ਓਟਾਵਾ : ਇਥੇ ਇਕ ਬੱਚੇ ਦਾ ਜਨਮ ਹੋਇਆ ਤਾਂ ਉਹ ਬਿਲਕੁਲ ਤੰਦਰੁਸਤ ਸੀ ਪਰ ਜਿਵੇਂ ਜਿਵੇਂ ਦਿਨ ਬੀਤਦੇ ਗਏ ਤਾਂ ਬੱਚੇ ਦੀ ਮਾਂ ਨੇ ਮਹਿਸੂਸ ਕੀਤਾ ਕਿ ਬੱਚਾ ਕਦੀ ਰੋਂਦਾ ਹੀ ਨਹੀਂ ਬਸ ਟਿਕ-ਟਿਕੀ ਲਾ ਕੇ ਹਰ ਸ਼ੈਅ ਨੂੰ ਵੇਖਦਾ ਰਿਹੰਦਾ ਹੈ। ਦਰਅਸਲ ਕੈਨੇਡਾ ਦੇ ਚੈਥਮ-ਕੈਂਟ ਇਲਾਕੇ ਵਿਚ ਰਹਿਣ ਵਾਲੀ ਲੁਸਿੰਡਾ ਦੀ ਇਕ ਪ੍ਰੇਸ਼ਾਨੀ ਵਿਗਿਆਨ ਵੀ ਦੂਰ ਨਹੀਂ ਕਰ ਸਕੇ। ਉਹ ਡਾਕਟਰਾਂ ਨੂੰ ਇਸ ਮਾਮਲੇ ਵਿਚ ਹੋਰ ਸ਼ੋਧ ਕਰਨ ਦੀ ਅਪੀਲ ਕਰ ਰਹੀ ਹੈ ਤਾਂ ਜੋ ਉਸ ਦੇ ਬੱਚੇ ਦੀ ਬੀਮਾਰੀ ਠੀਕ ਹੋ ਸਕੇ। 32 ਸਾਲਾ ਲੁਸਿੰਡਾ ਨੇ ਬੇਟੇ ਲਿਓ ਨੂੰ 5 ਮਾਰਚ ਨੂੰ ਜਨਮ ਦਿਤਾ ਸੀ। ਲੁਸਿੰਡਾ ਦੀ ਗਰਭ ਅਵਸਥਾ ਬਹੁਤ ਸਧਾਰਨ ਸੀ। ਬੱਚੇ ਦਾ ਜਨਮ ਹੋਣ ਦੇ ਬਾਅਦ ਡਾਕਟਰਾਂ ਨੇ ਦੇਖਿਆ ਕਿ ਉਸ ਦੇ ਹੱਥ-ਪੈਰ ਹਿੱਲ ਨਹੀਂ ਰਹੇ ਸਨ। ਉਸ ਦਾ ਸਿਰ ਵੀ ਆਲੇ-ਦੁਆਲੇ ਘੁੰਮ ਨਹੀਂ ਪਾ ਰਿਹਾ ਸੀ। ਬਾਅਦ ਵਿਚ ਪਤਾ ਚੱਲਿਆ ਕਿ ਬੱਚੇ ਨੂੰ ਇਕ ਜੈਨੇਟਿਕ ਬੀਮਾਰੀ ਹੈ ਜਿਸ ਕਾਰਨ ਉਸ ਦਾ ਪ੍ਰੋਟੀਨ ਪੱਧਰ ਪ੍ਰਭਾਵਿਤ ਹੋ ਰਿਹਾ ਹੈ। ਟੀਬੀਸੀਡੀ ਜੀਨ ਨੂੰ ਪ੍ਰਭਾਵਿਤ ਕਰਨ ਵਾਲੀ ਇਹ ਅਜੀਬ ਸਥਿਤੀ ਇੰਨੀ ਘੱਟ ਦੇਖੀ ਗਈ ਹੈ ਕਿ ਹੁਣ ਤਕ ਇਸ ਦਾ ਕੋਈ ਨਾਮ ਵੀ ਨਹੀਂ ਹੈ।
