Friday, November 22, 2024
 

ਰਾਸ਼ਟਰੀ

ਸਿਵਲ ਸੇਵਾ ਪ੍ਰੀਖਿਆ 2020 ਦੇ ਨਤੀਜੇ ਐਲਾਨੇ

September 24, 2021 08:04 PM

ਨਵੀਂ ਦਿੱਲੀ : UPSC Result ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ.ਐੱਸ.ਸੀ.) ਨੇ ਸਿਵਲ ਸੇਵਾ ਪ੍ਰੀਖਿਆ 2020 ਦੇ ਫਾਈਨਲ ਨਤੀਜੇ ਐਲਾਨ ਦਿੱਤੇ ਹਨ। ਇਸ ਵਾਰ 761 ਉਮੀਦਵਾਰਾਂ ਨੂੰ ਸਫਲਤਾ ਮਿਲੀ ਹੈ। ਸਿਵਲ ਸਰਵਿਸਿਜ਼ ਪ੍ਰੀਖਿਆ 2020 ’ਚ 761 ਉਮੀਦਵਾਰ ਪਾਸ ਹੋਏ, ਜਿਨ੍ਹਾਂ ’ਚ 545 ਪੁਰਸ਼ ਅਤੇ 216 ਔਰਤਾਂ ਸ਼ਾਮਲ ਹਨ। ਸ਼ੁਭਮ ਕੁਮਾਰ ਨੇ ਸਿਵਲ ਸੇਵਾ ਪ੍ਰੀਖਿਆ, 2020 ’ਚ ਟਾਪ ਕੀਤਾ ਹੈ। ਜਾਗ੍ਰਿਤੀ ਅਵਸਥੀ ਅਤੇ ਅੰਕਿਤਾ ਜੈਨ ਨੇ ਸਿਵਲ ਸੇਵਾ ਪ੍ਰੀਖਿਆ ’ਚਹ ਕ੍ਰਮਵਾਰ ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਜਿਨ੍ਹਾਂ ਉਮੀਦਵਾਰਾਂ ਨੇ ਇਸ ਪ੍ਰੀਖਿਆ ’ਚ ਹਿੱਸਾ ਲਿਆ ਹੈ, ਉਹ ਅਧਿਕਾਰਤ ਵੈੱਬਸਾਈਟ upsc.gov.in ’ਤੇ ਜਾ ਕੇ ਆਪਣੇ ਨਤੀਜਿਆਂ ਦੀ ਜਾਂਚ ਕਰ ਸਕਦੇ ਹਨ। ਯੂ.ਪੀ.ਐੱਸ.ਸੀ. ਨੇ ਜਨਵਰੀ 2021 ’ਚ ਹੋਈ ਲਿਖਤੀ ਮੁੱਖ ਪ੍ਰੀਖਿਆ ਅਤੇ ਅਗਸਤ ਤੇ ਸਤੰਬਰ 2021 ਦਰਮਿਆਨ ਹੋਈ ਪਰਸਨੈਲਿਟੀ ਪ੍ਰੀਖਿਆ ਦੇ ਅਧਾਰ ’ਤੇ ਫਾਈਨਲ ਨਤੀਜਾ ਜਾਰੀ ਕੀਤਾ ਹੈ। ਜਨਰਲ ਸ਼੍ਰੇਣੀ ਦੇ 263, ਆਰਥਿਕ ਤੌਰ ’ਤੇ ਪੱਛੜੀਆਂ ਸ਼੍ਰੇਣੀਆਂ ਦੇ 86, ਹੋਰ ਪੱਛੜੀਆਂ ਸ਼੍ਰੇਣੀਆਂ ਦੇ 229, ਅਨੁਸੂਚਿਤ ਜਾਤੀਆਂ ਦੇ 122, ਅਨੁਸੂਚਿਤ ਜਨਜਾਤੀਆਂ ਦੇ 61 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ, ਜਿਸ ਤੋਂ ਬਾਅਦ ਕੁੱਲ 761 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਇਸ ਤੋਂ ਇਲਾਵਾ 150 ਉਮੀਦਵਾਰਾਂ ਨੂੰ ਰਿਜ਼ਰਵ ਰੱਖਿਆ ਗਿਆ ਹੈ।

 

Have something to say? Post your comment

 
 
 
 
 
Subscribe