ਨਵੀਂ ਦਿੱਲੀ : ਲਗਭਗ 10 ਕਰੋੜ ਦੀ ਬੋਲੀ ਲਗਾ ਕੇ ਇੱਕ ਰੁਪਏ ਦਾ ਦੁਰਲੱਭ ਸਿੱਕਾ ਖ਼ਰੀਦਿਆ ਗਿਆ ਹੈ। ਦਰਅਸਲ ਇਹ ਦੁਰਲੱਭ ਸਿੱਕਾ ਇੱਕ ਆਨਲਾਈਨ ਨਿਲਾਮੀ ਵਿੱਚ ਖ਼ਰੀਦਿਆ ਗਿਆ ਹੈ। ਇਹ 1 ਰੁਪਏ ਦਾ ਸਿੱਕਾ ਬ੍ਰਿਟਿਸ਼ ਭਾਰਤ ਦੇ ਸਮੇਂ ਦਾ ਹੈ। ਇਹ ਸਾਲ 1885 ਵਿੱਚ ਬਣਾਇਆ ਗਿਆ ਸੀ। ਇਹੀ ਮੁੱਖ ਕਾਰਨ ਹੈ ਕਿ ਇਸਨੂੰ ਇੰਨੀ ਉੱਚ ਕੀਮਤ ’ਤੇ ਖਰੀਦਿਆ ਗਿਆ ਹੈ। ਬਹੁਤ ਘੱਟ ਲੋਕਾਂ ਕੋਲ ਅਜਿਹੇ ਸਿੱਕੇ ਹੋਣਗੇ। ਬਹੁਤ ਪੁਰਾਣਾ ਅਤੇ ਦੁਰਲੱਭ ਹੋਣ ਕਾਰਨ, ਇਸ ਸਿੱਕੇ ਦੀ ਕੀਮਤ ਕਰੋੜਾਂ ਵਿੱਚ ਲਗਾਈ ਗਈ। ਤੁਸੀਂ ਆਪਣੇ ਪੁਰਾਣੇ ਨੋਟ ਅਤੇ ਸਿੱਕਿਆ ਨੂੰ quickr, ebay, indiancoinmill, indiamart ਅਤੇ quickr, ebay, indiancoinmill, indiamart ਵਰਗੀਆਂ ਕਈ ਵੈਬਸਾਈਟ ’ਤੇ ਖ਼ਰੀਦ ਅਤੇ ਵੇਚ ਸਕਦੇ ਹੋ। ਇਨ੍ਹਾਂ ਵੈਬਸਾਈਟਾਂ ’ਤੇ ਤੁਹਾਨੂੰ ਆਪਣਾ ਨਾਮ, ਮੋਬਾਈਲ ਨੰਬਰ, ਈ-ਮੇਲ, ਆਦਿ ਦੇ ਕੇ ਰਜਿਸਟਰ ਹੋਣਾ ਪਏਗਾ, ਫਿਰ ਤੁਸੀਂ ਸਿੱਕੇ ਦੀ ਤਸਵੀਰ ਅਤੇ ਵੇਰਵੇ ਦਰਜ ਕਰਕੇ ਕੀਮਤ ਨਿਰਧਾਰਤ ਕਰ ਸਕਦੇ ਹੋ। ਜਿਵੇਂ ਹੀ ਤੁਹਾਡੀ ਲਿਸਟਿੰਗ ਆਨਲਾਈਨ ਦਰਜ ਹੋਵੇਗੀ ਤਾਂ ਖ਼ਰੀਦਦਾਰ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਭਾਵ ਤੁਸੀਂ ਇੱਕ ਝਟਕੇ ਵਿੱਚ ਕਰੋੜਾਂ ਦੇ ਮਾਲਕ ਬਣ ਸਕਦੇ ਹੋ। ਬਹੁਤ ਸਾਰੇ ਲੋਕ ਹਨ ਜੋ ਪੁਰਾਣੇ ਸਿੱਕਿਆਂ ਦੀ ਭਾਲ ਕਰਦੇ ਰਹਿੰਦੇ ਹਨ। ਅਜਿਹੇ ਸਿੱਕਿਆਂ ਦੀ ਨਿਲਾਮੀ ਜ਼ਰੀਏ ਬਹੁਤ ਸਾਰਾ ਪੈਸਾ ਕਮਾਇਆ ਜਾ ਸਕਦਾ ਹੈ। ਇਸ ਦੇ ਨਾਲ ਹੀ ਪੁਰਾਣੇ ਸਿੱਕਿਆਂ ਦੀ ਮੰਗ ਹਮੇਸ਼ਾ ਹੀ ਬਣੀ ਰਹਿੰਦੀ ਹੈ।