ਨਵੀਂ ਦਿੱਲੀ : ਹੋਣ ਇਕ ਹੋਰ ਅੰਤਰਰਾਸ਼ਟਰੀ ਰੌਲਾ ਪੈ ਗਿਆ ਹੈ ਕਿ ਮੋਦੀ ਜੀ ਅਮਰੀਕੀ ਯਾਤਰਾ ਉਤੇ ਕਿਵੇਂ ਜਾ ਸਕਦੇ ਹਨ ਜਦੋਂ ਕਿ ਉਨ੍ਹਾਂ ਨੇ ਕੋਰੋਨਾ ਦੀ ਉਹ ਵੈਕਸੀਨ ਲਈ ਹੋਈ ਹੈ ਜਿਸ ਨੂੰ ਅਮਰੀਕਾ ਮਾਨਤਾ ਹੀ ਨਹੀਂ ਦਿੰਦਾ। ਦਰਅਸਲ ਇਸੇ ਵਰ੍ਹੇ 1 ਮਾਰਚ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੇ ਏਮਜ਼ ਹਸਪਤਾਲ ਜਾ ਕੇ ਕੋਰੋਨਾ ਵੈਕਸੀਨ ਦੀ ਪਹਿਲੀ ਵੈਕਸੀਨ ਹਾਸਲ ਕੀਤੀ ਸੀ। ਉਨ੍ਹਾਂ ਨੇ ਭਾਰਤ ਵਿੱਚ ਹੀ ਬਣਾਏ ਗਏ ਕੋਵੈਕਸੀਨ ਦੀ ਇੱਕ ਖੁਰਾਕ ਲਈ ਸੀ. ਤੁਹਾਨੂੰ ਦੱਸ ਦੇਈਏ ਕਿ ਇਸ ਟੀਕੇ ਨੂੰ ਅਮਰੀਕਾ, ਬ੍ਰਿਟੇਨ, ਆਸਟ੍ਰੇਲੀਆ ਸਮੇਤ ਦੁਨੀਆ ਦੇ ਕਈ ਵੱਡੇ ਦੇਸ਼ਾਂ ਨੇ ਮਾਨਤਾ ਨਹੀਂ ਦਿੱਤੀ ਹੈ; ਭਾਵੇਂ ਕੋਵੀਸ਼ਿਲਡ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਦੱਸ ਦੇਈਏ ਕਿ ਕੱਲ੍ਹ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਉੱਪ–ਰਾਸ਼ਟਰਪਤੀ ਕਮਲਾ ਹੈਰਿਸ ਨਾਲ ਮੁਲਾਕਾਤ ਕੀਤੀ ਸੀ।
ਕਾਂਗਰਸ ਦੇ ਨੇਤਾ ਦਿਗਵਿਜੇ ਸਿੰਘ ਨੇ ਪੀਐਮ ਨਰਿੰਦਰ ਮੋਦੀ ਦੇ ਕੋਵੈਕਸੀਨ (CO-VAXIN) ਟੀਕਾ ਲਗਵਾਉਣ ਤੋਂ ਬਾਅਦ ਵੀ ਅਮਰੀਕਾ ਵਿੱਚ ਦਾਖਲਾ ਲੈਣ ਬਾਰੇ ਸਵਾਲ ਖੜ੍ਹੇ ਕੀਤੇ ਹਨ। ਦਿਗਵਿਜੇ ਸਿੰਘ ਨੇ ਕਿਹਾ ਕਿ ਅਮਰੀਕਾ ਨੇ ਇਸ ਟੀਕੇ ਨੂੰ ਆਪਣੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਹੈ ਭਾਵ 'ਕੋਵੈਕਸੀਨ' ਨੂੰ ਤਾਂ ਅਮਰੀਕਾ ਵਿੱਚ ਮਾਨਤਾ ਹਾਸਲ ਨਹੀਂ ਹੈ। ਅਜਿਹੀ ਸਥਿਤੀ ਵਿੱਚ, ਇਹ ਟੀਕਾ ਲਗਵਾਉਣ ਦੇ ਬਾਅਦ ਵੀ ਪੀਐਮ ਨਰਿੰਦਰ ਮੋਦੀ ਨੂੰ ਐਂਟਰੀ ਕਿਵੇਂ ਮਿਲੀ?
