ਨਵੀਂ ਦਿੱਲੀ : 1 ਸਤੰਬਰ 14.2 ਕਿੱਲੋਗ੍ਰਾਮ ਦੇ ਗ਼ੈਰ-ਸਬਸਿਡੀ ਵਾਲੇ ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ 'ਚ 25 ਰੁਪਏ ਦਾ ਵਾਧਾ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਪੈਟਰੋਲੀਅਮ ਕੰਪਨੀਆਂ ਨੇ 18 ਅਗਸਤ ਨੂੰ ਗੈਸ ਸਿਲੰਡਰ ਦੀਆਂ ਕੀਮਤਾਂ 'ਚ 25 ਰੁਪਏ ਦਾ ਇਜ਼ਾਫ਼ਾ ਕੀਤਾ ਸੀ। ਪਿਛਲੇ ਇਕ ਸਾਲ ਵਿਚ ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ ਦਿੱਲੀ 'ਚ 290.50 ਰੁਪਏ ਵਧ ਚੁੱਕੀ ਹੈ ਜਦਕਿ ਫਿਲਹਾਲ ਸਬਸਿਡੀ ਵੀ ਨਹੀਂ ਆ ਰਹੀ ਹੈ। ਅੱਜ ਸਰਕਾਰੀ ਆਇਲ ਮਾਰਕੀਟਿੰਗ ਕੰਪਨੀਆਂ ਨੇ 1 ਅਕਤੂਬਰ ਤੋਂ LPG ਗੈਸ ਸਿਲੰਡਰਾਂ ਦੀ ਕੀਮਤ (LPG Gas Cylinder Price) 'ਚ ਵਾਧਾ ਕੀਤਾ ਹੈ। ਦੇਸ਼ ਦੀ ਸਭ ਤੋਂ ਵੱਡੀ ਸਰਕਾਰੀ ਤੇਲ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (IOC) ਨੇ 19 ਕਿਲੋਗ੍ਰਾਮ ਕਮਰਸ਼ੀਅਲ ਗੈਸ ਸਿਲੰਡਰ ਦੇ ਭਾਅ 'ਚ 43.5 ਰੁਪਏ ਪ੍ਰਤੀ ਸਿਲੰਡਰ ਇਜ਼ਾਫ਼ਾ ਕੀਤਾ ਹੈ। ਇਸ ਤੋਂ ਬਾਅਦ ਰਾਸ਼ਟਰੀ ਰਾਜਧਾਨੀ ਦਿੱਲੀ 'ਚ 19 ਕਿੱਲੋ ਵਾਲਾ ਕਮਰਸ਼ੀਅਲ ਐੱਲਪੀਜੀ ਸਿਲੰਡਰ 1693 ਰੁਪਏ ਤੋਂ ਵੱਧ ਕੇ 1736.50 ਰੁਪਏ ਦਾ ਹੋ ਗਿਆ ਹੈ। ਉੱਥੇ ਹੀ ਨਾਨ-ਸਬਸਿਡੀ ਵਾਲੇ ਘਰੇਲੂ ਐੱਲਪੀਜੀ ਸਿਲੰਡਰ ਦੀ ਕੀਮਤ 884.50 ਰੁਪਏ 'ਤੇ ਹੀ ਸਥਿਰ ਹੈ। ਹਾਲਾਂਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਸ ਵਾਰ ਐੱਲਪੀਜੀ ਸਿਲੰਡਰ ਦੀ ਕੀਮਤ 1000 ਰੁਪਏ ਦੇ ਪਾਰ ਚਲੀ ਜਾਵੇਗੀ।