ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਨੇ ਯੂਜੀ ਅਤੇ ਪੀਜੀ ਕਲਾਸਾਂ ਲਈ ਸਾਲ 2021-22 ਲਈ ਪਰੀਖਿਆ ਫ਼ਾਰਮ ਜਮਾਂ ਕਰਾਉਣ ਦੀਆਂ ਤਰੀਕਾਂ ਦਾ ਵੇਰਵਾ ਜਾਰੀ ਕੀਤਾ ਹੈ। ਸਾਰੀਆਂ ਪੀ ਜੀ/ਯੂ ਜੀ ਕਲਾਸਾਂ ਲਈ ਔਡ ਸਮੈਸਟਰਾਂ (1, 3, 5, 7, 9) ਦੀ 17 ਦਸੰਬਰ ਤੋਂ ਅਰੰਭ ਹੋ ਰਹੀ ਪਰੀਖਿਆ ਲਈ ਬਿਨਾ ਲੇਟ ਫ਼ੀਸ 28 ਅਕਤੂਬਰ, 2075 ਰੁ ਲੇਟ ਫ਼ੀਸ ਨਾਲ 5 ਨਵੰਬਰ, 6075 ਰੁ ਲੇਟ ਫ਼ੀਸ ਨਾਲ 17 ਨਵੰਬਰ ਤੱਕ, 11075 ਰੁ ਲੇਟ ਫ਼ੀਸ ਨਾਲ 2 ਦਸੰਬਰ ਤੱਕ ਅਤੇ 22075 ਰੁ ਲੇਟ ਫ਼ੀਸ ਨਾਲ 9 ਦਸੰਬਰ ਤੱਕ ਫ਼ਾਰਮ ਭਰੇ ਜਾ ਸਕਦੇ ਹਨ। ਸਾਲਾਨਾ ਪ੍ਰਣਾਲੀ ਅਧੀਨ ਅਧੀਨ ਮਈ 2022 ਪਰੀਖਿਆ ਲਈ 26 ਮਈ ਤੋਂ ਅਰੰਭ ਹੋ ਰਹੀਆਂ ਪਰੀਖਿਆ ਲਈ ਬਿਨਾਂ ਲੇਟ ਫ਼ੀਸ 15 ਮਾਰਚ ਤੱਕ, 2075 ਰੁ ਲੇਟ ਫ਼ੀਸ ਨਾਲ 22 ਮਾਰਚ ਤੱਕ, 6075 ਰੁ ਲੇਟ ਫ਼ੀਸ ਨਾਲ 29 ਮਾਰਚ ਤੱਕ, 11075 ਰੁ ਲੇਟ ਫ਼ੀਸ ਨਾਲ 13 ਅਪ੍ਰੈਲ ਅਤੇ 22075 ਰੁ ਲੇਟ ਫ਼ੀਸ ਨਾਲ 18 ਮਈ ਤੱਕ ਫ਼ਾਰਮ ਭਰੇ ਜਾ ਸਕਦੇ ਹਨ। ਈਵਨ ਸਮੈਸਟਰ (2, 4, 6, 8, 10) ਲਈ 26 ਮਈ ਤੋਂ ਅਰੰਭ ਹੋ ਰਹੀਆਂ ਪਰੀਖਿਆਵਾਂ ਲਈ ਵੀ ਸਾਰਾ ਪ੍ਰੋਗਰਾਮ ਸਾਲਾਨਾ ਪ੍ਰਣਾਲੀ ਵਾਲਾ ਹੀ ਹੋਵੇਗਾ। ਇਹ ਪ੍ਰੋਗਰਾਮ ਰੈਗੁਲਰ, ਪ੍ਰਾਈਵੇਟ ਅਤੇ ਰੀਅਪੀਅਰ ਉਮੀਦਵਾਰਾਂ ਲਈ ਸਾਂਝਾ ਹੈ। ਫ਼ਾਰਮ ਭਰਨ ਲਈ ਔਨਲਾਇਨ ਪੋਰਟਲ 20 ਸਤੰਬਰ ਤੋਂ ਚਾਲੂ ਹੈ।