ਇਸਲਾਮਾਬਾਦ : ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਪਾਕਿਸਤਾਨ ਤਾਂ ਪਹੁੰਚੀ ਸੀ ਪਰ ਸੁਰੱਖਿਆ ਕਾਰਨਾਂ ਕਰ ਕੇ ਕੋਈ ਮੈਚ ਖੇਡੇ ਬਿਨਾਂ ਹੀ ਪਰਤ ਗਈ ਸੀ । ਇਸ ਟੀਮ ਦੀ ਸੁਰੱਖਿਆ ਲਈ ਵੱਡੀ ਗਿਣਤੀ ਵਿਚ ਪੁਲਿਸ ਤੇ ਹੋਰ ਸੁਰੱਖਿਆ ਕਰਮੀ ਤੈਨਾਤ ਸਨ ਜਿਨ੍ਹਾਂ ਦੇ ਖਾਣੇ ਦਾ ਬਿਲ ਮੋਟਾ ਬਣ ਗਿਆ ਹੈ ਅਤੇ ਰੌਲਾ ਇਹ ਪੈ ਗਿਆ ਹੈ ਕਿ ਇਹ ਬਿਲ ਅਦਾ ਕੌਣ ਕਰੇਗਾ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸਲਾਮਾਬਾਦ ਅਤੇ ਰਾਵਲਪਿੰਡੀ ਵਿੱਚ ਪਾਕਿਸਤਾਨੀ ਫ਼ੌਜ ਦੇ ਨਾਲ ਕੀਵੀ ਟੀਮ ਦੀ ਸੁਰੱਖਿਆ ਲਈ ਪੰਜ ਐਸਪੀ ਅਤੇ 500 ਤੋਂ ਜ਼ਿਆਦਾ ਐਸਐਸਪੀ ਤਾਇਨਾਤ ਕੀਤੇ ਗਏ ਸਨ। ਉਨ੍ਹਾਂ ਵਿਚੋਂ ਹਰੇਕ ਨੂੰ ਦਿਨ ਵਿੱਚ ਦੋ ਵਾਰ ਬਰਿਆਨੀ ਪਰੋਸੀ ਗਈ, ਜਿਸਦੀ ਕੀਮਤ ਲਗਪਗ 27 ਲੱਖ ਰੁਪਏ ਸੀ।
ਦਰਅਸਲ ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਸੁਰੱਖਿਆ ਕਾਰਨਾਂ ਕਰ ਕੇ ਪਿਛਲੇ ਸ਼ੁਕਰਵਾਰ ਨੂੰ ਅਪਣਾ ਪਾਕਿਸਤਾਨ ਦੌਰਾ ਰੱਦ ਕਰ ਦਿਤਾ ਸੀ, ਜਿਸ ਤੋਂ ਬਾਅਦ ਇੰਗਲੈਂਡ ਅਤੇ ਨਿਊ ਸਾਉਥ ਵੇਲਜ਼ ਕ੍ਰਿਕਟ ਬੋਰਡ ਨੇ ਵੀ ਅਕਤੂਬਰ ਵਿੱਚ ਦੌਰਾ ਰੱਦ ਕਰ ਦਿੱਤਾ ਸੀ। ਅਕਤੂਬਰ ਵਿੱਚ ਨਿਰਧਾਰਤ ਕੀਤੇ ਗਏ ਦੌਰੇ ਵਿੱਚ, ਇੰਗਲੈਂਡ ਦੀਆਂ ਪੁਰਸ਼ ਅਤੇ ਮਹਿਲਾ ਦੋਵਾਂ ਟੀਮਾਂ ਨੇ ਪਾਕਿਸਤਾਨੀ ਧਰਤੀ ’ਤੇ ਮੈਚ ਖੇਡਣੇ ਸਨ। ਮੀਡੀਆ ਰਿਪੋਰਟਾਂ ਅਨੁਸਾਰ, ਦੋਵਾਂ ਟੀਮਾਂ ਦੀ ਵਾਪਸੀ ਕਾਰਨ ਪਾਕਿਸਤਾਨ ਕ੍ਰਿਕਟ ਬੋਰਡ ਨੂੰ ਵੱਡਾ ਵਿੱਤੀ ਨੁਕਸਾਨ ਹੋਣ ਦੀ ਸੰਭਾਵਨਾ ਹੈ।
https://amzn.to/2XGgHYS
