ਮੈਕਸੀਕੋ : ਇਥੇ ਸ਼ਹਿਰ ਦੇ ਬਾਹਰਵਾਰ ਪਏ ਭਾਰੀ ਮੀਂਹ ਕਾਰਨ ਕਾਫੀ ਨੁਕਸਾਨ ਹੋ ਗਿਆ ਅਤੇ ਇਥੇ ਸੰਘਣੀ ਆਬਾਦੀ ਵਾਲੇ ਖੇਤਰ ’ਤੇ ਵੱਡੇ ਪੱਥਰ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 10 ਲੋਕ ਲਾਪਤਾ ਹਨ।
ਜ਼ਮੀਨ ਖਿਸਕਣ ਕਾਰਨ ਤਿੰਨ ਮੰਜ਼ਲਾ ਇਮਾਰਤ ਦੀ ਉਚਾਈ ਦੇ ਬਰਾਬਰ ਮਲਬਾ ਇਕੱਠਾ ਹੋ ਗਿਆ ਹੈ ਅਤੇ ਦਮਕਲ ਵਿਭਾਗ ਦੇ ਅਧਿਕਾਰੀ ਮਲਬੇ ਹੇਠ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਕਸੀਕੋ ਰਾਜ ਦੀ ਨਾਗਰਿਕ ਸੁਰੱਖਿਆ ਏਜੰਸੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਘੱਟੋ -ਘੱਟ 10 ਲੋਕ ਲਾਪਤਾ ਹਨ। ਇਸ ਘਟਨਾਂ ਤੋਂ ਪਹਿਲਾਂ, ਮੱਧ ਮੈਕਸੀਕੋ ਵਿੱਚ ਕਈ ਦਿਨਾਂ ਤੱਕ ਭਾਰੀ ਬਾਰਸ਼ ਹੋਈ ਸੀ। ਮੰਗਲਵਾਰ ਰਾਤ ਨੂੰ ਇੱਥੇ ਭੂਚਾਲ ਵੀ ਆਇਆ, ਜਿਸ ਦੀ ਤੀਬਰਤਾ ਸੱਤ ਮਾਪੀ ਗਈ।