ਹੁਣ ਲੁਸਿੰਡਾ ਚਾਹੁੰਦੀ ਹੈ ਕਿ ਇਸ ’ਤੇ ਹੋਰ ਰਿਸਰਚ ਹੋਵੇ ਤਾਂ ਜੋ ਉਨ੍ਹਾਂ ਦੇ ਬੇਟੇ ਲਿਓ ਦੀ ਜ਼ਿੰਦਗੀ ਵਿਚ ਥੋੜ੍ਹੀ ਤਬਦੀਲੀ ਆ ਸਕੇ। ਲਿਓ ਨਾ ਤਾਂ ਰੋ ਸਕਦਾ ਹੈ ਅਤੇ ਉਸ ਨੂੰ ਸਾਹ ਲੈਣ ਵਿਚ ਵੀ ਪਰੇਸ਼ਾਨੀ ਹੁੰਦੀ ਹੈ ਜਿਸ ਬਾਰੇ ਉਹ ਖੁਦ ਦੱਸ ਵੀ ਨਹੀਂ ਸਕਦਾ। ਜਨਮ ਦੇ ਬਾਅਦ ਤੋਂ ਹੀ ਲਿਓ ਨੂੰ ਕਾਫੀ ਦਿਨਾਂ ਤਕ ਆਈਸੀਯੂ ਵਿਚ ਰਖਿਆ ਗਿਆ ਸੀ। ਬਾਅਦ ਵਿਚ ਉਸ ਨੂੰ ਵਿਸ਼ੇਸ਼ ਦੇਖਭਾਲ ਲਈ ਭੇਜਿਆ ਗਿਆ। ਭਾਵੇਂਕਿ ਬਾਅਦ ਵਿਚ ਇਹ ਗੱਲ ਸਾਹਮਣੇ ਆਈ ਕਿ ਲਿਓ ਇਸ ਅਜੀਬ ਸਥਿਤੀ ਦਾ ਸ਼ਿਕਾਰ ਹੈ। ਮਾਂ ਦੇ ਗਰਭ ਤੋਂ ਹੀ ਉਸ ਦੀ ਟੀਬੀਸੀਡੀ ਜੀਨ ਨੇ ਉਸ ਦਾ ਜਿਉਣਾ ਮੁਸ਼ਕਲ ਕਰ ਰਹੀ ਹੈ।
ਜਿਹੜੇ ਲੋਕਾਂ ਨੇ ਜਨਮ ਦੇ ਬਾਅਦ ਲਿਓ ਨੂੰ ਦੇਖਿਆ ਉਨ੍ਹਾਂ ਨੂੰ ਇਹ ਗੱਲ ਅਜੀਬ ਲੱਗਦੀ ਸੀ ਕਿ ਉਹ ਰੋ ਨਹੀਂ ਸਕਦਾ। ਉਸ ਨੂੰ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਸੀ ਪਰ ਇਸ ਸਥਿਤੀ ਬਾਰੇ ਰੋ ਕੇ ਦੱਸ ਵੀ ਨਹੀਂ ਸਕਦਾ ਸੀ। ਅਪਣੇ ਬੱਚੇ ਦੀਆਂ ਗਤੀਵਿਧੀਆਂ ਨੂੰ ਦੇਖ ਕੇ ਲੁਸਿੰਡਾ ਖ਼ੁਸ਼ ਰਹਿੰਦੀ ਹੈ। ਉਸ ਦਾ ਕਹਿਣਾ ਹੈ ਕਿ ਲਿਓ ਨੂੰ ਖਿਡੌਣਾ ਕਹਾਣੀਆਂ ਚੰਗੀਆਂ ਲੱਗਦੀਆਂ ਹਨ। ਉਹ ਉਨ੍ਹਾਂ ਦੇ ਆਈਪੈਡ ’ਤੇ ਇਨ੍ਹਾਂ ਨੂੰ ਕਾਫੀ ਦੇਰ ਤਕ ਦੇਖਣਾ ਪਸੰਦ ਕਰਦਾ ਹੈ। ਬਾਹਰ ਜਾ ਕੇ ਰੁੱਖਾਂ ਵਲ ਦੇਖਣਾ ਉਸ ਨੂੰ ਪਸੰਦ ਹੈ। ਹੁਣ ਲੁਸਿੰਡਾ ਖੁਦ ਵੀ ਇਸ ਅਜੀਬ ਬੀਮਾਰੀ ਬਾਰੇ ਰਿਸਰਚ ਕਰ ਰਹੀ ਹੈ ਅਤੇ ਲੋਕਾਂ ਨੂੰ ਵੀ ਇਸ ਪ੍ਰਤੀ ਜਾਗਰੂਕ ਕਰ ਰਹੀ ਹੈ।