ਨਵੀਂ ਦਿੱਲੀ : ਦਿੱਲੀ ਸਿੱਖ ਗੁਰੂਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1358 ਉੱਤੇ ਲਿਖੀ ਬਾਣੀ ਨਹੀਂ ਪੜ੍ਹ ਸਕੇ ਜਿਸ ਕਾਰਨ ਡਾਇਰੈਕਟੋਰੇਟ ਆਫ ਗੁਰੂਦੁਆਰਾ ਕਮਿਸ਼ਨ ਨੇ ਉਨ੍ਹਾਂ ਨੂੰ ਅਯੋਗ ਕਰਾਰ ਦਿੰਦਿਆਂ ਫੇਲ੍ਹ ਕਰ ਦਿੱਤਾ ਹੈ।
ਦੱਸ ਦਈਏ ਕਿ ਕਮਿਸ਼ਨ ਵੱਲੋਂ ਜਾਰੀ ਚਿੱਠੀ ਅਨੁਸਾਰ ਸਿਰਸਾ ਨੇ ਆਪਣੀ ਮਰਜ਼ੀ ਨਾਲ 46 ਸ਼ਬਦ ਲਿਖੇ ਜਿਨ੍ਹਾਂ ਵਿੱਚੋਂ 27 ਅਸ਼ੁੱਧ ਨਿਕਲੇ। ਸਿਰਸਾ ਇਸ ਨਾਲ ਡੀਐੱਸਜੀਐੱਮਸੀ ਐਕਟ (DSGMC ACT) ਦੇ ਸੈਕਸ਼ਨ-10 ਵਿੱਚ ਕਮੇਟੀ ਮੈਂਬਰ ਬਣਨ ਤੋਂ ਵੀ ਖੁੰਜ ਗਏ ਹਨ।