ਮੋਹਾਲੀ (ਸੱਚੀ ਕਲਮ ਬਿਊਰੋ) :
ਆਜ਼ਾਦ ਗਰੁੱਪ ਵੱਲੋਂ ਸਮਾਜ ਸੇਵਾ ਦੇ ਖੇਤਰ ਵਿੱਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ | ਹਮੇਸ਼ਾਂ ਲੋਕਾਂ ਦੀ ਮਦਦ ਦੇ ਲਈ ਅੱਗੇ ਰਿਹਾ ਹੈ | ਇਸ ਗੱਲ ਦਾ ਪ੍ਰਗਟਾਵਾ ਆਜ਼ਾਦ ਗਰੁੱਪ ਦੇ ਮੁਖੀ ਤੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕੀਤਾ | ਪਿਛਲੇ ਦਿਨੀਂ ਆਜ਼ਾਦ ਗਰੁੱਪ ਵੱਲੋ ਐਂਬੂਲੈਂਸ ਦੀ ਸਹਾਇਤਾ ਲੋੜਵੰਦ ਲੋਕਾਂ ਨੂੰ ਸੂਟ ਮੋਹਾਲੀ ਇਲਾਕੇ 'ਚ ਸੈਨੀਟਾਇਜੇਸ਼ਨ , ਪਿੰਡਾਂ 'ਚ ਲੋਕਾਂ ਨੂੰ ਸਪੋਰਟਸ ਕਿੱਟਾਂ ਵੀ ਵੰਡੀਆਂ ਗਈਆਂ |
ਸਮਾਜ ਸੇਵਾ ਦੀ ਲੀਹ ਤੇ ਚਲਦਿਆਂ ਆਜ਼ਾਦ ਗਰੁੱਪ ਵੱਲੋਂ ਅੱਜ ਗਾਊ ਗ੍ਰਾਸ ਸੇਵਾ ਸਮਿਤੀ ਦੀ ਸੇਵਾ ਭਾਵਨਾ ਨੂੰ ਵੇਖਦਿਆਂ ਇਕ ਨੂੰ ਵਾਹਨ ਭੇਟ ਕੀਤਾ ਗਿਆ ਤਾਂ ਜੋ ਉਹਨਾਂ ਨੂੰ ਕੰਮ ਕਰਨ ਵਿੱਚ ਅਸਾਨੀ ਹੋ ਸਕੇ। ਇਸ ਮੌਕੇ ਸਾਬਕਾ ਮੇਅਰ ਕੁਲਵੰਤ ਸਿੰਘ ਨੇ ਕਿਹਾ ਕਿ ਗਾਊ ਗ੍ਰਾਸ ਸੇਵਾ ਸਮਿਤੀ ਗਊਆਂ ਦੀ ਸੇਵਾ ਦੇ ਲਈ ਰੇੜੀਆਂ 'ਤੇ ਸਮਾਨ ਲੈ ਕੇ ਆਉਂਦੇ ਸੀ, ਜਿਸ ਨੂੰ ਵੇਖਦੇ ਹੋਏ ਆਜ਼ਾਦ ਗਰੁੱਪ ਨੇ ਗਾਊ ਗ੍ਰਾਸ ਸੇਵਾ ਸਮਿਤੀ ਨੂੰ ਗੱਡੀ ਭੇਟ ਕੀਕੀਤੀ ਹੈ ਤਾਂ ਜੋ ਉਹਨਾਂ ਨੂੰ ਕੰਮ ਕਰਨ ਚ ਆਸਾਨੀ ਹੋ ਸਕੇ ਨਾਲ ਹੀ ਉਹਨਾਂ ਕਿਹਾ ਕਿ ਅਜਿਹਾ ਕਰਨ ਨਾਲ ਹੋਰਨਾਂ ਲੋਕ ਨੂੰ ਵੀ ਪ੍ਰੇਣਾ ਮਿਲੇਗੀ ਕਿ ਉਹ ਵੀ ਗਾਵਾਂ ਤੇ ਹੋਰਨਾਂ ਪਸ਼ੂਆਂ ਦੀ ਮਦਦ ਲਈ ਅੱਗੇ ਆ ਸਕਣ | ਆਜ਼ਾਦ ਗਰੁੱਪ ਨੇ ਸੇਵਾ ਦਾ ਬੀੜਾ ਚੁਕਿਆ ਹੈ ਅਤੇ ਹਮੇਸ਼ਾ ਮੋਹਾਲੀ ਦੇ ਲੋਕਾਂ ਨੂੰ ਸਮਰਪਿਤ ਹਨ ਅਤੇ ਲੋਕਾਂ ਦੀ ਮਦਦ ਲਈ ਅੱਗੇ ਆਉਂਦਾ ਹੈ |
ਇਸ ਮੌਕੇ ਉਹਨਾਂ ਦੇ ਨਾਲ ਅਜ਼ਾਦ ਗਰੁੱਪ ਦੇ ਮੌਜੂਦਾ ਕੌਂਸਲਰ ਸੁਖਦੇਵ ਸਿੰਘ ਪਟਵਾਰੀ, ਸਰਬਜੀਤ ਸਿੰਘ ਸਮਾਣਾ, ਗੁਰਮੀਤ ਕੌਰ, ਕਰਮਜੀਤ ਕੌਰ, ਹਰਜਿੰਦਰ ਕੌਰ ਸੋਹਾਣਾ, ਰਾਜਵੀਰ ਕੌਰ ਗਿੱਲ ਅਤੇ ਗਊਂ ਗ੍ਰਾਸ ਸੇਵਾ ਸਮਿਤੀ ਦੇ ਮੈਂਬਰ ਦੀਪਕ ਸ਼ਰਮਾ, ਰਾਜ ਕੁਮਾਰ ਰੈਨਾ, ਹਰਕੇਸ਼ ਸਿੰਘ, ਵਿਕਾਸ ਕੁਮਾਰ, ਕ੍ਰਿਸ਼ਨ ਕੁਮਾਰ, ਜਤਿੰਦਰ ਬਾਂਸਲ, ਅਨਿਲ ਸ਼ਰਮਾ, ਪੰਕਜ ਅਰੋੜਾ, ਰੋਹਿਤ ਸ਼ਰਮਾ, ਦੇ ਨਾਲ ਹੋਰ ਸਮਾਜ ਸੇਵੀ ਜਸਬੀਰ ਕੌਰ ਅਤਲੀ, ਪਰਮਜੀਤ ਸਿੰਘ ਕਾਹਲੋਂ, ਸੋਨੂੰ ਸੋਢੀ, ਸੁਰਿੰਦਰ ਸਿੰਘ, ਅੰਜਲੀ ਸਿੰਘ, ਹਰਜੀਤ ਕੌਰ, ਕਮਲਜੀਤ ਕੌਰ ਸੋਹਾਣਾ, ਵਿਜੇਤਾ ਮਹਾਜਨ, ਫੁਲਰਾਜ ਸਿੰਘ, ਅਰਪੀ ਸ਼ਰਮਾ, ਸੁਰਿੰਦਰ ਸਿੰਘ ਰੋਡਾ, ਪਰਮਜੀਤ ਸਿੰਘ ਚੋਹਾਨ, ਜਸਪਾਲ ਸਿੰਘ ਮਟੌਰ, ਡਾ.ਕੁਲਦੀਪ ਸਿੰਘ, ਹਰਮੇਸ਼ ਸਿੰਘ ਕੁੰਭੜਾ, ਕੁਲਦੀਪ ਸਿੰਘ ਦੂੰਮੀ, ਅਰੁਣਾ ਗੋਇਲ, ਐੱਸ.ਐੱਸ ਬੋਪਾਰਾਏ, ਦੀਪਕ ਸ਼ਰਮਾ, ਅਕਬਿੰਦਰ ਸਿੰਘ ਗੋਸਲ, ਹਰਵਿੰਦਰ ਸਿੰਘ ਸੈਣੀ, ਐੱਚ.ਐੱਸ ਬਰਾੜ, ਰਾਜੀਵ, ਇੰਦਰਜੀਤ ਖੋਖਰ ਮੌਜੂਦ ਰਹੇ |