ਕਾਠਮੰਡੂ: ਨੇਪਾਲ ਵਿੱਚ ਜਹਾਜ਼ ਦੇ ਲੈਂਡਿੰਗ ਗੇਅਰ ਵਿੱਚ ਨੁਕਸ ਪੈਣ ਕਾਰਨ ਜਹਾਜ਼ ਦੋ ਘੰਟੇ ਤੱਕ ਅਸਮਾਨ 'ਚ ਚੱਕਰ ਲਾਉਂਦਾ ਰਿਹਾ। ਬਾਅਦ ਵਿੱਚ ਬੁੱਧ ਏਅਰ ਦੇ ਇਸ ਜਹਾਜ਼ ਨੂੰ ਬਿਰਾਟਨਗਰ ਦੀ ਬਜਾਏ ਕਾਠਮੰਡੂ ਵਿੱਚ ਉਤਾਰਿਆ ਗਿਆ। ਇਸ ਦੌਰਾਨ ਜਹਾਜ਼ 'ਚ ਸਵਾਰ 72 ਲੋਕਾਂ ਦੇ ਸਾਹ ਅਟਕ ਗਏ। ਆਖਰਕਾਰ ਦੋ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਜਦੋਂ ਲੈਂਡਿੰਗ ਹੋਈ ਤਾਂ ਲੋਕਾਂ ਦੇ ਸਾਹ 'ਚ ਸਾਹ ਆਏ। ਮਾਮਲਾ ਨੇਪਾਲ ਦੀ ਰਾਜਧਾਨੀ ਕਾਠਮੰਡੂ ਦੇ ਤ੍ਰਿਭੁਵਨ ਹਵਾਈ ਅੱਡੇ ਦਾ ਹੈ। ਦਰਅਸਲ ਇਹ ਸਾਰੇ 73 ਯਾਤਰੀ 120 ਸਕਿੰਟ ਭਾਵ ਦੋ ਘੰਟੇ ਹਰ ਸਕਿੰਟ ਮੌਤ ਦੇ ਸਾਏ ਵਿੱਚ ਸੀ, ਪਰ ਜਹਾਜ਼ ਦੇ ਉਤਰਨ ਤੋਂ ਬਾਅਦ ਸਾਰੇ ਯਾਤਰੀਆਂ ਦੀ ਜਾਨ 'ਚ ਜਾਨ ਆਈ। ਦਰਅਸਲ, ਨੇਪਾਲ ਦੀ ਘਰੇਲੂ ਏਅਰਲਾਈਨ ਬੁੱਧ ਏਅਰ ਦਾ ਜਹਾਜ਼ ਸੋਮਵਾਰ ਸਵੇਰੇ ਬਿਰਤਨਗਰ ਉਤਰਨਾ ਸੀ। ਕਾਠਮੰਡੂ ਤੋਂ ਸਵੇਰੇ 8.35 ਵਜੇ ਉਡਾਣ ਭਰਨ ਵਾਲਾ ਜਹਾਜ਼ ਬਿਰਤਨਗਰ ਉਤਰਨਾ ਸੀ। ਪਰ, ਲੈਂਡਿੰਗ ਤੋਂ ਠੀਕ ਪਹਿਲਾਂ, ਅਚਾਨਕ ਲੈਂਡਿੰਗ ਗੇਅਰ ਯਾਨੀ ਪਿਛਲੇ ਪਹੀਏ ਵਿੱਚ ਤਕਨੀਕੀ ਨੁਕਸ ਪੈ ਗਿਆ। ਜਦੋਂ ਜਹਾਜ਼ ਦੀ ਬਿਰਾਟਨਗਰ ਵਿੱਚ ਲੈਂਡਿੰਗ ਸਫਲ ਨਹੀਂ ਹੋਈ ਤਾਂ ਜਹਾਜ਼ ਅੰਦਰ ਹੰਗਾਮਾ ਮਚ ਗਿਆ। ਜਹਾਜ਼ ਵਾਪਸ ਕਾਠਮੰਡੂ ਲਈ ਰਵਾਨਾ ਹੋਇਆ ਜਿੱਥੇ ਰਨਵੇ 'ਤੇ ਫੋਮ ਲਗਾ ਕੇ ਫੋਰਸ ਲੈਂਡਿੰਗ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ। ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਤਾਇਨਾਤ ਕੀਤੀ ਗਈ ਸੀ। ਹਰ ਲੰਘਦੇ ਪਲ ਦੇ ਨਾਲ ਲੋਕਾਂ ਦੇ ਦਿਲਾਂ ਦੀ ਧੜਕਣ ਤੇਜ਼ ਹੋ ਰਹੀ ਸੀ।