ਤਾਜ਼ਾ ਜਾਣਕਾਰੀ ਅਨੁਸਾਰ ਪੀਸੀਬੀ ਨੇ ਕੀਵੀ ਲਈ ਤਾਇਨਾਤ ਸੁਰੱਖਿਆ ਏਜੰਸੀਆਂ ਨੂੰ ਭਾਰੀ ਕੀਮਤ ਅਦਾ ਕੀਤੀ ਹੈ। ਇਸ ਦੇ ਨਾਲ ਹੀ ਕੀਵੀ ਖਿਡਾਰੀਆਂ ਦੀ ਸੁਰੱਖਿਆ ਵਿੱਚ ਤਾਇਨਾਤ ਸੈਨਿਕਾਂ ਨੂੰ ਬਿਰਿਆਨੀ ਖੁਆਈ ਗਈ। ਉਸ ਦਾ ਬਿੱਲ ਕਰੀਬ 27 ਲੱਖ ਰੁਪਏ ਆਇਆ ਹੈ। ਹੁਣ ਪੀਸੀਬੀ ਨੂੰ ਇਹ ਬਿੱਲ ਵੀ ਅਦਾ ਕਰਨਾ ਪਵੇਗਾ। ਤਕਰੀਬਨ 18 ਸਾਲਾਂ ਬਾਅਦ, ਨਿਊਜ਼ੀਲੈਂਡ ਵ੍ਹਾਈਟ-ਬਾਲ ਸੀਰੀਜ਼ ਲਈ 11 ਸਤੰਬਰ ਨੂੰ ਪਾਕਿਸਤਾਨ ਪਹੁੰਚੀ ਅਤੇ ਉਸ ਨੇ ਤਿੰਨ ਵਨਡੇ ਅਤੇ ਪੰਜ ਟੀ-20 ਕੌਮਾਂਤਰੀ ਮੈਚ ਖੇਡਣੇ ਸਨ। ਨਿਊਜ਼ੀਲੈਂਡ ਦੀ ਟੀਮ ਅੱਠ ਦਿਨ ਪਾਕਿਸਤਾਨ ਵਿਚ ਰਹੀ। ਇਸ ਤੋਂ ਬਾਅਦ ਸੁਰੱਖਿਆ ਕਾਰਨਾਂ ਕਰ ਕੇ ਦੌਰਾ ਰੱਦ ਕਰ ਦਿਤਾ ਗਿਆ ਅਤੇ ਕੀਵੀ ਟੀਮ ਬਿਨਾਂ ਕੋਈ ਮੈਚ ਖੇਡੇ ਰਵਾਨਾ ਹੋ ਗਈ। ਕੁੱਲ 33 ਮੈਂਬਰਾਂ ਵਾਲੀ ਇਹ ਟੀਮ ਸਨਿਚਰਵਾਰ ਸ਼ਾਮ ਨੂੰ ਇਸਲਾਮਾਬਾਦ ਤੋਂ ਚਾਰਟਰਡ ਫਲਾਈਟ ਰਾਹੀਂ ਦੁਬਈ ਲਈ ਰਵਾਨਾ ਹੋਈ। ਦਰਅਸਲ 500 ਸੁਰੱਖਿਆ ਕਰਮਚਾਰੀਆਂ ਨੇ 27 ਲੱਖ ਦੀ ਬਿਆਨੀ ਖਾਧੀ ਸੀ।
ਨਿਊਜ਼ੀਲੈਂਡ ਦੀ ਟੀਮ ਨੇ ਕੀ ਕਿਹਾ?
ਨਿਊਜ਼ੀਲੈਂਡ ਨੇ ਬਿਨਾਂ ਕੋਈ ਮੈਚ ਖੇਡੇ ਪਾਕਿਸਤਾਨ ਦਾ ਦੌਰਾ ਰੱਦ ਕਰ ਦਿਤਾ। ਇਸ ਸਬੰਧ ਵਿੱਚ, ਨਿਊਜ਼ੀਲੈਂਡ ਕ੍ਰਿਕਟ ਬੋਰਡ ਨੇ ਕਿਹਾ ਕਿ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ ਲਾਹੌਰ ਜਾਣ ਤੋਂ ਪਹਿਲਾਂ, ਟੀਮ ਨੂੰ ਅੱਜ ਸ਼ਾਮ ਰਾਵਲਪਿੰਡੀ ਵਿਚ ਪਾਕਿਸਤਾਨ ਵਿਰੁਧ ਤਿੰਨ ਵਨ ਡੇ ਮੈਚਾਂ ਵਿੱਚੋਂ ਪਹਿਲਾ ਮੈਚ ਖੇਡਣਾ ਸੀ। ਹਾਲਾਂਕਿ, ਨਿਊਜ਼ੀਲੈਂਡ ਸਰਕਾਰ ਨੇ ਪਾਕਿਸਤਾਨ ਨੂੰ ਵਧੇ ਹੋਏ ਖ਼ਤਰੇ ਬਾਰੇ ਸੂਚਿਤ ਕੀਤਾ ਹੈ ਅਤੇ ਇੱਥੇ ਸੁਰੱਖਿਆ ਸਲਾਹਕਾਰਾਂ ਦੀ ਸਲਾਹ ਤੋਂ ਬਾਅਦ, ਇਹ ਫ਼ੈਸਲਾ ਕੀਤਾ ਗਿਆ ਹੈ ਕਿ ਬਲੈਕਕੈਪਸ ਦੌਰੇ ਨੂੰ ਜਾਰੀ ਨਹੀਂ ਰੱਖੇਗਾ। ।