Friday, November 22, 2024
 

ਸੰਸਾਰ

ਔਰਤ ਨੂੰ ਲਾਇਆ ਸਪਰਮ ਨਾਲ ਭਰਿਆ ਟੀਕਾ

September 13, 2021 12:47 PM

ਵਾਸ਼ਿੰਗਟਨ : ਮੈਰੀਲੈਂਡ ਦੇ ਇੱਕ ਵਿਅਕਤੀ ਨੇ ਐਨ ਅਰੁੰਡੇਲ ਕਾਉਂਟੀ ਕਰਿਆਨੇ ਦੀ ਦੁਕਾਨ ਵਿੱਚ ਇੱਕ ਔਰਤ ਕੇਟੀ ਪੀਟਰਸ ਨੂੰ ਸਪਰਮ ਨਾਲ ਭਰਿਆ ਇੰਜੈਕਸ਼ਨ ਲੱਗਾ ਦਿਤਾ। ਦੋਸ਼ੀ ਦੀ ਇਹ ਹਰਕਤ ਸੀਸੀਟੀਵੀ ਵਿਚ ਕੈਦ ਹੋ ਗਈ, ਜਿਸ ਦੇ ਆਧਾਰ ’ਤੇ ਉਸ ਦੀ ਪਛਾਣ ਹੋ ਸਕੀ।

ਇਸ ਨੂੰ ਬਹੁਤ ਹੀ ਗੰਭੀਰ ਅਪਰਾਧ ਕਰਾਰ ਦਿੰਦਿਆਂ ਅਦਾਲਤ ਨੇ ਦੋਸ਼ੀ ਵਿਅਕਤੀ ਨੂੰ ਜੇਲ੍ਹ ਭੇਜ ਦਿੱਤਾ ਹੈ। 52 ਸਾਲਾ ਥੌਮਸ ਬ੍ਰਾਇਨ ਸਟੀਮਨ ਨੂੰ ਪਹਿਲੇ ਅਤੇ ਦੂਜੇ ਦਰਜੇ ਦੇ ਹਮਲੇ ਲਈ 10 ਸਾਲ ਕੈਦ ਦੀ ਸਜ਼ਾ ਸੁਣਾਈ ਗਈ । ਉਹ ਅਚਾਨਕ ਔਰਤ ਦੇ ਪਿੱਛੇ ਗਿਆ ਅਤੇ ਟੀਕਾ ਲਗਾ ਦਿੱਤਾ।

ਸਰਿੰਜ ਚੁੱਭਦੇ ਹੀ ਔਰਤ ਨੇ ਦਰਦ ਨਾਲ ਤੜਫਣ ਲੱਗੀ ਤੇ ਚੀਕਾਂ ਮਾਰਨ ਲਗ ਪਈ। ਜਾਂਚ ਕਰਤਾਵਾਂ ਦੇ ਅਨੁਸਾਰ, ਸਟੀਮਨ ਨੇ ਪੀਟਰਸ ਦੇ ਅੱਗੇ ਦੋ ਹੋਰ ਲੋਕਾਂ ਉੱਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ । ਇਹ ਘਟਨਾ ਫਰਵਰੀ 2020 ਦੀ ਹੈ। ਸਰਿੰਜ ਹਮਲੇ ਦੀ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਿਸ ਦੇ ਆਧਾਰ ‘ਤੇ ਪੁਲਿਸ ਥੌਮਸ ਬ੍ਰਾਇਨ ਸਟੀਮਨ ਤੱਕ ਪਹੁੰਚ ਸਕੀ। ਪੁਲਿਸ ਨੂੰ ਥੌਮਸ ਦੀ ਕਾਰ ਵਿੱਚੋਂ ਸ਼ੁਕਰਾਣੂਆਂ ਵਾਲੇ ਕਈ ਟੀਕੇ ਮਿਲੇ ਸਨ। ਇਸ ਲਈ, ਇਹ ਮੰਨਿਆ ਜਾਂਦਾ ਹੈ ਕਿ ਉਸਨੇ ਬਹੁਤ ਸਾਰੀਆਂ ਹੋਰ ਔਰਤਾਂ ਨੂੰ ਵੀ ਸ਼ਿਕਾਰ ਬਣਾਇਆ ਹੋਵੇਗਾ।

 

ਨੋਟ : ਖ਼ਬਰ ਸਬੰਧੀ ਕਾਮੈਂਟ ਕਰ ਕੇ ਆਪਣੀ ਰਾਇ ਜ਼ਰੂਰ ਦਿਓ 

 

Have something to say? Post your comment

 

ਹੋਰ ਸੰਸਾਰ ਖ਼ਬਰਾਂ

Pakistan : ਯਾਤਰੀਆਂ ਦੀ ਵੈਨ 'ਤੇ ਗੋਲੀਆਂ ਦੀ ਵਰਖਾ, 32 ਦੀ ਮੌਤ

85000 Passports Held by Service Canada Amid Canada Post Strike Disruption

ਭਾਰਤ ਦੇ ਪ੍ਰਧਾਨ ਮੰਤਰੀ ਪਹਿਲੀ ਵਾਰ ਗੁਆਨਾ ਪਹੁੰਚੇ, ਹਵਾਈ ਅੱਡੇ 'ਤੇ ਰਾਸ਼ਟਰਪਤੀ ਨੇ ਕੀਤਾ ਸਵਾਗਤ

ਗੈਂਗਸਟਰ ਲਾਰੈਂਸ ਦਾ ਭਰਾ ਅਨਮੋਲ ਬਿਸ਼ਨੋਈ ਕੈਲੀਫ਼ੋਰਨੀਆ ਵਿਚ ਗ੍ਰਿਫ਼ਤਾਰ

ਪ੍ਰਧਾਨ ਮੰਤਰੀ ਮੋਦੀ ਦੇ ਨਾਈਜੀਰੀਆ ਪਹੁੰਚਣ 'ਤੇ ਮੰਤਰੀ ਨਈਸੋਮ ਏਜ਼ੇਨਵੋ ਵਾਈਕ ਨੇ ਨਿੱਘਾ ਸਵਾਗਤ

ਅਸਮਾਨ ਤੋਂ ਧਰਤੀ ਨਜ਼ਰ ਨਹੀਂ ਆ ਰਹੀ. ਨਾਸਾ ਨੇ ਜਾਰੀ ਕੀਤੀ ਹੈਰਾਨ ਕਰਨ ਵਾਲੀ ਤਸਵੀਰ

ਮੈਕਡੋਨਲਡ 'ਚ ਖਾਣਾ ਖਾਣ ਤੋਂ ਬਾਅਦ 100 ਤੋਂ ਵੱਧ ਲੋਕ ਹੋਏ ਬਿਮਾਰ, ਫੈਲੀ ਇਹ ਬੀਮਾਰੀ

ਅਡਾਨੀ ਨੇ ਐਲਾਨ ਕੀਤਾ, ਅਮਰੀਕਾ 'ਚ 10 ਅਰਬ ਡਾਲਰ ਦਾ ਨਿਵੇਸ਼ ਕਰੇਗਾ

ਸ਼ਹੀਦ ਭਗਤ ਸਿੰਘ ਅੱਤਵਾਦੀ ਸੀ : ਪਾਕਿਸਤਾਨ ਨੇ ਕਿਹਾ

'ईरान के मुद्दे पर हमारी राय एक जैसी है': चुनाव जीतने के बाद ट्रंप से तीन बार बात करने के बाद नेतन्याहू

 
 
 
 
Subscribe