Friday, November 22, 2024
 

ਰਾਸ਼ਟਰੀ

ਵਿਸ਼ਵ ਸੈਰ-ਸਪਾਟਾ ਦਿਹਾੜੇ ਮੌਕੇ ਮੁੱਖ ਮੰਤਰੀ ਕੇਜਰੀਵਾਲ ਵਲੋਂ ਐਪ ਲਾਂਚ

September 27, 2021 07:11 PM

ਨਵੀਂ ਦਿੱਲੀ : ਵਿਸ਼ਵ ਸੈਰ-ਸਪਾਟਾ ਦਿਹਾੜੇ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਕ ਖਾਸ ਮੋਬਾਇਲ ਐਪ ਦੀ ਸ਼ੁਰੂਆਤੀ ਕੀਤੀ ਹੈ ਜੋ ਰਾਸ਼ਟਰੀ ਰਾਜਧਾਨੀ ’ਚੇ ਸੈਰ-ਸਪਾਟੇ ਵਾਲੀਆਂ ਥਾਵਾਂ ਦੇ ਨਾਲ-ਨਾਲ ਉਨ੍ਹਾਂ ਦੇ ਇਤਿਹਾਸ, ਲੋਕਪ੍ਰਸਿੱਧ ਸਥਾਨਕ ਪਕਵਾਨਾਂ, ਬਾਜ਼ਾਰਾਂ ਅਤੇ ਵਿਰਾਸਤ ਸਥਲ ਦੀ ਸੈਲ ਬਾਰੇ ਜਾਣਕਾਰੀ ਦਿੰਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ‘ਦੇਖੋ ਹਮਾਰੀ ਦਿੱਲੀ’ ਐਪ ਸ਼ਹਿਰ ’ਚ ਆਉਣ ਵਾਲਿਆਂ ਲਈ ਮਦਦਗਾਰ ਸਾਬਿਤ ਹੋਵੇਗੀ ਅਤੇ ਸੈਰ-ਸਪਾਟੇ ਦੇ ਅਨੁਭਵ ਨੂੰ ਵਦਾਏਗੀ। ਉਨ੍ਹਾਂ ਕਿਹਾ ਕਿ ਦਿੱਲੀ ਇਤਿਹਾਸਿਕ ਸਥਾਨ ਹੋਣ ਦੇ ਨਾਲ-ਨਾਲ ਇਕ ਆਧੁਨਿਕ ਸ਼ਹਿਰ ਵੀ ਹੈ ਅਤੇ ਚੰਗੇ ਭੋਜਨ ਅਤੇ ਬਾਜ਼ਾਰਾਂ ਤੋਂ ਲੈ ਕੇ ਸਮਾਰਕਾਂ ਤਕ ਇਥੇ ਸਭ ਕੁਝ ਹੈ। ਸਿਰਫ ਇਕ ਚੀਜ਼ ਦੀ ਕਮੀ ਸੀ, ਉਹ ਸੀ ਜਾਣਕਾਰੀ।
ਦਿੱਲੀ ਦਿੱਲੀ ਸਕੱਤਰੇਤ ਆਡੀਟੋਰੀਅਮ ’ਚ ਮੌਜੂਦ ਲੋਕਾਂ ਨੂੰ ਕੇਜਰੀਵਾਲ ਨੇ ਕਿਹਾ ਕਿ ਇਸ ਮੋਬਾਇਲ ਐਪ ਨਾਲ ਇਸ ਕਮੀ ਨੂੰ ਦੂਰ ਕਰ ਦਿੱਤਾ ਗਿਆ ਹੈ। ਇਹ ਤੁਹਾਨੂੰ 5 ਕਿਲੋਮੀਟਰ ਦੇ ਦਾਇਰੇ ’ਚ ਮਨੋਰੰਜਨ ਪਾਰਕ, ਖਾਣ-ਪੀਣ ਦੇ ਮਹੱਤਵਪੂਰਨ ਸਥਾਨਾਂ, ਲੋਕਪ੍ਰਸਿੱਧ ਬਾਜ਼ਾਰਾਂ, ਜਨਤਕ ਪਖਾਨਿਆਂ ਦੀ ਵੀ ਜਾਣਕਾਰੀ ਦੇਵੇਗੀ।
ਕੇਜਰੀਵਾਲ ਨੇ ਕਿਹਾ ਕਿ ਸਿਰਫ ਸੈਲਾਨੀਆਂ ਲਈ ਹੀ ਨਹੀਂ ਸਗੋਂ ਦਿੱਲੀ ਵਾਲਿਆਂ ਲਈ ਵੀ ਇਹ ਐਪ ਮਦਦਗਾਰ ਸਾਬਿਤ ਹੋਵੇਗੀ। ਇਸ ਤਰ੍ਹਾਂ ਦੀ ਐਪ ਦੁਨੀਆ ਭਰ ਦੇ ਕੁਝ ਹੀ ਸ਼ਹਿਰਾਂ ’ਚ ਉਪਲੱਬਧ ਹੈ। ਉਨ੍ਹਾਂ ਲੋਕਾਂ ਨੂੰ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਦਿੱਲੀ ਵਾਲਿਆਂ ਨੂੰ ਵੀ ਅਜਿਹੇ ਸਮਾਰਕ ਅਤੇ ਰੈਸਟੋਰੈਂਟ ਮਿਲਣਗੇ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਜਾਣਕਾਰੀ ਨਹੀਂ ਸੀ।

 

Have something to say? Post your comment

 
 
 
 
 
Subscribe