Friday, November 22, 2024
 

ਰਾਸ਼ਟਰੀ

ਕੈਪਟਨ ਨੂੰ ਮਨਾਉਣ ਲਈ ਸੀਨੀਅਰ ਕਾਂਗਰਸੀ ਹੋਏ ਸਰਗਰਮ

September 30, 2021 07:29 PM

ਨਵੀਂ ਦਿੱਲੀ : ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡਣ ਦੇ ਦਿੱਤੇ ਗਏ ਬਿਆਨ ਤੋਂ ਬਾਅਦ ਕਾਂਗਰਸ ਹਾਈਕਮਾਨ ਵੱਲੋਂ ਸੀਨੀਅਰ ਨੇਤਾਵਾਂ ਨੇ ਕੈਪਟਨ ਨਾਲ ਸੰਪਰਕ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਪਾਰਟੀ ਛੱਡਣ ਦਾ ਇਰਾਦਾ ਤਿਆਗ਼ ਦੇਣ। ਹਾਲੇ ਇਹ ਨਹੀਂ ਪਤਾ ਲੱਗਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਇਨ੍ਹਾਂ ਦੋਹਾਂ ਨੇਤਾਵਾਂ ਨੂੰ ਕੀ ਜਵਾਬ ਦਿੱਤਾ ਹੈ ਪਰ ਕੁਝ ਹੋਰ ਸੀਨੀਅਰ ਨੇਤਾ ਵੀ ਕੈਪਟਨ ਨਾਲ ਸੰਪਰਕ ’ਚ ਦੱਸੇ ਜਾ ਰਹੇ ਹਨ। ਦਰਅਸਲ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ ਅਤੇ ਸੀਨੀਅਰ ਕਾਂਗਰਸੀ ਨੇਤਾ ਅੰਬਿਕਾ ਸੋਨੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਨਾਉਣ ਲਈ ਅੱਜ ਉਨ੍ਹਾਂ ਨਾਲ ਸੰਪਰਕ ਕੀਤਾ ਹੈ। ਇਥੇ ਦਸ ਦਈਏ ਕਿ ਕੈਪਟਨ ਦੇ ਬਿਆਨ ਤੋਂ ਬਾਅਦ ਸਿਆਸੀ ਸਰਗਰਮੀਆਂ ਕਾਫ਼ੀ ਤੇਜ਼ ਹੋ ਗਈਆਂ ਹਨ। ਕਾਂਗਰਸ ਲੀਡਰਸ਼ਿਪ ਵੀ ਨਹੀਂ ਚਾਹੁੰਦੀ ਕਿ ਇਸ ਸਮੇਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ’ਚ ਕੋਈ ਉਥਲ-ਪੁਥਲ ਹੋਵੇ ਜਾਂ ਸਰਕਾਰ ’ਤੇ ਕਿਸੇ ਵੀ ਤਰ੍ਹਾਂ ਦੀ ਕੋਈ ਆਂਚ ਆਵੇ। ਇਸ ਲਈ ਕੈਪਟਨ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਵੀ ਹੋ ਰਹੀਆਂ ਹਨ। ਇਸ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਦਾ ਰੱਫ਼ੜ ਵੀ ਹਾਈਕਮਾਨ ਲਈ ਸਿਰ ਦਰਦੀ ਬਣਿਆ ਹੋਇਆ ਹੈ।

👉 ਕੈਪਟਨ ਦਾ ਸਿੱਧੂ ਵਿਰੁਧ ਫਿਰ ਆਇਆ ਵੱਡਾ ਬਿਆਨ, ਵੇਖੋ ਵੀਡੀਓ

 

Have something to say? Post your comment

 
 
 
 
 
Subscribe