- ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਪੰਜਾਬ ਪੁਲਿਸ ਨੇ ਪਿਛਲੇ 100 ਦਿਨਾਂ ਵਿੱਚ 232 ਕਿਲੋ ਤੋਂ ਵੱਧ ਹੈਰੋਇਨ ਕੀਤੀ ਬਰਾਮਦ
ਚੰਡੀਗੜ/ਫਿਰੋਜ਼ਪੁਰ : ਪੰਜਾਬ ਪੁਲਿਸ ਨੇ ਇੰਟੈਲੀਜੈਂਸ ਵਲੋਂ ਮਿਲੀ ਸੂਹ ’ਤੇ ਕਾਰਵਾਈ ਕਰਦਿਆਂ ਸ਼ੁੱਕਰਵਾਰ ਨੂੰ ਜ਼ਿਲਾ ਫਾਜ਼ਿਲਕਾ ਦੀ ਭਾਰਤ-ਪਾਕਿ ਸਰਹੱਦ ਤੋਂ 8.5 ਕਿਲੋਗ੍ਰਾਮ ਹੈਰੋਇਨ ਦੇ 8 ਪੈਕੇਟ ਬਰਾਮਦ ਕੀਤੇ , ਜਿਸਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਵਿੱਚ 42 ਕਰੋੜ ਰੁਪਏ ਤੋਂ ਵੱਧ ਦੱਸੀ ਜਾਂਦੀ ਹੈ। ਕਿਉਂਕਿ ਇਹ ਕਾਰਵਾਈ ਸੀਮਾ ਸੁਰੱਖਿਆ ਬਲ (BSF) ਦੇ ਨਿਯੰਤਰਣ ਅਧੀਨ ਪੈਂਦੇ ਸਰਹੱਦੀ ਖੇਤਰ ਨਾਲ ਸਬੰਧਤ ਸੀ ਇਸ ਲਈ ਉਕਤ ਕਾਰਵਾਈ ਬੀਐਸਐਫ ਦੇ ਸਹਿਯੋਗ ਨਾਲ ਕੀਤੀ ਗਈ ।
ਡਾਇਰੈਕਟਰ ਜਨਰਲ ਆਫ ਪੁਲਿਸ (DGP) ਪੰਜਾਬ ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਪ ਦੀ ਬਰਾਮਦਗੀ ਫਾਜ਼ਿਲਕਾ ਦੇ ਪਿੰਡ ਮਹਾਲਮ ਦੇ ਵਸਨੀਕ ਜਸਵੀਰ ਸਿੰਘ ਉਰਫ ਗੱਗੂ ਦੇ ਖੁਲਾਸੇ ‘ਤੇ ਕੀਤੀ ਗਈ , ਜਿਸਨੂੰ ਪੁਲਿਸ ਨੇ ਗਿ੍ਰਫਤਾਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਆਪਣੀ ‘ਡਰਾਈਵ ਅਗੇਂਸਟ ਡਰੱਗਜ਼’ ਅਧੀਨ ਪਿਛਲੇ 100 ਦਿਨਾਂ ਦੌਰਾਨ 232 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਨੇ ਕਿਹਾ ਕਿ ਕਾਊਂਂਟਰ ਇੰਟੈਲੀਜੈਂਸ ਵਿੰਗ ਵੱਲੋਂ ਭਾਰਤ-ਪਾਕਿ ਸਰਹੱਦ ਦੇ ਨਜਦੀਕ ਰਹਿੰਦੇ ਕੁਝ ਲੋਕਾਂ ਦੇ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਭਾਰਤ ਵਿੱਚ ਹਥਿਆਰ/ਵਿਸਫੋਟਕ/ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਸ਼ਾਮਲ ਹੋਣ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ , ਐਸਐਸਪੀ ਫਿਰੋਜ਼ਪੁਰ ਰਾਜਪਾਲ ਸਿੰਘ ਵਲੋਂ ਮਿਲੀ ਸੂਹ ’ਤੇ ਅਧਾਰਤ ਜਸਵੀਰ ਸਿੰਘ ਵਿਰੁੱਧ ਤੁਰੰਤ ਪਰਚਾ ਦਰਜ ਕੀਤਾ ਗਿਆ ਅਤੇ ਉਸ ਨੂੰ ਗਿ੍ਰਫਤਾਰ ਕਰਨ ਲਈ ਵੱਡੇ ਪੱਧਰ ‘ਤੇ ਛਾਪੇਮਾਰੀ ਕਰ ਦਿੱਤੀ ।
ਡੀਜੀਪੀ ਦਿਨਕਰ ਗੁਪਤਾ ਨੇ ਕਿਹਾ ਕਿ ਪੁਲਿਸ ਵਲੋਂ ਸ਼ੁੱਕਰਵਾਰ ਦੀ ਸਵੇਰ ਜਸਵੀਰ ਸਿੰਘ ਨੂੰ ਗਿ੍ਰਫਤਾਰ ਕਰਨ ਲਿਆ ਗਿਆ ਅਤੇ ਤਫਤੀਸ਼ ਦੌਰਾਨ ਦੋਸ਼ੀ ਨੇ ਖੁਲਾਸਾ ਕੀਤਾ ਕਿ ਉਸਨੇ ਆਪਣੇ ਸਾਥੀਆਂ ਦੇ ਨਾਲ ਮਿਲਕੇ ਅੰਤਰਰਾਸ਼ਟਰੀ ਸਰਹੱਦ ਰਾਹੀਂ ਪਾਕਿਸਤਾਨ ਤੋਂ ਹੈਰੋਇਨ ਦੀ ਇੱਕ ਖੇਪ ਦਾ ਪ੍ਰਬੰਧ ਕੀਤਾ ਸੀ, ਜੋ ਕਿ ਸਰਹੱਦ ਦੀ ਵਾੜ ਤੋਂ 15 ਮੀਟਰ ਦੂਰ ਛੁਪਾਈ ਗਈ ਸੀ।
ਉਨਾਂ ਦੱਸਿਆ ਕਿ ਪੁਲਿਸ ਟੀਮ ਨੇ ਬੀਐਸਐਫ ਨਾਲ ਮਿਲ ਕੇ ਜਸਵੀਰ ਦੁਆਰਾ ਦੱਸੀਆਂ ਥਾਵਾਂ ਦੇ ’ਤੇ ਸਾਂਝਾ ਅਭਿਆਨ ਚਲਾਇਆ ਅਤੇ ਹੈਰੋਇਨ ਦੀ ਖੇਪ ਬਰਾਮਦ ਕੀਤੀ। ਇਸ ਦੌਰਾਨ ਥਾਣਾ ਸਦਰ ਫਿਰੋਜਪੁਰ ਵਿਖੇ ਐਨਡੀਪੀਐਸ ਐਕਟ ਦੀ ਧਾਰਾ 18/21/23/29 ਅਤੇ ਆਰਮਜ ਐਕਟ ਦੀ ਧਾਰਾ 25 ਤਹਿਤ ਮਿਤੀ 16-09-2021 ਨੂੰ ਐਫਆਈਆਰ ਨੰਬਰ 152 ਦਰਜ ਕੀਤੀ ਗਈ ਹੈ।