ਜਲੰਧਰ : ਸਥਾਨਕ ਸੰਤ ਵਿਹਾਰ ਇਲਾਕੇ ’ਚ ਇਕੱਲੀ ਰਹਿੰਦੀ ਬਜ਼ੁਰਗ ਔਰਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਸਾਬਕਾ ਫ਼ੌਜੀ ਦੀ ਪਤਨੀ ਬਜ਼ੁਰਗ ਔਰਤ ਨੂੰ ਉਸ ਦੇ ਪਤੀ ਦੀ ਪੈਨਸ਼ਨ ਆਉਂਦੀ ਸੀ ਅਤੇ ਕਤਲ ਵੀ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਲੱਗ ਰਿਹਾ ਹੈ। ਘਰ ਦੇ ਟਰੰਕ ਵੀ ਖੁੱਲ੍ਹੇ ਮਿਲੇ ਹਨ ਜਦਕਿ ਮਹਿਲਾ ਦੇ ਗਲੇ ’ਚ ਪਾਈ ਹੋਈ ਚੇਨ ਗਲੇ ’ਚ ਹੀ ਹੈ।
ਮੌਕੇ ’ਤੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਹਿਲ ਦਾ ਕਤਲ ਦੇਰ ਰਾਤ ਕੀਤਾ ਗਿਆ ਹੈ ਜਦਕਿ ਪਹਿਲਾਂ ਵੀ ਘਰ ’ਚ ਚੋਰੀ ਦੀ ਕੋਸ਼ਿਸ਼ ਹੋ ਚੁੱਕੀ ਹੈ। ਇਹ ਮਹਿਲਾ ਪਿਛਲੇ 7 ਸਾਲਾਂ ਤੋਂ ਇਕੱਲੀ ਰਹਿ ਰਹੀ ਸੀ ਅਤੇ ਉਸ ਦੇ ਪਤੀ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ।