Friday, November 22, 2024
 

ਰਾਸ਼ਟਰੀ

ਨਾਈ ਨੇ ਗਲਤੀ ਨਾਲ ਕੱਟ ਦਿਤੇ ਵਾਲ, ਹੋਇਆ 2 ਕਰੋੜ ਦਾ ਜੁਰਮਾਨਾ

September 24, 2021 05:07 PM

ਮੁੰਬਈ : ਇਕ ਮਾਡਲ ਨੇ ਅਦਾਲਤ ਵਿਚ ਕੇਸ ਪਾਇਆ ਸੀ ਕਿ ਉਸ ਦੇ ਵਾਲ ਨਾਈ ਨੇ ਗਲਤ ਕੱਟ ਦਿਤੇ ਜਿਸ ਕਾਰਨ ਉਸ ਦਾ ਪ੍ਰੋਫ਼ੈਸ਼ਨ ਅਤੇ ਸਮਾਜਕ ਤਾਲਮੇਲ ਖ਼ਤਮ ਹੋ ਗਿਆ ਹੈ ਕਿਉਂ ਕਿ ਉਸ ਦੀ ਮਾਡÇਲੰਗ ਹੀ ਉਸ ਦੇ ਲੰਮੇ ਵਾਲਾਂ ਕਰ ਕੇ ਹੁੰਦੀ ਸਂੀ ਜੋ ਕਿ ਹੁਣ ਖ਼ਤਮ ਹੋ ਚੁੱਕੀ ਹੈ। ਦਰਅਸਲ ਕੌਮੀ ਗਾਹਕ ਝਗੜਾ ਨਿਵਾਰਣ ਕਮਿਸ਼ਨ ਨੇ ਆਪਣੇ ਇੱਕ ਹੁਕਮ ਤਹਿਤ ਇੱਕ ਮਹਿਲਾ ਮਾਡਲ ਨੂੰ ਦੋ ਕਰੋੜ ਰੁਪਏ ਦਾ ਹਰਜਾਨਾ ਦਿਵਾਇਆ ਹੈ। ਇਹ ਮਾਡਲ ਕਈ ਵੱਡੇ ਬਰਾਂਡਾਂ ਲਈ ਮਸ਼ਹੂਰੀਆਂ ਕਰਦੀ ਹੈ ਜਿਨ੍ਹਾਂ ਵਿੱਚ ਵੀਐੱਲਸੀਸੀ ਅਤੇ ਪੈਂਟੀਨ ਸ਼ਾਮਲ ਹਨ। ਗੱਲ ਇਸ ਤਰ੍ਹਾਂ ਹੋਈ ਕਿ ਤਿੰਨ ਸਾਲ ਪਹਿਲਾਂ ਆਟੀਸੀ ਮੌਰਿਆ ਦੇ ਸਲੂਨ ਦੇ ਕਰਮਚਾਰੀਆਂ ਨੇ ਉਸ ਦੇ ਵਾਲ ਗਲਤ ਕੱਟ ਦਿਤੇ ਸਨ ਅਤੇ ਉਸ ਨਾਲ ਮਾੜਾ ਵਿਹਾਰ ਵੀ ਕੀਤਾ ਸੀ। ਜਸਟਿਸ ਆਰਕੇ ਅਗਰਵਾਲ ਅਤੇ ਡਾ. ਐੱਸਐੱਮ ਕਾਂਤੀਕਾਰ ਵੱਲੋ ਇਸ ਮਹਿਲਾ ਮਾਡਲ ਵੱਲੋਂ ਦਾਇਰ ਸ਼ਿਕਾਇਤ ਉੱਪਰ ਸੁਣਵਾਈਆਂ ਤੋਂ ਬਾਅਦ ਇਹ ਫ਼ੈਸਲਾ ਦਿਤਾ ਹੈ। ਸ਼ਿਕਾਇਤਕਰਤਾ ਆਪਣੇ ਲੰਮੇ ਵਾਲਾਂ ਕਾਰਨ ਹੀ ਵਾਲਾਂ ਨਾਲ ਜੁੜੇ ਉਤਪਾਦਾਂ ਦੀ ਮਾਡਲ ਸੀ। ਉਨ੍ਹਾਂ ਨੇ ਵੀਐੱਲਸੀਸੀ ਅਤੇ ਪੈਂਟੀਨ ਲਈ ਮਾਡਲਿੰਗ ਕੀਤੀ ਹੈ। ਪਰ ਦੂਜੀ ਧਿਰ (ਆਈਟੀਸੀ ਹੋਟਲ ਲਿਮਟਿਡ) ਵੱਲੋਂ ਉਨ੍ਹਾਂ ਦੀਆਂ ਹਦਾਇਤਾਂ ਦੇ ਉਲਟ ਵਾਲ ਕੱਟਣ ਕਾਰਨ ਉਨ੍ਹਾਂ ਦੇ ਸੰਭਾਵੀ ਕੰਮ ਦਾ ਨੁਕਸਾਨ ਹੋਇਆਅਤੇ ਉਨ੍ਹਾਂ ਨੂੰ ਭਾਰੀ ਨੁਕਸਾਨ ਹੋਇਆ ਜਿਸ ਕਾਰਨ ਉਨ੍ਹਾਂ ਦੀ ਪੂਰੀ ਜੀਵਨਸ਼ੈਲੀ ਬਦਲ ਗਈ ਅਤੇ ਉਨ੍ਹਾਂ ਦਾ ਇੱਕ ਵੱਡੀ ਮਾਡਲ ਬਣਨ ਦਾ ਸੁਫ਼ਨਾ ਟੁੱਟ ਗਿਆ। ਉਹ ਇਕ ਮੈਨੇਜਮੈਂਟ ਪੇਸ਼ੇਵਰ ਵਜੋਂ ਵੀ ਕੰਮ ਕਰ ਰਹੇ ਸਨ ਅਤੇ ਚੋਖੀ ਕਮਾਈ ਕਰ ਰਹੇ ਸਨ ਅਤੇ ਵਾਲ ਕੱਟਣ ਵਿੱਚ ਆਈਟੀਸੀ ਹੋਟਲ ਲਿਮਟਿਡ ਦੀ ਅਣਗਹਿਲੀ ਕਾਰਨ ਉਨ੍ਹਾਂ ਦੀ ਦਿਮਾਗ਼ੀ ਹਾਲਤ ਵਿਗੜ ਗਈ ਅਤੇ ਉਹ ਆਪਣੀ ਨੌਕਰੀ ਉੱਪਰ ਧਿਆਨ ਨਾ ਦੇ ਸਕੇ ਅਤੇ ਆਖ਼ਰ ਉਨ੍ਹਾਂ ਦੀ ਨੌਕਰੀ ਚਲੀ ਗਈ।

