Thursday, November 21, 2024
 

ਰਾਸ਼ਟਰੀ

ਸਾਡੀ ਵੈਬਸਾਈਟ ਤੇ ਮੇਲ ਤੋਂ ਹਟਾਉਣ PM ਮੋਦੀ ਦੀ ਫ਼ੋਟੋ ਅਤੇ ਨਾਹਰਾ : ਸੁਪਰੀਮ ਕੋਰਟ

September 25, 2021 08:50 PM

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਅੱਜ ਇਕ ਆਦੇਸ਼ ਜਾਰੀ ਕਰ ਕੇ ਨੈਸਨਲ ਇਨਫ਼ਾਰਮੈਟਿਕਸ ਸੈਂਟਰ (NIC) ਨੂੰ ਕਿਹਾ ਕਿ ਸੁਪਰੀਮ ਕੋਰਟ ਦੀ ਵੈੱਬਸਾਈਟ ਤੇ ਭੇਜੀ ਜਾਣ ਵਾਲੀ ਈ-ਮੇਲ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਤੇ ਨਾਹਰਿਆਂ ਨੂੰ ਹਟਾਇਆ ਜਾਵੇ। ਸੁਪਰੀਮ ਕੋਰਟ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਅਧਿਕਾਰਿਤ ਈ-ਮੇਲ ’ਚ ‘ਸੱਭ ਦਾ ਸਾਥ, ਸੱਭ ਦਾ ਵਿਕਾਸ’ ਦੇ ਨਾਹਰੇ ਦੇ ਨਾਲ ਪ੍ਰਧਾਨ ਮੰਤਰੀ ਦੀ ਤਸਵੀਰ ’ਤੇ ਕਥਿਤ ਵਿਵਾਦ ਨੂੰ ਸਮਾਪਤ ਕਰਨ ਲਈ ਕਿਹਾ ਹੈ।

ਸੁਪਰੀਮ ਕੋਰਟ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ‘ਸੱਭ ਦਾ ਸਾਥ ਤੇ ਸੱਭ ਦਾ ਵਿਕਾਸ, ਨਾਹਰਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫ਼ੋਟੋ ਅਣਜਾਣੇ ’ਚ ਰਾਸ਼ਟਰੀ ਸੂਚਨਾ ਇਸ਼ਤਿਹਾਰ ਕੇਂਦਰ ਦੁਆਰਾ ਲਗਾਈ ਗਈ ਸੀ। ਦੱਸਣਯੋਗ ਹੈ ਕਿ NIC ਸੁਪਰੀਮ ਕੋਰਟ ਨੂੰ ਈ ਮੇਲ ਸੇਵਾ ਪ੍ਰਦਾਨ ਕਰਦਾ ਹੈ।

ਸੁਪਰੀਮ ਕੋਰਟ ਨੇ ਕਿਹਾ ਕਿ ਅਣਜਾਣੇ ’ਚ ਹੋਈ ਗ਼ਲਤੀ ਨੂੰ ਲੈ ਕੇ ਕੁੱਝ ਲੋਕਾਂ ਨੇ ਵਿਵਾਦ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਕ ਅਧਿਕਾਰਿਤ ਸੂਤਰ ਨੇ ਕਿਹਾ ਕਿ ਸ਼ੁਕਰਵਾਰ ਦੇਰ ਸ਼ਾਮ ਸੁਪਰੀਮ ਕੋਰਟ ਦੀ ਰਜਿਸਟਰੀ ਦੇ ਧਿਆਨ ’ਚ ਲਿਆਂਦਾ ਗਿਆ ਕਿ ਸੁਪਰੀਮ ਕੋਰਟ ਦੀ ਅਧਿਕਾਰਿਤ ਈ ਮੇਲ ’ਚ ਸੱਭ ਤੋਂ ਥੱਲੇ ਇਕ ਤਸਵੀਰ ਹੈ, ਜਿਸ ਦਾ ਨਿਆਂਪਾਲਿਕਾ ਦੇ ਕੰਮਕਾਜ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੀ ਈ ਮੇਲ ਨੇ ਉਨ੍ਹਾਂ ਨੇ ਉਸ ਤਸਵੀਰ ਨੂੰ ਹਟਾਉਣ ਦਾ ਨਿਰਦੇਸ਼ ਦਿਤਾ ਸੀ।

 

Have something to say? Post your comment

 
 
 
 
 
Subscribe