਇਨ ਸਮੇਤ 4 ਗ੍ਰਿਫਤਾਰ

October 01, 2021 05:00 PM

ਮੋਗਾ : ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਦੁਆਰਾ ਸਮਾਜ ਦੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਅਧੀਨ ਸੀਨੀਅਰ ਕਪਤਾਨ ਪੁਲਿਸ ਮੋਗਾ ਧਰੂਮਨ ਐਚ ਨਿੰਬਾਲੇ ਅਤੇ ਐਸ.ਪੀ-ਡੀ ਜਗਤਪ੍ਰੀਤ ਸਿੰਘ ਦੇ ਯੋਗ ਹੁਕਮਾਂ ਅਧੀਨ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ CIA ਸਟਾਫ਼, ਮੋਗਾ ਵੱਲੋਂ ਮਾੜੇ ਅਨਸਰਾਂ ਨੂੰ ਨੱਥ ਪਾਉਣ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਸਨ।
ਜਿਸ ਤਹਿਤ ਇੰਸਪੈਕਟਰ ਕਿੱਕਰ ਸਿੰਘ, ਇੰਚਾਰਜ CIA ਸਟਾਫ, ਮੋਗਾ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਅਮਨਦੀਪ ਸਿੰਘ ਉਰਫ਼ ਗੋਰਾ ਮੱਛਰ ਪੁੱਤਰ ਮਹਿੰਦਰ ਸਿੰਘ ਵਾਸੀ ਕੰਬੋਜ਼ ਨਗਰ, ਨੇੜੇ ਬੰਸੀ ਗੇਟ ਫਿਰੋਜ਼ਪੁਰ ਜੋ ਕਿ ਹੈਰੋਇਨ ਵੇਚਣ ਦਾ ਕੰਮ ਕਰਦਾ ਹੈ।

ਅਮਨਦੀਪ ਸਿੰਘ ਉਰਫ਼ ਗੋਰਾ ਉਕਤ ਅੱਜ ਬੱਸ ਅੱਡਾ ਮਹਿਣਾ ਵਿਖੇ ਖੜਾ ਕਿਸੇ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਅਮਨਦੀਪ ਸਿੰਘ ਉਰਫ ਗੋਰਾ ਉਕਤ ਨੂੰ ਬੱਸ ਅੱਡਾ ਮਹਿਣਾ ਤੋਂ ਕਾਬੂ ਕਰਕੇ ਉਸ ਪਾਸੋਂ 300 ਗ੍ਰਾਮ ਹੈਰੋਇਨ ਅਤੇ ਇੱਕ ਪਿਸਟਲ ਬਰੇਟਾ 9 ਐਮ ਐਮ ਸਮੇਤ 04 ਰੌਂਦ ਜ਼ਿੰਦਾ ਬਰਾਮਦ ਕੀਤੇ ਗਏ। ਜਿਸ ਸਬੰਧੀ ਮੁਕਦਮਾ ਨੰਬਰ 118 ਮਿਤੀ-30.09.21 ਅ/ਧ 21-61-85 NDPS ਏ.ਸੀ.ਟੀ.ਐਚ. ਵਾਧਾ ਜੁਰਮ 25(6)(7)-54-59 ਅਸਲਾ ਐਕਟ ਥਾਣਾ ਮਹਿਣਾ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ।

ਦੋਸ਼ੀ ਅਮਨਦੀਪ ਸਿੰਘ ਉਰਫ ਗੋਰਾ ਉਕਤ ਨੇ ਦੌਰਾਨੇ ਪੁਛਗਿੱਛ ਦੱਸਿਆ ਕਿ ਇਹ ਪਿਸਟਲ ਜੋ ਉਸ ਪਾਸੋ ਬਰਾਮਦ ਹੋਇਆ ਹੈ। ਇਹ ਉਸਨੂੰ ਜਸਵਿੰਦਰ ਸਿੰਘ ਉਰਫ ਜੱਸੂ ਪੁੱਤਰ ਗੁਰਮੀਤ ਸਿੰਘ ਵਾਸੀ ਜੱਗਾ ਪੱਤੀ ਕੋਕਰੀ ਕਲਾਂ ਨੇ ਦਿੱਤਾ ਸੀ। ਜਿਸ ਤੇ ਜਸਵਿੰਦਰ ਸਿੰਘ ਨੂੰ ਇਸ ਮੁਕੱਦਮੇ ਵਿਚ ਨਾਮਜਦ ਕਰਕੇ ਅੱਜ ਦੋਸੀ ਜਸਵਿੰਦਰ ਸਿੰਘ ਉਰਫ ਜੱਸੂ ਉਕਤ ਨੂੰ ਬੁੱਘੀਪੁਰਾ ਚੌਕ ਤੋ ਗ੍ਰਿਫਤਾਰ ਕੀਤਾ ਗਿਆ।

ਸੀਨੀਅਰ ਕਪਤਾਨ ਨੇ ਪ੍ਰੈਸ ਕਾਨਫਰੰਸ ਜਰੀਏ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਸ਼ੀ ਜਸਵਿੰਦਰ ਸਿੰਘ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਅਮਨਦੀਪ ਸਿੰਘ ਗੋਰਾ ਨੂੰ ਦਿੱਤੇ ਪਿਸਟਲ ਤੋਂ ਬਿਨ੍ਹਾਂ ਉਸਨੇ ਦੋ ਹੋਰ ਪਿਸਟਲ ਬਰੇਟਾ 9 ਐਮ.ਐਮ ਸਮੇਤ 10 ਰੌਂਦ ਉਸ ਨੇ ਅੱਗੇ ਬਲਰਾਜ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਪ੍ਰਵਾਨਾ ਨਗਰ ਮੋਗਾ ਅਤੇ ਅਰੁਣ ਸਾਰਵਾਨ ਪੁੱਤਰ ਰਾਜੇਸ਼ ਕੁਮਾਰ ਵਾਸੀ ਰਾਜੀਵ ਗਾਂਧੀ ਨਗਰ ਗਲੀ ਨੰਬਰ 1 ਮੋਗਾ ਨੂੰ ਦਿੱਤੇ ਸਨ। ਜਿਸ 'ਤੇ ਕਾਰਵਾਈ ਕਰਦੇ ਹੋਏ ਦੋਨਾਂ ਦੋਸ਼ੀਆਂ ਬਲਰਾਜ ਸਿੰਘ ਅਤੇ ਅਰੁਣ ਸਾਰਵਾਨ ਨੂੰ GT ਰੋਡ ਮੋਗਾ-ਲੁਧਿਆਣਾ ਤੋ ਪਿੰਡ ਚੁਗਾਵਾਂ ਨੂੰ ਜਾਂਦੀ ਲਿੰਕ ਰੋਡ ਪੁਲ ਸੇਮ ਨਾਲਾ ਤੋਂ ਸਕਾਰਪੀਉ ਗੱਡੀ ਪੀ.ਬੀ.29ਏ.ਏ.6709 ਸਮੇਤ ਕਾਬੂ ਕਰਕੇ ਦੋਸ਼ੀ ਬਲਰਾਜ ਸਿੰਘ ਉਕਤ ਪਾਸੋ ਇੱਕ ਪਿਸਟਲ ਬਰੇਟਾ 9 ਐਮ.ਐਮ ਸਮੇਤ 05 ਰੌਂਦ ਜਿੰਦਾ ਅਤੇ ਦੋਸ਼ੀ ਅਰੁਣ ਸਾਰਵਾਨ ਉਕਤ ਪਾਸੋਂ ਇੱਕ ਪਿਸਟਲ ਬਰੇਟਾ 9 ਐਮ.ਐਮ ਸਮੇਤ 05 ਰੌਂਦ ਜਿੰਦਾ ਬਰਾਮਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਦੇ ”ਏ” ਕੈਟਾਗਿਰੀ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡਾਲਾ, ਜੋ ਕਿ ਕਨੇਡਾ ਵਿੱਚ ਰਹਿ ਰਿਹਾ ਹੈ, ਨੇ ਫੇਸਬੁੱਕ ਰਾਂਹੀ ਅਮਨਦੀਪ ਸਿੰਘ ਉਰਫ ਗੋਰਾ ਨਾਲ ਸਪੰਰਕ ਕਰਕੇ ਉਸਨੂੰ ਪੈਸੇ ਅਤੇ ਬਾਹਰ ਲੈਕੇ ਜਾਣ ਦਾ ਲਾਲਚ ਦੇ ਕੇ ਆਪਣੇ ਨਾਲ ਰਲਾ ਲਿਆ। ਮੁੱਢਲੀ ਪੁੱਛਗਿੱਛ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਤਿੰਨੇ ਖਤਰਨਾਕ ਵਿਦੇਸ਼ੀ ਪਿਸਟਲ ਕੰਪਨੀ ਬਰੇਟਾ ਅਰਸ਼ਦੀਪ ਸਿੰਘ ਉਰਫ ਅਰਸ਼ ਨੇ ਹੀ ਮੁਹੱਈਆ ਕਰਵਾ ਕੇ ਦਿੱਤੇ ਹਨ।

