ਜੰਮੂ : ਪੀਡੀਪੀ ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਅੱਜ ਵੱਡਾ ਬਿਆਨ ਦਿੰਦੇ ਹੋਏ ਭਾਜਪਾ ਨੂੰ ਕਰੜੇ ਹੱਥੀਂ ਲਿਆ। ਦਰਅਸਲ ਉਨ੍ਹਾਂ ਨੇ ਕੇਂਦਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਜਵਾਹਰ ਲਾਲ ਨਹਿਰੂ, ਅਟਲ ਬਿਹਾਰੀ ਵਾਜਪਾਈ ਵਰਗੇ ਨੇਤਾਵਾਂ ਦਾ ਜੰਮੂ -ਕਸ਼ਮੀਰ ਲਈ ਇਕ ਵਿਜਨ ਸੀ ਪਰ ਇਹ ਸਰਕਾਰ ਹਿੰਦੂਆਂ ਅਤੇ ਮੁਸਲਮਾਨਾਂ ਵਿਚ ਪਾੜਾ ਪੈਦਾ ਕਰਦੀ ਹੈ। ਜੰਮੂ ਵਿਚ ਬੋਲਦੇ ਹੋਏ ਮਹਿਬੂਬਾ ਮੁਫ਼ਤੀ ਨੇ ਕਿਹਾ ਕਿ ਦਿੱਲੀ ਦੇ ਲੋਕ ਜੰਮੂ-ਕਸ਼ਮੀਰ ਨੂੰ ਇਕ ਪ੍ਰਯੋਗਸ਼ਾਲਾ ਵਜੋਂ ਵਰਤ ਰਹੇ ਹਨ ਅਤੇ ਇਸ ਦਾ ਪ੍ਰਯੋਗ ਕਰ ਰਹੇ ਹਨ। ਨਹਿਰੂ, ਵਾਜਪਾਈ ਵਰਗੇ ਨੇਤਾਵਾਂ ਦਾ ਜੰਮੂ-ਕਸ਼ਮੀਰ ਲਈ ਦਿ੍ਰਸ਼ਟੀਕੋਣ ਸੀ ਪਰ ਇਹ ਸਰਕਾਰ ਹਿੰਦੂ ਅਤੇ ਮੁਸਲਮਾਨਾਂ ਵਿਚ ਪਾੜਾ ਪੈਦਾ ਕਰਦੀ ਹੈ। ਸਰਦਾਰ ਹੁਣ ਖ਼ਾਲਿਸਤਾਨੀ ਹਨ, ਅਸੀਂ ਪਾਕਿਸਤਾਨੀ ਹਾਂ, ਸਿਰਫ਼ ਭਾਜਪਾ ਹਿੰਦੁਸਤਾਨੀ ਹੈ।
ਪਾਰਟੀ ਦੇ ਯੂਥ ਵਿੰਗ ਵਲੋਂ ਇਥੇ ਕੀਤੀ ਗਈ ਇਕ ਰੈਲੀ ਵਿਚ ਮਹਿਬੂਬਾ ਮੁਫ਼ਤੀ ਨੇ ਦਾਅਵਾ ਕੀਤਾ ਕਿ ਇਹ ਹਿੰਦੂ ਨਹੀਂ ਬਲਕਿ ਲੋਕਤੰਤਰ ਅਤੇ ਭਾਰਤ ਹੈ ਜੋ ਭਾਜਪਾ ਦੇ ਰਾਜ ਵਿਚ ਖਤਰੇ ਵਿਚ ਹੈ, ਜਿਸਨੇ ਕਾਂਗਰਸ ਦੇ ਪਿਛਲੇ 70 ਸਾਲਾਂ ਦੇ ਸਾਰੇ “ਚੰਗੇ ਕੰਮ’’ ਨੂੰ ਖ਼ਤਮ ਕਰ ਦਿਤਾ ਹੈ ਅਤੇ ਰਾਸ਼ਟਰੀ ਸਰੋਤਾਂ ਨੂੰ ਵੇਚਣਾ ਅਤੇ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਧਾਉਣਾ ਸ਼ੁਰੂ ਕਰ ਦਿਤਾ ਹੈ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ “ਖ਼੍ਰੀਦਣ ਜਾਂ ਡਰਾਉਣ’’ ਲਈ ਕੰਮ ਕੀਤਾ। ਮਹਿਬੂਬਾ ਨੇ ਸੰਬੋਧਨ ਕਰਦਿਆਂ ਕਿਹਾ ਜੰਮੂ -ਕਸ਼ਮੀਰ ਮੁਸੀਬਤ ਵਿਚ ਹੈ ਅਤੇ ਸਮੁੱਚਾ ਦੇਸ਼ ਵੀ। ਮਹਿਬੂਬਾ ਨੇ ਭਾਜਪਾ ’ਤੇ ਤਾਲਿਬਾਨ, ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਦੇ ਮੁੱਦਿਆਂ ’ਤੇ ਰਾਜਨੀਤੀ ਖੇਡਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਗਵਾ ਪਾਰਟੀ ਦੇ ਸੱਤ ਸਾਲਾਂ ਦੇ ਸ਼ਾਸਨ ਨੇ ਦੇਸ਼ ਦੇ ਲੋਕਾਂ ਲਈ ਮੁਸੀਬਤਾਂ ਲਿਆਂਦੀਆਂ ਹਨ ਅਤੇ ਜੰਮੂ-ਕਸ਼ਮੀਰ ਨੂੰ ਤਬਾਹ ਕਰ ਦਿਤਾ ਹੈ।