https://amzn.to/3o0C960

ਇਸ ਤੋਂ ਇਲਾਵਾ ਆਈਟੀਸੀ ਹੋਟਲ ਲਿਮਟਿਡ ਉਨ੍ਹਾਂ ਦੇ ਇਲਾਜ ਵਿੱਚ ਮੈਡੀਕਲ ਅਣਗਹਿਲੀ ਦਾ ਵੀ ਮੁਲਜ਼ਮ ਹੈ। ਆਈਟੀਸੀ ਹੋਟਲ ਦੇ ਸਟਾਫ਼ ਕਾਰਨ ਉਨ੍ਹਾਂ ਦੀ ਖੋਪੜੀ ਨੂੰ ਵੀ ਨੁਕਸਾਨ ਪਹੁੰਚਿਆ ਸੀ ਅਤੇ ਅਜੇ ਵੀ ਉੱਥੇ ਅਲਰਜੀ ਅਤੇ ਖਾਰਿਸ਼ ਹੈ। ਕਮਿਸ਼ਨ ਨੇ ਆਪਣੇ ਹੁਕਮਾਂ ਵਿੱਚ ਆਈਟੀਸੀ ਨੂੰ ਇਹ ਹਰਜਾਨਾ ਮਹਿਲਾ ਮਾਡਲ ਨੂੰ ਹੁਕਮਾਂ ਦੀ ਕਾਪੀ ਮਿਲਣ ਤੋਂ ਅੱਠ ਹਫ਼ਤਿਆਂ ਦੇ ਅੰਦਰ ਚੁਕਾਉਣ ਨੂੰ ਕਿਹਾ ਹੈ।
ਹੁਕਮਾਂ ਮੁਤਾਬਕ ਇੱਕ ਇੰਟਰਵਿਊ ਤੋਂ ਪਹਿਲਾਂ 12 ਅਪ੍ਰੈਲ, 2018 ਨੂੰ ਇਹ ਮਹਿਲਾ ਮਾਡਲ ਹੋਟਲ ਆਈਟੀਸੀ ਮੌਰਿਆ ਵਿੱਚ ਵਾਲ ਕਟਵਾਉਣ ਗਏ ਸਨ। ਮਹਿਲਾ ਨੇ ਉਸੇ ਵਾਲ ਕੱਟਣ ਵਾਲੇ/ਵਾਲੀ ਬਾਰੇ ਪੁੱਛਿਆ ਜੋ ਹਮੇਸ਼ਾ ਉਨ੍ਹਾਂ ਦੇ ਵਾਲ ਕੱਟਦੇ ਸਨ, ਜੋ ਕਿ ਉਸ ਦਿਨ ਮੌਜੂਦ ਨਹੀਂ ਸਨ। ਬਦਲੇ ਵਿੱਚ ਉਨ੍ਹਾਂ ਨੂੰ ਕੋਈ ਹੋਰ ਵਾਲ ਕੱਟਣ ਵਾਲਾ ਦਿੱਤਾ ਗਿਆ ਅਤੇ ਕਿਹਾ ਗਿਆ ਕਿ ਉਨ੍ਹਾਂ ਦੀ ਮਰਜ਼ੀ ਮੁਤਾਬਕ ਹੀ ਵਾਲ ਕੱਟੇ ਜਾਣਗੇ। ਜਦ ਕਿ ਵਾਲ ਉਨ੍ਹਾਂ ਦੀ ਹਦਾਇਤ ਮੁਤਾਬਕ ਨਹੀਂ ਕੱਟੇ ਗਏ।