ਅਮਨਦੀਪ ਸਿੰਘ ਉਰਫ ਗੋਰਾ ਵੀ ਅਰਸ਼ਦੀਪ ਸਿੰਘ ਉਰਫ ਅਰਸ਼ ਦੇ ਸਾਥੀ ਰਮਨ ਜੱਜ (ਜੋ ਕਿ ਗੈਂਗਸਟਰ ਗਗਨਦੀਪ ਜੱਜ, ਜੋ ਇਸ ਵਕਤ ਕਨੇਡਾ ਰਹਿੰਦਾ ਹੈ, ਉਸਦੇ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਅਰਸ਼ਦੀਪ ਸਿੰਘ ਉਰਫ ਅਰਸ਼ ਅਤੇ ਰਮਨ ਜੱਜ ਦੇ ਕਹਿਣ ਤੇ ਕੋਈ ਵੱਡੀ ਵਾਰਦਾਤ ਕਰਨ ਦੇ ਫਿਰਾਕ ਵਿੱਚ ਸਨ। ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਮਾਨਸਾ ਦੇ ਨੌਜਵਾਨ ਦੀ ਕੈਨੇਡਾ 'ਚ ਗਈ ਜਾਨ

26 ਨਵੰਬਰ ਤੱਕ ਮੰਡੀਆਂ 'ਚੋਂ ਫਸਲ ਦੀ ਚੁਕਾਈ ਹਰ ਹਾਲਤ 'ਚ ਕੀਤੀ ਜਾਵੇ

ਰਾਜੋਆਣਾ ਆਏ ਜੇਲ੍ਹ ਤੋਂ ਬਾਹਰ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਪਹੁੰਚੇ

ਗੁਰਦਾਸਪੁਰ 'ਚ ਕਾਂਗਰਸ ਤੇ 'ਆਪ' ਵਰਕਰਾਂ ਵਿਚਾਲੇ ਝੜਪ

ਪੰਜਾਬ ਦੀਆਂ ਚਾਰ ਸੀਟਾਂ 'ਤੇ ਵੋਟਿੰਗ ਜਾਰੀ

ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ 6 ਦਸੰਬਰ ਨੂੰ ਫਿਰ ਕਰਨਗੇ ਦਿੱਲੀ ਕੂਚ

ਪੰਜਾਬ ਵਿੱਚ ਧੁੰਦ ਦਾ ਅਲਰਟ: ਪ੍ਰਦੂਸ਼ਣ ਕਾਰਨ ਚੰਡੀਗੜ੍ਹ ਅਜੇ ਵੀ ਰੈੱਡ ਜ਼ੋਨ 'ਚ

बरनाला उपचुनाव में कांग्रेस के प्रत्याशी कुलदीप सिंह काला ढिल्लों के चुनाव प्रचार में पहुंचे पंजाब कांग्रेस के अध्यक्ष अमरिंदर सिंह राजा वडिंग 

बरनाला में डेमोक्रेटिक टीचर फ्रंट द्वारा अपनी मांगों को लेकर संगरूर से सांसद गुरमीत सिंह मीत हेयर की कोठी का किया गया घेराव

 
 
 
 
Subscribe