ਨਵੀਂ ਦਿੱਲੀ : ਅਗਲੇ ਇਕ ਸਾਲ ਚ ਕੋਵਿਡ-19 ਮਹਾਂਮਾਰੀ ਪੂਰੀ ਤਰ੍ਹਾਂ ਖ਼ਤਮ ਹੋ ਜਾਵੇਗੀ। ਇਹ ਕਹਿਣਾ ਹੈ ਕੋਰੋਨਾ ਵੈਕਸੀਨ ਬਣਾਉਣ ਵਾਲੇ ਮੌਡਰਨਾ ਦੇ CEO ਸਟੀਫ਼ਨ ਬੈਂਸੇਲ ਦਾ, ਉਨ੍ਹਾਂ ਕਿਹਾ ਕਿ ਗਲੋਬਲ ਡਿਮਾਂਡ ਦੇ ਮੁਤਾਬਕ ਹੁਣ ਤੇਜ਼ੀ ਨਾਲ ਵੈਕਸੀਨ ਦੀ ਪ੍ਰੋਡਕਸ਼ਨ ਹੋ ਰਹੀ ਹੈ। ਜਿਸ ਦੇ ਚੱਲਦਿਆਂ ਜਲਦ ਹੀ ਇਸ ਮਹਾਮਾਰੀ ਤੋਂ ਛੁਟਕਾਰਾ ਪਾ ਲਿਆ ਜਾਵੇਗਾ। ਹਾਲਾਂਕਿ ਘੱਟ ਆਮਦਨ ਵਾਲੇ ਦੇਸ਼ਾਂ 'ਚ ਹੁਣ ਤਕ ਸਿਰਫ਼ 2 ਫੀਸਦ ਲੋਕਾਂ ਨੂੰ ਹੀ ਵੈਕਸੀਨ ਦੀ ਡੋਜ਼ ਦਿੱਤੀ ਜਾ ਸਕੀ ਹੈ। ਇਸ ਦੇ ਨਾਲ ਹੀ ਬੈਂਸੇਲ ਨੇ ਕਿਹਾ, 'ਜੋ ਲੋਕ ਵੈਕਸੀਨ ਲਗਵਾ ਲੈਣਗੇ ਉਹ ਆਉਣ ਵਾਲੇ ਸਮੇਂ 'ਚ ਵਾਇਰਸ ਤੋਂ ਸੁਰੱਖਿਅਤ ਰਹਿਣਗੇ। ਜੋ ਲੋਕ ਇਹ ਵੈਕਸੀਨ ਨਹੀਂ ਲਵਾਉਂਦੇ ਉਨ੍ਹਾਂ ਨੂੰ ਇਸ ਦੇ ਡੈਲਟਾ ਵੇਰੀਏਂਟ ਦੇ ਚੱਲਦਿਆਂ ਬਿਮਾਰ ਪੈਣ ਜਾਂ ਹਸਪਤਾਲ ਭਰਤੀ ਹੋਣ ਦਾ ਖਤਰਾ ਬਣਿਆ ਰਹੇਗਾ।'