ਹਾਲਾਂਕਿ ਜਦੋਂ ਉਨ੍ਹਾਂ ਨੇ ਬਾਅਦ ਵਿੱਚ ਆਪਣੇ ਵਾਲ ਦੇਖੇ ਤਾਂ ਉਹ ਹੈਰਾਨ ਰਹਿ ਗਏ। ਕਹਿਣ ਦੇ ਬਾਵਜੂਦ ਕਿ ਚੇਹਰੇ ਦੇ ਅੱਗੋਂ ਤੇ ਪਿੱਛੋਂ ਲੰਮੇ ਵਾਲ ਹੀ ਹੋਣ ਤੇ ਹੇਠਾਂ ਤੋਂ ਸਿਰਫ਼ ਚਾਰ ਇੰਚ ਹੀ ਕੱਟੇ ਜਾਣ, ਵਾਲ ਕੱਟਣ ਵਾਲੇ ਨੇ ਸਾਰੇ ਵਾਲ ਕੱਟ ਦਿੱਤੇ, ਬਸ ਸਿਰਫ਼ ਸਿਰਫ਼ ਚਾਰ ਇੰਚ ਵਾਲ ਛੱਡੇ ਜੋ ਮੋਢੇ ਤੱਕ ਆਉਂਦੇ ਸਨ
ਸਲੂਨ ਦੇ ਸਟਾਫ਼ ਨੇ ਮਾਮਲੇ ਉੱਪਰ ਮਿੱਟੀ ਪਾਉਣ ਲਈ ਉਨ੍ਹਾਂ ਨੂੰ ਇਲਾਜ ਦਾ ਵਾਅਦਾ ਕੀਤਾ ਜਿਸ ਬਾਰੇ ਸ਼ਿਕਾਇਤ ਕਰਤਾ ਦਾ ਦਾਅਵਾ ਹੈ ਕਿ ਇਹ ਠੀਕ ਨਹੀਂ ਸੀ ਅਤੇ ਉਸ ਨਾਲ ਉਨ੍ਹਾਂ ਦੇ ਵਾਲ ਖ਼ਰਾਬ ਹੋ ਗਏ’। ਹੁਣ ਅਦਾਲਤੀ ਹੁਕਮਾਂ ਵਿੱਚ ਕਿਹਾ ਗਿਆ ਕਿ ਉਸ ਤੋਂ ਬਾਅਦ ਉਨ੍ਹਾਂ ਨੇ ਸ਼ੀਸ਼ਾ ਦੇਖਣਾ ਅਤੇ ਸਮਾਜਿਕ ਮੇਲਜੋਲ ਬੰਦ ਕਰ ਦਿੱਤਾ। ਉਨ੍ਹਾਂ ਨੂੰ ਮੀਟਿੰਗਾਂ ਅਤੇ ਗੱਲਬਾਤ ਵਾਲੇ ਸੈਸ਼ਨਾਂ ਵਿੱਚ ਸ਼ਾਮਲ ਹੋਣਾ ਪੈਂਦਾ ਹੈ। ਪਰ ਆਪਣੇ ਛੋਟੇ ਹੇਅਰਕਟ ਕਾਰਨ ਉਨ੍ਹਾਂ ਦਾ ਸਵੈ-ਵਿਸ਼ਵਾਸ ਖ਼ਤਮ ਹੋ ਗਿਆ। ਘਟੀਆ ਹੇਅਰਕਟ ਅਤੇ ਉਸ ਤੋਂ ਬਾਅਦ ਤਸੀਹਿਆਂ ਵਾਲੇ ਇਲਾਜ ਤੋਂ ਬਾਅਦ ਹੋਏ ਮਾਨਸਿਕ ਤਣਾਅ ਕਾਰਨ ਉਨ੍ਹਾਂ ਨੂੰ ਆਮਦਨੀ ਦਾ ਵੀ ਬਹੁਤ ਨੁਕਸਾਨ ਹੋਇਆ।

 

Have something to say? Post your comment

 
 
 
 
 
Subscribe