ਨਵੀਂ ਦਿੱਲੀ : ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਖੇਤੀ ਕਾਨੂੰਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਅਤੇ ਹੁਣ ਤੱਕ ਕਈ ਕਿਸਾਨ ਆਪਣੀਆਂ ਜਾਨਾਂ ਗਵਾ ਚੁੱਕੇ ਹਨ ਤਾਜ਼ਾ ਜਾਣਕਾਰੀ ਸਿੰਘੂ ਬਾਰਡਰ ਤੋਂ ਹੈ ਜਿਥੇ ਇਕ ਹੋਰ ਕਿਸਾਨ ਅੱਜ ਸ਼ਹੀਦ ਹੋ ਗਿਆ।ਮ੍ਰਿਤਕ ਕਿਸਾਨ ਜੈ ਸਿੰਘ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਢੀਂਡਸਾ ਦਾ ਰਹਿਣ ਵਾਲਾ ਸੀ ਅਤੇ ਪਿਛਲੇ ਕੁਝ ਦਿਨਾਂ ਤੋਂ ਸਿੰਘੂ ਬਾਰਡਰ ਉਤੇ ਗਿਆ ਹੋਇਆ ਸੀ। ਸਿੰਘੂ ਬਾਰਡਰ ਤੋਂ ਸ਼ਹੀਦ ਕਿਸਾਨ ਦੀ ਮ੍ਰਿਤਕ ਦੇਹ ਨੂੰ ਐਂਬੂਲੈਂਸ ਰਾਹੀਂ ਉਨ੍ਹਾਂ ਦੇ ਪਿੰਡ ਲਈ ਰਵਾਨਾ ਕੀਤਾ ਗਿਆ।