Friday, November 22, 2024
 

ਰਾਸ਼ਟਰੀ

ਚੋਕੰਨੇ ਰਹੋ, ਤੇਜ਼ੀ ਨਾਲ ਫੈਲ ਸਕਦਾ ਹੈ ਡੈਲਟਾ ਵਾਇਰਸ

September 17, 2021 10:30 PM

ਨਵੀਂ ਦਿੱਲੀ : ਕਿੋਵਿਡ-19 ਮਹਾਮਾਰੀ ਦੀ ਤੀਜੀ ਲਹਿਰ ਦੇ ਡਰ ਦੇ ਵਿਚਕਾਰ ਤਉਹਾਰਾਂ ਦਾ ਮੌਸਮ ਅਤੇ ਇਸ ਦੌਰਾਨ ਲੋਕਾਂ ਦੇ ਕੋਵਿਡ ਅਨੁਕੂਲ ਵਿਵਹਾਰ ਦੀ ਪਾਲਣਾ ਮਹੱਤਵਪੂਰਨ ਕਾਰਕ ਸਾਬਤ ਹੋਵੇਗੀ। ਮਾਹਰਾਂ ਨੇ ਸ਼ੁਕਰਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਤੀਜੀ ਲਹਿਰ ਦੇ ਸਬੰਧ ਵਿਚ ਵਾਇਰਸ ਦਾ ਇਕ ਨਵਾਂ ਰੂਪ ਨਿਰਣਾਇਕ ਸਾਬਤ ਹੋ ਸਕਦਾ ਹੈ ਕਿਉਂਕਿ ਤਿਉਹਾਰਾਂ ਦੌਰਾਨ ਲੋਕਾਂ ਦੀ ਭੀੜ ਵਿਚ ਇਸ ਦੇ ਤੇਜ਼ੀ ਨਾਲ ਫੈਲਣ ਦੀ ਵਧੇਰੇ ਸੰਭਾਵਨਾ ਹੋਵੇਗੀ। ਉਨ੍ਹਾਂ ਕਿਹਾ, “ਸਮਾਜਕ ਅਤੇ ਧਾਰਮਕ ਸਮਾਗਮਾਂ ਤੋਂ ਉਨ੍ਹਾਂ ਲੋਕਾਂ ਵਿਚ ਡੈਲਟਾ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ ਜਿਨ੍ਹਾਂ ਨੂੰ ਅਜੇ ਵੀ ਲਾਗ ਦਾ ਖ਼ਤਰਾ ਹੈ। ਇਸ ਲਈ ਇਸ ਗੱਲ ’ਤੇ ਜ਼ੋਰ ਦੇ ਕੇ ਸਲਾਹ ਦਿਤੀ ਜਾਂਦੀ ਹੈ ਕਿ ਲੋਕ ਪੂਰੀ ਇਮਾਨਦਾਰੀ ਨਾਲ ਕੋਵਿਡ ਅਨੁਕੂਲ ਵਿਵਹਾਰ ਅਪਣਾਉਣ ਅਤੇ ਪ੍ਰਸ਼ਾਸਨ ਨੂੰ ਸਮਾਜਕ ਇਕੱਠ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ।
ਉਥੇ ਹੀ, ਆਲ ਇੰਡੀਆ ਇੰਸਟੀਚਿਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਡਾਇਰੈਕਟਰ ਰਣਦੀਪ ਗੁਲੇਰੀਆ ਨੇ ਕਿਹਾ, “ਇਸ ਸਮੇਂ ਕੋਵਿਡ-19 ਦੇ ਮਾਮਲਿਆਂ ਵਿਚ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ ਅਤੇ ਸਥਿਤੀ ਬਹੁਤ ਬਿਹਤਰ ਹੈ। ਹਾਲਾਂਕਿ, ਆਉਣ ਵਾਲੇ ਦਿਨਾਂ ਵਿਚ ਤਿਉਹਾਰਾਂ ਦੇ ਮੌਸਮ ਅਤੇ ਕੋਵਿਡ ਨਾਲ ਸਬੰਧਤ ਨਿਯਮਾਂ ਦੀ ਪਾਲਣਾ ਦੀ ਘਾਟ, ਵੱਡੀ ਪੱਧਰ ’ਤੇ ਭੀੜ ਦੇ ਇੱਕਠੇ ਹੋਣਾ ਵੀ ਤੀਜੀ ਲਹਿਰ ਲਈ ਨਿਰਣਾਇਕ ਕਾਰਕ ਵੀ ਸਾਬਤ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਅਗਲੇ ਦੋ ਤਿੰਨ ਮਹੀਨੇ ਦੇਸ਼ ’ਚ ਸਥਿਤੀ ਨੂੰ ਬਿਹਤਰ ਰੱਖਣ ਲਈ ਰੋਕਥਾਮ ਵਾਲੀ ਰਣਨੀਤੀਆਂ ਅਹਿਮ ਹਨ।
ਮੈਡੀਕਲ ਵਿਗਿਆਨੀ ਅਤੇ ਜਨ ਸਿਹਤ ਮਾਹਰ ਚੰਦਰਕਾਂਤ ਲਹਾਰੀਆ ਨੇ ਕਿਹਾ ਕਿ ਕੋਵਿਡ-19 ਦੇ ਰੋਜ਼ਾਨਾ ਆਉਣ ਵਾਲੇ ਮਾਮਲਿਆਂ ਦੀ ਗਿਣਤੀ ਘੱਟ ਹੈ ਅਤੇ ਇਹ ਭਾਰਤ ਦੇ ਬਹੁਤੇ ਰਾਜਾਂ ਵਿਚ ਸਥਿਰ ਹੋ ਗਈ ਹੈ ਪਰ ਵਿਸ਼ਵ ਭਰ ਦੇ ਲੋਕਾਂ ਦੇ ਇਕੱਠੇ ਹੋਣ ਕਾਰਨ ਮਾਮਲਿਆਂ ਵਿਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ, “ਇਸ ਲਈ ਅਗਲੇ ਤਿੰਨ ਮਹੀਨੇ ਬਹੁਤ ਮਹੱਤਵਪੂਰਨ ਹਨ ਜਿਸ ਵਿਚ ਬਹੁਤ ਸਾਰੇ ਤਿਉਹਾਰ ਹੋਣਗੇ।

 

Have something to say? Post your comment

 
 
 
 
 
Subscribe