ਦਿਗਵਿਜੇ ਸਿੰਘ ਨੇ ਟਵੀਟ ਕੀਤਾ ਕਿ 'ਜੇ ਮੈਨੂੰ ਸਹੀ ਤਰ੍ਹਾਂ ਯਾਦ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹ ਟੀਕਾ ਲਵਾਇਆ ਹੋਇਆ ਹੈ ਜਿਸ ਨੂੰ ਅਮਰੀਕਾ ਨੇ ਮਨਜ਼ੂਰੀ ਨਹੀਂ ਦਿੱਤੀ ਹੈ। ਜਾਂ ਕੀ ਮੋਦੀ ਇਸ ਤੋਂ ਇਲਾਵਾ ਕੋਈ ਹੋਰ ਟੀਕਾ ਲਿਆ ਹੈ ਜਾਂ ਕੀ USA ਪ੍ਰਸ਼ਾਸਨ ਨੇ ਮੋਦੀ ਨੂੰ ਛੋਟ ਦਿੱਤੀ ਹੈ? ਦੇਸ਼ ਇਹ ਜਾਣਨਾ ਚਾਹੁੰਦਾ ਹੈ।
ਦਿਗਵਿਜੇ ਸਿੰਘ ਤੋਂ ਇਲਾਵਾ ਸੀਨੀਅਰ ਕਾਂਗਰਸੀ ਨੇਤਾ ਮਾਰਗਰੇਟ ਅਲਵਾ ਦੇ ਬੇਟੇ ਨਿਖਿਲ ਅਲਵਾ ਨੇ ਵੀ ਇਸ 'ਤੇ ਸਵਾਲ ਚੁੱਕੇ ਹਨ। ਨਿਖਿਲ ਅਲਵਾ ਨੇ ਟਵੀਟ ਕੀਤਾ ਕਿ 'ਮੇਰੇ ਪ੍ਰਧਾਨ ਮੰਤਰੀ ਦੀ ਤਰ੍ਹਾਂ, ਮੈਨੂੰ ਵੀ ਆਤਮ ਨਿਰਭਰ ਕੋਵੈਕਸੀਨ ਮਿਲੀ ਹੈ। ਹੁਣ ਮੈਂ ਈਰਾਨ, ਨੇਪਾਲ ਅਤੇ ਕੁਝ ਹੋਰ ਦੇਸ਼ਾਂ ਨੂੰ ਛੱਡ ਕੇ ਦੁਨੀਆ ਦੇ ਜ਼ਿਆਦਾਤਰ ਹਿੱਸਿਆਂ ਦੀ ਯਾਤਰਾ ਨਹੀਂ ਕਰ ਸਕਦਾ। ਪਰ ਮੈਂ ਇਹ ਜਾਣ ਕੇ ਹੈਰਾਨ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਜਾਣ ਦੀ ਇਜਾਜ਼ਤ ਮਿਲ ਗਈ ਹੈ। ਅਮਰੀਕਾ 'ਚ ਤਾਂ ਇਸ ਵੈਕਸੀਨ ਨੂੰ ਮਾਨਤਾ ਹੀ ਹਾਸਲ ਨਹੀਂ ਹੈ, ਅਜਿਹੀ ਸਥਿਤੀ ਵਿੱਚ, ਪ੍ਰਸ਼ਨ ਉੱਠਦਾ ਹੈ ਕਿ ਪ੍ਰਧਾਨ ਮੰਤਰੀ ਨੇ ਅਸਲ ਵਿੱਚ ਕਿਹੜਾ ਟੀਕਾ ਲਗਾਇਆ ਸੀ?